23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਫਰਾਂਸ ’ ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਰੋਸ ਪ੍ਰਦਰਸ਼ਨ

ਬਰੇਸ਼ੀਆ (ਇਟਲੀ), 22 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਪੰਜਾਬ ‘ਚ ਆਏ ਦਿਨ ਹੋ ਰਹੀ ਕਤਲੋਗਾਰਤ, ਲੁੱਟਾਂ-ਖੋਹਾਂ ਅਤੇ ਨਸ਼ਿਆਂ ਦੀ ਭਰਮਾਰ ਕਾਰਨ ਮਰ ਰਹੇ ਨੌਜਵਾਨਾਂ ਦਾ ਵਿਰੋਧ ਜਿਤਾਉਣ ਵਾਸਤੇ ਸ਼ਾਂਤਮਈ ਰੋਸਮਈ ਮੁਜਾਹਰਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਦੀ ਅਗਵਾਈ ਹੇਠ ਪੈਰਿਸ ਦੇ ਟੂਰਿਸਟ ਪਲੇਸ ਸਟਾਲਿਨਗ੍ਰਾਡ ਵਿਖੇ ਕੀਤਾ ਗਿਆ। ਫਰਾਂਸ ਵਿਚ ਇਸ ਵਕਤ ਵਿਦਿਆਰਥੀਆਂ ਦੇ ਹੋ ਰਹੇ ਹਿੰਸਕ ਮੁਜਾਹਰਿਆਂ ਕਾਰਨ ਜ਼ਿਆਦਾ ਆਦਮੀ ਇਕੱਠੇ ਕਰਨ ਦੀ ਇਜਾਜਤ ਨਹੀਂ ਸੀ ਮਿਲੀ, ਜਿਸ ਕਾਰਨ ਇਟਲੀ ਸਮੇਤ ਯੂਰਪ ਦੇ ਹੋਰ ਦੇਸ਼ਾ ਤੋਂ ਅਕਾਲੀ ਦਲ ਯੂਰਪ ਦੇ ਅਹੁਦੇਦਾਰ ਨਹੀਂ ਪਹੁੰਚ ਸਕੇ।

ਅਜੀਤ ਡੈਸਕ 23-10-2026
ਬਰੇਸ਼ੀਆ (ਇਟਲੀ), 22 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਪੰਜਾਬ ‘ਚ ਆਏ ਦਿਨ ਹੋ ਰਹੀ ਕਤਲੋਗਾਰਤ, ਲੁੱਟਾਂ-ਖੋਹਾਂ ਅਤੇ ਨਸ਼ਿਆਂ ਦੀ ਭਰਮਾਰ ਕਾਰਨ ਮਰ ਰਹੇ ਨੌਜਵਾਨਾਂ ਦਾ ਵਿਰੋਧ ਜਿਤਾਉਣ ਵਾਸਤੇ ਸ਼ਾਂਤਮਈ ਰੋਸਮਈ ਮੁਜਾਹਰਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਦੀ ਅਗਵਾਈ ਹੇਠ ਪੈਰਿਸ ਦੇ ਟੂਰਿਸਟ ਪਲੇਸ ਸਟਾਲਿਨਗ੍ਰਾਡ ਵਿਖੇ ਕੀਤਾ ਗਿਆ। ਫਰਾਂਸ ਵਿਚ ਇਸ ਵਕਤ ਵਿਦਿਆਰਥੀਆਂ ਦੇ ਹੋ ਰਹੇ ਹਿੰਸਕ ਮੁਜਾਹਰਿਆਂ ਕਾਰਨ ਜ਼ਿਆਦਾ ਆਦਮੀ ਇਕੱਠੇ ਕਰਨ ਦੀ ਇਜਾਜਤ ਨਹੀਂ ਸੀ ਮਿਲੀ, ਜਿਸ ਕਾਰਨ ਇਟਲੀ ਸਮੇਤ ਯੂਰਪ ਦੇ ਹੋਰ ਦੇਸ਼ਾ ਤੋਂ ਅਕਾਲੀ ਦਲ ਯੂਰਪ ਦੇ ਅਹੁਦੇਦਾਰ ਨਹੀਂ ਪਹੁੰਚ ਸਕੇ। ਇਸ ਮੌਕੇ ਵਿਕਰਮਜੀਤ ਸਿੰਘ ਵਿੱਕੀ, ਪਰਵਿੰਦਰ ਸਿੰਘ ਝੋਟੇ ਅਤੇ ਗੁਲਜਾਰ ਸਿੰਘ ਆਦਿ ਦੇ ਪਰਿਵਾਰਾਂ ਨੂੰ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਵਕਤ ਆਉਣ ’ਤੇ ਵਧੀਕੀਆਂ ਦੇ ਬਦਲੇ ਲਵਾਂਗੇ | ਇਸ ਮੋਮਬੱਤੀਆਂ ਬਾਲ ਕੇ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ।
ਪਿਛਲੀ ਖ਼ਬਰ ਐਡੀਲੇਡ ਦੇ ਪਰਵਾਨਾ ਅਫ਼ਗਾਨ ਕਿਚਨ ਨੂੰ ਕੌਮਾਂਤਰੀ ਮਾਨਤਾ ਅਗਲੀ ਖ਼ਬਰ ਬਕਿੰਘਮ ਪੈਲੇਸ ਵਿਚ 500 ਸਾਲ ਪੁਰਾਣੇ ਸ਼ਾਹੀ ਗਹਿਣਿਆਂ ਦੀ ਲੱਗੇਗੀ ਵਿਸ਼ੇਸ਼ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।