17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਅਮਰੀਕਾ ’ ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਮਾਮਲਾ, ਚੋਰੀ ਦਾ ਲੱਖਾਂ ਡਾਲਰ ਦਾ ਸਾਮਾਨ ਬਰਾਮਦ ਹੋਣ ਦਾ ਇਕ ਹੋਰ ਟਰੱਕ ’ਚੋਂ 5 ਕਰੋੜ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਚੋਰੀ ਦੇ ਲੱਖਾਂ ਡਾਲਰ ਦੇ ਸਾਮਾਨ ਨਾਲ ਭਰੇ ਇਕ ਸੈਮੀ ਟਰੱਕ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਵਿਅਕਤੀ ਅਸ਼ਵਨੀ ਕੁਮਾਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਸਟੇਟ ਪੈਟਰੋਲ ਨੂੰ ਸੂਚਨਾ ਮਿਲੀ ਸੀ ਕਿ ਕਰੀਬ 2 ਲੱਖ 50 ਹਜ਼ਾਰ ਡਾਲਰ ਮੁੱਲ ਦੇ ਚੋਰੀ ਕੀਤੇ ਪੇਸ਼ੇਵਰ ਸਪੀਕਰ ਲੈ ਕੇ ਜਾ ਰਿਹਾ ਇਕ ਸੈਮੀ ਟਰੱਕ ਨੇਬਰਾਸਕਾ ਵਿਚ ਹੋ ਸਕਦਾ ਹੈ।

ਅਜੀਤ ਡੈਸਕ 17-09-2026
ਮਾਮਲਾ, ਚੋਰੀ ਦਾ ਲੱਖਾਂ ਡਾਲਰ ਦਾ ਸਾਮਾਨ ਬਰਾਮਦ ਹੋਣ ਦਾ ਇਕ ਹੋਰ ਟਰੱਕ ’ਚੋਂ 5 ਕਰੋੜ ਡਾਲਰ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ ਚੋਰੀ ਦੇ ਲੱਖਾਂ ਡਾਲਰ ਦੇ ਸਾਮਾਨ ਨਾਲ ਭਰੇ ਇਕ ਸੈਮੀ ਟਰੱਕ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਵਿਅਕਤੀ ਅਸ਼ਵਨੀ ਕੁਮਾਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਸਟੇਟ ਪੈਟਰੋਲ ਨੂੰ ਸੂਚਨਾ ਮਿਲੀ ਸੀ ਕਿ ਕਰੀਬ 2 ਲੱਖ 50 ਹਜ਼ਾਰ ਡਾਲਰ ਮੁੱਲ ਦੇ ਚੋਰੀ ਕੀਤੇ ਪੇਸ਼ੇਵਰ ਸਪੀਕਰ ਲੈ ਕੇ ਜਾ ਰਿਹਾ ਇਕ ਸੈਮੀ ਟਰੱਕ ਨੇਬਰਾਸਕਾ ਵਿਚ ਹੋ ਸਕਦਾ ਹੈ। ਇਸ ਤੋਂ ਬਾਅਦ ਇਕ ਟਰੂਪਰ ਨੇ ਡਾਸਨ ਕਾਊਂਟੀ ਦੇ ਗੋਥਨਬਰਗ ਨੇੜੇ ਇਕ ਟਰੱਕ ਸਟਾਪ ’ਤੇ ਵਾਹਨ ਲੱਭ ਲਿਆ।ਸਟੇਟ ਪੈਟਰੋਲ ਮੁਤਾਬਕ ਡਿਲੀਵਰੀ ਦੇ ਕਾਗਜ਼ਾਤ ਜਾਅਲੀ ਪਾਏ ਜਾਣ ਤੋਂ ਬਾਅਦ ਡਰਾਈਵਰ ਨੂੰ ‘ਆਊਟ ਆਫ਼ ਸਰਵਿਸ’ ਕਰ ਦਿੱਤਾ ਗਿਆ। ਉਸ ਸਮੇਂ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ।