14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਦਿਲਜੀਤ ਦੁਸਾਂਝ ਲੰਡਨ ਦੇ ਵੈਂਬਲੇ ਸਟੇਡੀਅਮ ਵਿਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ

ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਨੂੰ ਵਿਸ਼ਵ ਪੱਧਰ ’ਤੇ ਨਵੀਆਂ ਬੁਲੰਦੀਆਂ ’ਤੇ ਲੈ ਜਾਣ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਲੰਡਨ ਦੇ ਵਿਸ਼ਵ ਪ੍ਰਸਿੱਧ ਵੈਂਬਲੇ ਸਟੇਡੀਅਮ ਵਿਚ ਆਪਣਾ ਸ਼ਾਨਦਾਰ ਸੰਗੀਤਕ ਪ੍ਰੋਗਰਾਮ ਪੇਸ਼ ਕਰਕੇ ਇਕ ਨਵਾਂ ਇਤਿਹਾਸ ਸਿਰਜਿਆ। ਦਿਲਜੀਤ ਵੈਂਬਲੇ ਸਟੇਡੀਅਮ ਵਿਚ ਮੁੱਖ ਕਲਾਕਾਰ ਵਜੋਂ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ।

ਆਪਣੀ ਗਾਇਕੀ ਦਾ ਲੋਹਾ ਮਨਵਾਉਂਦਾ ਹੋਇਆ ਦਿਲਜੀਤ ਦੁਸਾਂਝ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ 14-09-2026
ਲੰਡਨ, 13 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਗਾਇਕੀ ਨੂੰ ਵਿਸ਼ਵ ਪੱਧਰ ’ਤੇ ਨਵੀਆਂ ਬੁਲੰਦੀਆਂ ’ਤੇ ਲੈ ਜਾਣ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਲੰਡਨ ਦੇ ਵਿਸ਼ਵ ਪ੍ਰਸਿੱਧ ਵੈਂਬਲੇ ਸਟੇਡੀਅਮ ਵਿਚ ਆਪਣਾ ਸ਼ਾਨਦਾਰ ਸੰਗੀਤਕ ਪ੍ਰੋਗਰਾਮ ਪੇਸ਼ ਕਰਕੇ ਇਕ ਨਵਾਂ ਇਤਿਹਾਸ ਸਿਰਜਿਆ। ਦਿਲਜੀਤ ਵੈਂਬਲੇ ਸਟੇਡੀਅਮ ਵਿਚ ਮੁੱਖ ਕਲਾਕਾਰ ਵਜੋਂ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਖ਼ਾਸ ਗੱਲ ਇਹ ਰਹੀ ਕਿ 90 ਹਜ਼ਾਰ ਸੀਟਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਬੁੱਕ ਸਨ। ਦਿਲਜੀਤ ਨੇ ਇਸ ਵਾਰ ਆਪਣੇ ਨਾਅਰੇ ਨੂੰ ਥੋੜਾ ਬਦਲਦਿਆਂ ‘ਪੰਜਾਬੀ ਆ ਗਏ ਵੈਂਬਲੇ ਓਏ’ ਕਹਿ ਕੇ ਨਵਾਂ ਰੂਪ ਦਿੱਤਾ।ਇਹ ਇਤਿਹਾਸਕ ਪ੍ਰੋਗਰਾਮ ਦਿਲਜੀਤ ਦੁਸਾਂਝ ਦੇ ‘ਔਰਾ ਵਰਲਡ ਟੂਰ’ ਦਾ ਹਿੱਸਾ ਸੀ। ਵੈਂਬਲੇ ਸਟੇਡੀਅਮ ਵਲੋਂ ਵੀ ਇਸ ਪ੍ਰੋਗਰਾਮ ਨੂੰ ਇਤਿਹਾਸਕ ਕਰਾਰ ਦਿੰਦਿਆਂ ਦਿਲਜੀਤ ਨੂੰ ਵੈਂਬਲੇ ਵਿਚ ਮੁੱਖ ਕਲਾਕਾਰ ਵਜੋਂ ਪੇਸ਼ ਹੋਣ ਵਾਲਾ ਪਹਿਲਾ ਪੰਜਾਬੀ ਕਲਾਕਾਰ ਦੱਸਿਆ ਹੈ।।