20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦਿਲਜੀਤ ਦੁਸਾਂਝ ਨੇ ਕਾਮੇ ਨੌਜਵਾਨਾਂ ਦੀ ਮਿਹਨਤ ਨੂੰ ਕੀਤਾ ਸਿਜਦਾ

ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸੰਗੀਤ ਦਾ ਚਮਕਦਾ ਸਿਤਾਰਾ ਦਿਲਜੀਤ ਦੁਸਾਂਝ ਜਿਥੇ ਇੰਗਲੈਂਡ ਵਿਚ ਇਤਿਹਾਸ ਦੇ ਨਵੇਂ ਪੰਨੇ ਲਿਖ ਰਿਹਾ ਹੈ, ਉਥੇ ਹੀ ਉਸ ਵਲੋਂ ਆਪਣੇ ਚੋਣਵੇਂ ਗੀਤਾਂ ਵਾਂਗ ਆਪਣੇ ਪ੍ਰਸ਼ੰਸਕਾਂ ਦੀ ਚੋਣ ਕਰਦਿਆਂ ਉਨ੍ਹਾਂ ਨੂੰ ਪਿਆਰ ਸਨਮਾਨ ਦੇ ਕੇ ਵੱਖਰੀ ਗੱਲ ਕਰ ਰਿਹਾ। ਲੰਡਨ ਦੇ ਵੈਂਬਲੇ ਸਟੇਡੀਅਮ ਵਿਚ ਹੋਏ ਸ਼ੋਅ ਤੋਂ ਪਹਿਲਾਂ ਦਿਲਜੀਤ ਦਾ ਸ਼ੋਅ ਵੇਖਣ ਲਈ ਦੋ ਨੌਜਵਾਨਾਂ ਵਲੋਂ ਪਾਈ ਇਕ ਵੀਡੀਓ ਦਿਲਜੀਤ ਦਾ ਮਨ ਮੋਹ ਗਈ, ਜਿਸ ਵਿਚ ਉਨ੍ਹਾਂ ਨੌਜਵਾਨਾਂ ਨੇ ਕਿਹਾ ਸੀ ਕਿ ਦਿਲਜੀਤ ਬਸ ਥੋੜਾ ਕੰਮ ਰਹਿ ਗਿਆ ਕਰਕੇ ਆ ਰਹੇ ਹਾਂ ਸ਼ੋਅ ਵੇਖਣ, ਜਿਸ ਤੋਂ ਬਾਅਦ ਦਿਲਜੀਤ ਨੇ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਸੰਪਰਕ ਕਰਨ ਲਈ ਕਿਹਾ ਅਤੇ ਬੀਤੀ ਰਾਤ ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਦਿਲਜੀਤ ਨੇ ਆਪਣੇ ਬਰਮਿੰਘਮ ਸ਼ੋਅ ਵਿਚ ਸਟੇਜ ਬੁਲਾ ਕੇ ਸਨਮਾਨ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੀ ਮਿਹਨਤ ਨੂੰ ਸਿਜਦਾ ਕੀਤਾ।

ਅਜੀਤ ਡੈਸਕ 20-09-2026
ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸੰਗੀਤ ਦਾ ਚਮਕਦਾ ਸਿਤਾਰਾ ਦਿਲਜੀਤ ਦੁਸਾਂਝ ਜਿਥੇ ਇੰਗਲੈਂਡ ਵਿਚ ਇਤਿਹਾਸ ਦੇ ਨਵੇਂ ਪੰਨੇ ਲਿਖ ਰਿਹਾ ਹੈ, ਉਥੇ ਹੀ ਉਸ ਵਲੋਂ ਆਪਣੇ ਚੋਣਵੇਂ ਗੀਤਾਂ ਵਾਂਗ ਆਪਣੇ ਪ੍ਰਸ਼ੰਸਕਾਂ ਦੀ ਚੋਣ ਕਰਦਿਆਂ ਉਨ੍ਹਾਂ ਨੂੰ ਪਿਆਰ ਸਨਮਾਨ ਦੇ ਕੇ ਵੱਖਰੀ ਗੱਲ ਕਰ ਰਿਹਾ। ਲੰਡਨ ਦੇ ਵੈਂਬਲੇ ਸਟੇਡੀਅਮ ਵਿਚ ਹੋਏ ਸ਼ੋਅ ਤੋਂ ਪਹਿਲਾਂ ਦਿਲਜੀਤ ਦਾ ਸ਼ੋਅ ਵੇਖਣ ਲਈ ਦੋ ਨੌਜਵਾਨਾਂ ਵਲੋਂ ਪਾਈ ਇਕ ਵੀਡੀਓ ਦਿਲਜੀਤ ਦਾ ਮਨ ਮੋਹ ਗਈ, ਜਿਸ ਵਿਚ ਉਨ੍ਹਾਂ ਨੌਜਵਾਨਾਂ ਨੇ ਕਿਹਾ ਸੀ ਕਿ ਦਿਲਜੀਤ ਬਸ ਥੋੜਾ ਕੰਮ ਰਹਿ ਗਿਆ ਕਰਕੇ ਆ ਰਹੇ ਹਾਂ ਸ਼ੋਅ ਵੇਖਣ, ਜਿਸ ਤੋਂ ਬਾਅਦ ਦਿਲਜੀਤ ਨੇ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਸੰਪਰਕ ਕਰਨ ਲਈ ਕਿਹਾ ਅਤੇ ਬੀਤੀ ਰਾਤ ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਦਿਲਜੀਤ ਨੇ ਆਪਣੇ ਬਰਮਿੰਘਮ ਸ਼ੋਅ ਵਿਚ ਸਟੇਜ ਬੁਲਾ ਕੇ ਸਨਮਾਨ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੀ ਮਿਹਨਤ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਆਪਣੀ ਸ਼ਿਫਟ ਲਗਾ ਕੇ ਸ਼ੋਅ ਵੇਖਣ ਆਏ। ਦਿਲਜੀਤ ਦਾ ਆਪਣੇ ਪ੍ਰੋਗਰਾਮਾਂ ਵਿਚ ਆਮ ਲੋਕਾਂ ਨੂੰ ਸਰੋਤਿਆਂ ਦੇ ਸਾਹਮਣੇ ਸਟੇਜ ’ਤੇ ਲਿਆਉਣ ਦੀ ਜੋ ਰੀਤ ਬਣਾਈ ਗਈ ਹੈ, ਹਰ ਕੋਈ ਉਸ ਦਾ ਦੀਵਾਨਾ ਹੋ ਰਿਹਾ ਹੈ।
ਪਿਛਲੀ ਖ਼ਬਰ ਮੁੰਬਈ ਵਿਚ ਹੋਣ ਵਾਲੇ ਅਰਥਸ਼ਾਟ ਪੁਰਸਕਾਰ ਸਮਾਰੋਹ ਤੋਂ ਪਹਿਲਾਂ ਪ੍ਰਿੰਸ ਵਿਲੀਅਮ ਤੇ ਕਰਨ ਜੌਹਰ ਵਲੋਂ ਮੁਲਾਕਾਤ ਅਗਲੀ ਖ਼ਬਰ ਸਿਡਨੀ ਸਮੇਤ ਵੱਡੇ ਸ਼ਹਿਰਾਂ ਵਿਚ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।