ਜੌਹਨ ਸਵਿਨੀ ਨੇ ