11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅਜ਼ਰਬਾਈਜਾਨ ਦੇ ਨਾਗਰਿਕ ਨੇ ਅਮਰੀਕੀ ਡਾਕ ਵਿਭਾਗ ਨਾਲ 10 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ਕਬੂਲੇ

ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਟਰੱਕਿੰਗ ਕੰਪਨੀ ਦੇ ਮਾਲਕ ਅਤੇ ਅਜ਼ਰਬਾਈਜਾਨ ਦੇ 40 ਸਾਲਾ ਨਾਗਰਿਕ ਖ਼ਯਾਮ ਆਰਿਫ ਓਗਲੂ ਫਰਾਜੋਵ ਨੇ ਅਮਰੀਕੀ ਡਾਕ ਵਿਭਾਗ (ਯੂ. ਐਸ.

ਅਜੀਤ ਡੈਸਕ 11-10-2026
ਨਿਊਯਾਰਕ, 10 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਟਰੱਕਿੰਗ ਕੰਪਨੀ ਦੇ ਮਾਲਕ ਅਤੇ ਅਜ਼ਰਬਾਈਜਾਨ ਦੇ 40 ਸਾਲਾ ਨਾਗਰਿਕ ਖ਼ਯਾਮ ਆਰਿਫ ਓਗਲੂ ਫਰਾਜੋਵ ਨੇ ਅਮਰੀਕੀ ਡਾਕ ਵਿਭਾਗ (ਯੂ.ਐਸ.ਪੀ.ਐਸ.) ਨਾਲ ਕਰੀਬ 10 ਲੱਖ ਡਾਲਰ ਦੀ ਧੋਖਾਧੜੀ ਕਰਨ ਅਤੇ ਗੈਰ-ਕਾਨੂੰਨੀ ਰਕਮ ਦੇ ਲੈਣ-ਦੇਣ ਦੇ ਦੋਸ਼ ਕਬੂਲ ਕਰ ਲਏ ਹਨ।ਫਰਾਜੋਵ ਓਰਲੈਂਡੋ ਸਥਿਤ ਤਾਲਿਸ਼ਕੋ ਐੱਲਐੱਲਸੀ ਟਰੱਕਿੰਗ ਕੰਪਨੀ ਦਾ ਮਾਲਕ ਸੀ। ਉਸ ਨੇ ਮਈ 2022 ਵਿਚ ਡਾਕ ਵਿਭਾਗ ਦੇ ਮਾਲ ਢੋਆ-ਢੁਆਈ ਪ੍ਰੋਗਰਾਮ ਵਿਚ ਆਪਣੀ ਕੰਪਨੀ ਰਜਿਸਟਰ ਕਰਵਾਈ ਸੀ। ਜੂਨ 2022 ਤੋਂ ਜਨਵਰੀ 2023 ਤੱਕ ਉਸ ਨੂੰ ਸੈਂਕੜੇ ਠੇਕੇ ਮਿਲੇ।ਜਾਂਚ ਅਨੁਸਾਰ ਫਰਾਜੋਵ ਠੇਕੇ ਮਿਲਣ ਦੇ ਬਾਵਜੂਦ ਕਈ ਵਾਰ ਮਾਲ ਚੁੱਕਣ ਲਈ ਟਰੱਕ ਨਹੀਂ ਭੇਜਦਾ ਸੀ। ਪੁੱਛਗਿੱਛ ਕਰਨ ‘ਤੇ ਉਹ ਡਰਾਈਵਰ ਨਾਲ ਸੰਪਰਕ ਨਾ ਹੋਣ ਜਾਂ ਟਰੱਕ ਦੇ ਦੇਰੀ ਨਾਲ ਪਹੁੰਚਣ ਦਾ ਬਹਾਨਾ ਬਣਾਉਂਦਾ ਸੀ। ਡਾਕ ਵਿਭਾਗ ਨੂੰ ਮਾਲ ਦੂਜੀਆਂ ਕੰਪਨੀਆਂ ਰਾਹੀਂ ਭੇਜਣਾ ਪੈਂਦਾ ਸੀ, ਪਰ ਫਰਾਜੋਵ ਆਨਲਾਈਨ ਸਿਸਟਮ ਵਿੱਚ ਮਾਲ ਪਹੁੰਚਾਉਣ ਦੀ ਝੂਠੀ ਜਾਣਕਾਰੀ ਦਰਜ ਕਰਕੇ ਪੈਸੇ ਵਸੂਲ ਲੈਂਦਾ ਸੀ।ਇਸ ਤਰ੍ਹਾਂ ਹਾਸਲ ਕੀਤੀ ਰਕਮ ਉਸ ਨੇ ਆਪਣੀਆਂ ਕਾਗਜ਼ੀ ਕੰਪਨੀਆਂ ਰਾਹੀਂ ਨਿੱਜੀ ਖਾਤਿਆਂ ਵਿੱਚ ਭੇਜ ਕੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰ ਦਿੱਤੀ। ਜਾਂਚ ਏਜੰਸੀਆਂ ਨੇ ਉਸ ਦੇ ਨਿਵੇਸ਼ ਖਾਤਿਆਂ ਦੀ ਸੰਪਤੀ ਜ਼ਬਤ ਕਰ ਲਈ ਹੈ।ਫਰਾਜੋਵ ਨੇ ਡਾਕ ਵਿਭਾਗ ਨੂੰ 9 ਲੱਖ 93 ਹਜ਼ਾਰ 979 ਡਾਲਰ ਵਾਪਸ ਕਰਨ ਲਈ ਸਹਿਮਤੀ ਦਿੱਤੀ ਹੈ। ਉਸ ਨੂੰ ਦੋਵਾਂ ਦੋਸ਼ਾਂ ਵਿਚੋਂ ਹਰੇਕ ਲਈ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ। ਅਦਾਲਤ ਨੇ ਹਾਲੇ ਸਜ਼ਾ ਸੁਣਾਉਣ ਦੀ ਤਰੀਕ ਤੈਅ ਨਹੀਂ ਕੀਤੀ।
ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ ਨਾਲ ਵਪਾਰ ਕਰਨ ਦੇ ਦੋਸ਼ ਹੇਠ ਦੋ ਭਾਰਤੀ ਕੰਪਨੀਆਂ ਤੇ 5 ਡਾਇਰੈਕਟਰਾਂ ’ਤੇ ਪਾਬੰਦੀਆਂ ਅਗਲੀ ਖ਼ਬਰ ਚੰਡੀਗੜ੍ਹ ’ਚ ‘ਆਪ’ ਆਗੂਆਂ ਵਲੋਂ ਸੀ.ਜੇ.ਪੀ. ਦੇ ਸਮਰਥਨ ’ਚ ਪੰਜਾਬ ਚੋਣ ਕਮਿਸ਼ਨ ਦੇ ਦਫ਼ਤਰ ਸਾਹਮਣੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।