20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਟੈਰੀ ਫਾਕਸ ਦੀ ਯਾਦ ਨੂੰ ਸਮਰਪਿਤ ਸਰੀ ‘ਚ ਹੋਵੇਗਾ ਦੌੜ ਮੁਕਾਬਲਾ

ਵੈਨਕੂਵਰ, 19 ਸਤੰਬਰ (ਮਲਕੀਤ ਸਿੰਘ)-ਕੈਂਸਰ ਖ਼ਿਲਾਫ਼ ਜੰਗ ਦਾ ਵਿਸ਼ਵ ਪੱਧਰੀ ਪ੍ਰਤੀਕ ਬਣੇ ਮਰਹੂਮ ਕੈਨੇਡੀਅਨ ਨੌਜਵਾਨ ਟੈਰੀ ਫਾਕਸ ਨਾਲ ਜੁੜੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਟੈਰੀ ਫਾਕਸ ਦੀ ਯਾਦ ਵਿੱਚ ਐਤਵਾਰ ਨੂੰ ਸਰੀ ਵਿਚ ਟੈਰੀ ਫਾਕਸ ਦੌੜ ਮੁਕਾਬਲਾ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 20-09-2026
ਵੈਨਕੂਵਰ, 19 ਸਤੰਬਰ (ਮਲਕੀਤ ਸਿੰਘ)-ਕੈਂਸਰ ਖ਼ਿਲਾਫ਼ ਜੰਗ ਦਾ ਵਿਸ਼ਵ ਪੱਧਰੀ ਪ੍ਰਤੀਕ ਬਣੇ ਮਰਹੂਮ ਕੈਨੇਡੀਅਨ ਨੌਜਵਾਨ ਟੈਰੀ ਫਾਕਸ ਨਾਲ ਜੁੜੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਟੈਰੀ ਫਾਕਸ ਦੀ ਯਾਦ ਵਿੱਚ ਐਤਵਾਰ ਨੂੰ ਸਰੀ ਵਿਚ ਟੈਰੀ ਫਾਕਸ ਦੌੜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕੈਂਸਰ ਖੋਜ ਲਈ ਲੋਕਾਂ ਨੂੰ ਇਕੱਠਾ ਕਰਨ ਅਤੇ ਟੈਰੀ ਫਾਕਸ ਦੇ ਸੁਪਨੇ ਨੂੰ ਅੱਗੇ ਵਧਾਉਣ ਦਾ ਸੁਨੇਹਾ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ ਟੈਰੀ ਫਾਕਸ ਨੇ ਕੈਂਸਰ ਖੋਜ ਲਈ ਧਨ ਇਕੱਠਾ ਕਰਨ ਦੇ ਮਕਸਦ ਨਾਲ ਆਪਣੀ ਇਤਿਹਾਸਕ ‘ਮੈਰਾਥਨ ਆਫ ਹੋਪ’ ਸ਼ੁਰੂ ਕੀਤੀ ਸੀ। ਇਕ ਲੱਤ ਗੁਆਉਣ ਦੇ ਬਾਵਜੂਦ ਉਸ ਨੇ ਕੈਨੇਡਾ ਭਰ ਵਿੱਚ ਦੌੜ ਕੇ ਲੋਕਾਂ ਅੰਦਰ ਕੈਂਸਰ ਖ਼ਿਲਾਫ਼ ਲੜਾਈ ਲਈ ਨਵੀਂ ਚੇਤਨਾ ਪੈਦਾ ਕੀਤੀ। ਬਿਮਾਰੀ ਮੁੜ ਫੈਲਣ ਕਾਰਨ ਉਸ ਨੂੰ ਆਪਣੀ ਦੌੜ ਵਿਚਕਾਰ ਹੀ ਰੋਕਣੀ ਪਈ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ। ਟੈਰੀ ਫਾਕਸ ਦੇ ਦਿਹਾਂਤ ਨੂੰ ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਉਸ ਦੀ ਮੁਹਿੰਮ ਅੱਜ ਵੀ ਕੈਨੇਡਾ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਕੈਂਸਰ ਖੋਜ ਲਈ ਲੋਕਾਂ ਨੂੰ ਇਕਜੁੱਟ ਕਰ ਰਹੀ ਹੈ।
ਪਿਛਲੀ ਖ਼ਬਰ ਪ੍ਰਸਿੱਧ ਚਿੱਤਰਕਾਰ ਟਕਾਓ ਤਨਾਬੇ ਦੀ ਕਲਾ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ ਅਗਲੀ ਖ਼ਬਰ ਇੰਗਲੈਂਡ ਦੇ ਸ਼ਹਿਰ ਟੈਲਫੋਰਡ ’ ਚ ਸਿੱਖ ਬੱਸ ਡਰਾਈਵਰ ’ ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।