03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਰਤਾਨੀਆ ਵਿਚ ਡੀਜ਼ਲ ਪਹਿਲੀ ਵਾਰ 2 ਪੌਂਡ ਪ੍ਰਤੀ ਲੀਟਰ ਤੋਂ ਪਾਰ

ਲੰਡਨ, 2 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਡੀਜ਼ਲ ਦੀ ਔਸਤ ਕੀਮਤ ਪਹਿਲੀ ਵਾਰ 2 ਪੌਂਡ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈ ਹੈ। ਆਰ.

ਅਜੀਤ ਡੈਸਕ 03-10-2026
ਲੰਡਨ, 2 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਡੀਜ਼ਲ ਦੀ ਔਸਤ ਕੀਮਤ ਪਹਿਲੀ ਵਾਰ 2 ਪੌਂਡ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਗਈ ਹੈ। ਆਰ.ਏ.ਸੀ. ਦੇ ਤਾਜ਼ਾ ਅੰਕੜਿਆਂ ਮੁਤਾਬਕ ਡੀਜ਼ਲ ਦੀ ਔਸਤ ਕੀਮਤ 200.01 ਪੈਂਸ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸ ਨਾਲ 55 ਲੀਟਰ ਦੀ ਟੈਂਕੀ ਭਰਵਾਉਣ ਦਾ ਖ਼ਰਚਾ ਲਗਭਗ 110 ਪੌਂਡ ਹੋ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵਿਚ ਤੇਜ਼ ਵਾਧੇ ਪਿੱਛੇ ਕੌਮਾਂਤਰੀ ਸਪਲਾਈ ਵਿਚ ਰੁਕਾਵਟਾਂ ਨੂੰ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਰਾਨ ਨਾਲ ਜੰਗ ਕਾਰਨ ਤੇਲ ਸਪਲਾਈ ਪ੍ਰਭਾਵਿਤ ਹੋਈ ਹੈ, ਜਦਕਿ ਰੂਸ ਵਲੋਂ ਡੀਜ਼ਲ ਬਰਾਮਦ ’ਤੇ ਪਾਬੰਦੀਆਂ ਅਤੇ ਚੀਨ ਵਲੋਂ ਅਕਤੂਬਰ ਲਈ ਤੇਲ ਉਤਪਾਦਾਂ ਦੇ ਬਰਾਮਦ ਨੂੰ ਸੀਮਤ ਕਰਨ ਨਾਲ ਵੀ ਵਿਸ਼ਵ ਬਾਜ਼ਾਰ ’ਤੇ ਦਬਾਅ ਵਧਿਆ ਹੈ। ਇਸ ਦੌਰਾਨ ਅਮਰੀਕਾ ਨੇ ਯੂਰਪੀ ਦੇਸ਼ਾਂ, ਖ਼ਾਸ ਕਰਕੇ ਫਰਾਂਸ ਅਤੇ ਜਰਮਨੀ ’ਤੇ ਆਪਣੇ ਐਮਰਜੈਂਸੀ ਡੀਜ਼ਲ ਭੰਡਾਰ ਬਾਜ਼ਾਰ ਵਿਚ ਜਾਰੀ ਕਰਨ ਲਈ ਦਬਾਅ ਵਧਾਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਡੀਜ਼ਲ ਦੇ ਅਮਰੀਕੀ ਬਰਾਮਦ ’ਤੇ ਪਾਬੰਦੀ ਲਗਾਉਣ ਬਾਰੇ ਵੀ ਵਿਚਾਰ ਕਰ ਰਹੇ ਹਨ। ਯੂਰਪੀ ਦੇਸ਼ ਹੁਣ ਲਗਭਗ 5 ਕਰੋੜ ਬੈਰਲ ਡੀਜ਼ਲ ਭੰਡਾਰਾਂ ਵਿਚੋਂ ਜਾਰੀ ਕਰਨ ਦੇ ਫਰਾਂਸੀਸੀ ਪ੍ਰਸਤਾਵ ’ਤੇ ਵਿਚਾਰ ਕਰ ਰਹੇ ਹਨ।ਬਰਤਾਨੀਆ ਲਈ ਇਹ ਮਾਮਲਾ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਦੇਸ਼ ਆਪਣੀ ਵਰਤੋਂ ਦਾ ਲਗਭਗ 55 ਫ਼ੀਸਦੀ ਡੀਜ਼ਲ ਦਰਾਮਦ ਕਰਦਾ ਹੈ ਅਤੇ ਇਸ ਦੀਆਂ ਦਰਾਮਦਾਂ ਵਿਚ ਅਮਰੀਕਾ ਦਾ ਹਿੱਸਾ ਵੀ ਕਾਫ਼ੀ ਵੱਡਾ ਹੈ। ਬਰਤਾਨਵੀ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ ਵਿਚ ਇਸ ਵੇਲੇ ਡੀਜ਼ਲ ਦੀ ਘਾਟ ਨਹੀਂ ਹੈ ਅਤੇ ਸਪਲਾਈ ਪ੍ਰਣਾਲੀ ਮਜ਼ਬੂਤ ਹੈ ਪਰ ਵਧੀਆਂ ਕੀਮਤਾਂ ਨੇ ਲੋਕਾਂ ਸਾਹ ਸੂਤ ਲਏ ਹਨ।
ਪਿਛਲੀ ਖ਼ਬਰ ਅਜੇ ਵੀ ਗੈਰ - ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਤੋਂ ਨਹੀਂ ਹਟੇ ਭਾਰਤੀ ਅਗਲੀ ਖ਼ਬਰ ਆਸਟ੍ਰੇਲੀਆ ਦੇ ਸਮੇਂ ’ ਚ ਕੱਲ੍ਹ ਤੋਂ ਇਕ ਘੰਟੇ ਦੀ ਤਬਦੀਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।