ਵੈਂਬਲੇ ਵਰਗੇ ਵਿਸ਼ਵ ਪ੍ਰਸਿੱਧ ਮੰਚ ’ਤੇ ਪੰਜਾਬੀ ਗੀਤਾਂ ਦੀ ਗੂੰਜ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਸੰਗੀਤ ਹੁਣ ਕਿਸੇ ਇਕ ਖੇਤਰ ਜਾਂ ਭਾਈਚਾਰੇ ਤੱਕ ਸੀਮਤ ਨਹੀਂ ਰਿਹਾ, ਸਗੋਂ ਦੁਨੀਆ ਦੇ ਵੱਡੇ ਸੰਗੀਤਕ ਮੰਚਾਂ ’ਤੇ ਆਪਣੀ ਵਿਲੱਖਣ ਪਛਾਣ ਬਣਾ ਚੁੱਕਾ ਹੈ। ਇਸ ਪ੍ਰਾਪਤੀ ਨੂੰ ਸਿਰਫ਼ ਦਿਲਜੀਤ ਦੁਸਾਂਝ ਦੀ ਨਿੱਜੀ ਕਾਮਯਾਬੀ ਹੀ ਨਹੀਂ, ਸਗੋਂ ਪੰਜਾਬੀ ਬੋਲੀ, ਪੰਜਾਬੀ ਸੰਗੀਤ ਅਤੇ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਲਈ ਮਾਣ ਵਾਲਾ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ।ਖ਼ਾਸ ਗੱਲ ਇਹ ਵੀ ਹੈ ਕਿ ਦਿਲਜੀਤ ਦੇ ਪ੍ਰੋਗਰਾਮ ਨਾਲ ਵੈਂਬਲੇ ਸਟੇਡੀਅਮ ਦੇ 2026 ਦੇ ਰਿਕਾਰਡਤੋੜ ਸੰਗੀਤਕ ਸੀਜ਼ਨ ਦੀ ਸਮਾਪਤੀ ਹੋਈ। ਸਟੇਡੀਅਮ ਮੁਤਾਬਕ ਜੂਨ ਤੋਂ ਸਤੰਬਰ ਤੱਕ ਇਥੇ 34 ਸੰਗੀਤਕ ਪ੍ਰੋਗਰਾਮ ਰੱਖੇ ਗਏ ਸਨ, ਜੋ ਇਕ ਸਾਲ ਵਿਚ ਵੈਂਬਲੇ ਵਿਚ ਹੋਏ ਸੰਗੀਤਕ ਪ੍ਰੋਗਰਾਮਾਂ ਦੀ ਸਭ ਤੋਂ ਵੱਡੀ ਗਿਣਤੀ ਸੀ। ਦਿਲਜੀਤ ਦੁਸਾਂਝ ਦੀ ਇਸ ਇਤਿਹਾਸਕ ਪ੍ਰਾਪਤੀ ਨੇ ਇਕ ਵਾਰ ਫਿਰ ਦੁਨੀਆ ਨੂੰ ਸੁਨੇਹਾ ਦਿੱਤਾ ਹੈ ਕਿ ਪੰਜਾਬੀ ਸੰਗੀਤ ਦੀ ਆਵਾਜ਼ ਹੁਣ ਵਿਸ਼ਵ ਦੇ ਸਭ ਤੋਂ ਵੱਡੇ ਮੰਚਾਂ ਤੱਕ ਪਹੁੰਚ ਚੁੱਕੀ ਹੈ। ਇਸ ਮੌਕੇ ਦਿਲਜੀਤ ਵਰਗੀਆਂ ਲੋਕਾਂ ਦੇ ਚਿੱਟੇ ਰੰਗ ਦੀਆਂ ਮੁਫ਼ਤ ਦਸਤਾਰਾਂ ਵੀ ਸਜਾਈਆਂ ਗਈਆਂ। ਦਿਲਜੀਤ ਨੇ ਹਰ ਵਾਰ ਦੀ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਸਟੇਜ ’ਤੇ ਬੁਲਾ ਕੇ ਤੋਹਫ਼ੇ ਵੀ ਦਿੱਤੇ। ਤਸਵੀਰ: ਦਿਲਜੀਤ ਦੁਸਾਂਝ ਫੋਟੋ 1 ਦਿਲਜੀਤ ਦੁਸਾਂਝ ਆਪਣੀ ਇਕ ਪ੍ਰਸੰਸਕ ਨਾਲ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਲੋਂ ਕਵੀ ਦਰਬਾਰ ਢੱਡ ਸਰੰਗੀ ਦੀ ਪੇਸ਼ਕਾਰੀ ਨਾਲ ਸਿਰਜਿਆ ਸੰਗੀਤਕ ਮਾਹੌਲ ਅਗਲੀ ਖ਼ਬਰ ਰਿਬਾਕੀਨਾ ਯੂ.ਐਸ. ਓਪਨ ਦੀ ਨਵੀਂ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।