ਡੈਮੋਕ੍ਰੇਟਿਕ ਪਾਰਟੀ ਦੇ ਹੇਵੀਅਰ ਬਾਸੇਰਾ ਦੀ ਚੋਣਾਂ ’ਚ ਜਿੱਤ ਯਕੀਨੀ-ਅਟਾਰਨੀ ਜਸਪ੍ਰੀਤ ਸਿੰਘ
ਸਾਨ ਫਰਾਂਸਿਸਕੋ, 16 ਅਕਤੂਬਰ (ਐਸ. ਅਸ਼ੋਕ ਭੌਰਾ)-ਪ੍ਰਾਇਮਰੀ ਚੋਣਾਂ ਵਿਚ ਕੈਲੀਫੋਰਨੀਆ ਦੇ ਗਵਰਨਰ ਵਜੋਂ ਉਮੀਦਵਾਰ ਹੇਵੀਅਰ ਬਾਸੇਰਾ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਸੀ, ਹੁਣ ਜਦੋਂ ਆਖਰੀ ਚ ੋਣ ਪ੍ਰਕਿਰਿਆ 4 ਨਵੰਬਰ ਨੂੰ ਹੋ ਰਹੀ ਹੈ, ਉ ਸ ਵੇਲੇ ਡੈਮੋਕਰੇਟਿਕ ਪਾਰਟੀ ਦੇ ਬਸੇਰਾ ਦੇ ਜਿੱਤਣ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।
ਹ
ਹੇਵੀਅਰ ਬਸੇਰਾ ਨਾਲ ਗੱਲਬਾਤ ਦੌਰਾਨ ਅਟਾਰਨੀ ਜਸਪ੍ਰੀਤ ਸਿੰਘ।
17-10-2026
ਸਾਨ ਫਰਾਂਸਿਸਕੋ, 16 ਅਕਤੂਬਰ (ਐਸ. ਅਸ਼ੋਕ ਭੌਰਾ)-ਪ੍ਰਾਇਮਰੀ ਚੋਣਾਂ ਵਿਚ ਕੈਲੀਫੋਰਨੀਆ ਦੇ ਗਵਰਨਰ ਵਜੋਂ ਉਮੀਦਵਾਰ ਹੇਵੀਅਰ ਬਾਸੇਰਾ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਸੀ, ਹੁਣ ਜਦੋਂ ਆਖਰੀ ਚ ੋਣ ਪ੍ਰਕਿਰਿਆ 4 ਨਵੰਬਰ ਨੂੰ ਹੋ ਰਹੀ ਹੈ, ਉ ਸ ਵੇਲੇ ਡੈਮੋਕਰੇਟਿਕ ਪਾਰਟੀ ਦੇ ਬਸੇਰਾ ਦੇ ਜਿੱਤਣ ਦੀਆਂ ਪੂਰੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।ਹਾਲ ਹੀ ਵਿਚ ਬਾਸੇਰਾ ਨਾਲ ਇਕ ਮੁਲਾਕਾਤ ਅਮਰੀਕਾ ਦੇ ਨਾਮੀ ਇਮੀਗ੍ਰੇਸ਼ਨ ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਕੀਤੀ।ਲਾਸ ਏਂਜਲਸ ਵਿਚ ਹੋਈ ਇਸ ਮੁਲਾਕਾਤ ਨੂੰ ਇਸ ਕਰਕੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਵੇਲੇ ਇਮੀਗਰੇਸ਼ਨ ਦੇ ਮਾਮਲਿਆਂ ’ਚ ਪੰਜਾਬੀਆਂ ਦੀਆਂ ਖਾਸ ਕਰ ਟਰੱਕਿੰਗ ਦੇ ਖੇਤਰ ’ਚ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ।ਵਰਕ ਪਰਮਿਟ ਧਾਰਕ ਹਜ਼ਾਰਾਂ ਪੰਜਾਬੀਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ।ਅਟਾਰਨੀ ਨੇ ਦੱਸਿਆ ਕਿ ਬਾਸੇਰਾ ਉਨ੍ਹਾਂ ਦੇ ਨਜ਼ਦੀਕੀ ਮਿੱਤਰਾਂ ’ਚੋਂ ਇਕ ਹਨ।ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਇਮੀਗ੍ਰੇਸ਼ਨ, ਸਿੱਖ ਭਾਈਚਾਰੇ ਅਤੇ ਪੰਜਾਬੀਆਂ ਦੀਆਂ ਟਰਕਿੰਗ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਵਿਸਥਾਰ ’ਚ ਦੱਸਿਆ ਅਤੇ ਸੰਭਾਵੀ ਗਵਰਨਰ ਨੇ ਭਰੋਸਾ ਦਿੱਤਾ ਕਿ ਜੇ ਉਨ੍ਹਾਂ ਨੂੰ ਕੈਲੀਫੋਰਨੀਆ ਦੇ ਗਵਰਨਰ ਵਜੋਂ ਸੇਵਾ ਮਿਲਦੀ ਹੈ ਤਾਂ ਉਹ ਇਨ੍ਹਾਂ ਸਮੱਸਿਆਵਾਂ ਵੱਲ ਉਚੇਚਾ ਧਿਆਨ ਦੇਣਗੇ।