ਅਧਿਕਾਰੀਆਂ ਨੇ ਟ੍ਰੇਲਰ ਦੀ ਤਲਾਸ਼ੀ ਲਈ ਸਰਚ ਵਾਰੰਟ ਹਾਸਲ ਕੀਤਾ। ਇਸ ਦੌਰਾਨ ਡਰਾਈਵਰ ਮੌਕੇ ਤੋਂ ਚਲਾ ਗਿਆ। ਬਾਅਦ ਵਿਚ ਟ੍ਰੇਲਰ ਦੀ ਤਲਾਸ਼ੀ ਦੌਰਾਨ ਉਸ ਦੇ ਲਗਭਗ ਅੱਧੇ ਹਿੱਸੇ ਵਿਚ ਫਲੋਰੀਡਾ ਦੇ ਵਾਲਮਾਰਟ ਕੇਂਦਰਾਂ ਲਈ ਜਾਣ ਵਾਲਾ ਵੱਖ-ਵੱਖ ਸਾਮਾਨ ਅਤੇ ਬਾਕੀ ਹਿੱਸੇ ਵਿਚ ਲਾਸ ਵੇਗਾਸ ਭੇਜੇ ਜਾਣ ਵਾਲੇ ਮਹਿੰਗੇ ਪੇਸ਼ੇਵਰ ਸਪੀਕਰ ਮਿਲੇ। ਇਹ ਸਾਮਾਨ ਨਿਊਯਾਰਕ ਅਤੇ ਇਲੀਨੋਇਸ ਤੋਂ ਚੋਰੀ ਕੀਤਾ ਗਿਆ ਸੀ। ਸਿਰਫ਼ ਸਪੀਕਰਾਂ ਦੀ ਅੰਦਾਜ਼ਨ ਕੀਮਤ 2 ਲੱਖ 50 ਹਜ਼ਾਰ ਡਾਲਰ ਹੈ, ਜਦਕਿ ਬਾਕੀ ਸਾਮਾਨ ਦੀ ਕੁੱਲ ਕੀਮਤ ਅਜੇ ਤੈਅ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਸ਼ਵਨੀ ਕੁਮਾਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਇਸੇ ਦੌਰਾਨ ਡਾਸਨ ਕਾਊਂਟੀ ਵਿਚ ਇਕ ਹੋਰ ਸੈਮੀ ਟਰੱਕ ਦੀ ਜਾਂਚ ਦੌਰਾਨ 27 ਪੈਲੇਟਾਂ ਵਿਚ ਕਰੀਬ 20 ਹਜ਼ਾਰ ਪੌਂਡ ਮਾਰੀਜੁਆਨਾ, ਟੀ.ਐੱਚ.ਸੀ. ਅਤੇ ਸਾਈਲੋਸਾਈਬਿਨ ਉਤਪਾਦ ਬਰਾਮਦ ਕੀਤੇ ਗਏ। ਇਨ੍ਹਾਂ ਦੀ ਅੰਦਾਜ਼ਨ ਕੀਮਤ 5 ਕਰੋੜ ਡਾਲਰ ਤੋਂ ਵੱਧ ਦੱਸੀ ਗਈ ਹੈ। ਸਟੇਟ ਪੈਟਰੋਲ ਮੁਤਾਬਕ ਮਾਤਰਾ ਦੇ ਹਿਸਾਬ ਨਾਲ ਇਹ ਏਜੰਸੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ਾ ਬਰਾਮਦਗੀ ਹੈ। ਇਸ ਮਾਮਲੇ ਵਿਚ ਵਰਜੀਨੀਆ ਦੇ 44 ਸਾਲਾ ਡਰਾਈਵਰ ਵਿਲੀਅਮ ਗੋਮੇਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪਿਛਲੀ ਖ਼ਬਰ ਪੀਲੀਆਂ ਬੱਤਖਾਂ ਦੀ ਆਨੋਖੀ ਖੇਡ ਦੌਰਾਨ ਕਰੀਬ 20 ਹਜ਼ਾਰ ਡਾਲਰ ਦੀ ਰਾਸ਼ੀ ਇਕੱਤਰ ਅਗਲੀ ਖ਼ਬਰ ਮਾਦੁਰੋ ਦੇ ਕਰੀਬੀ ਐਲੇਕਸ ਸਾਬ ਨੇ 19.5 ਕਰੋੜ ਡਾਲਰ ਹਵਾਲਾ ਰਾਸ਼ੀ ਮਾਮਲੇ ’ ਚ ਦੋਸ਼ ਕਬੂਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।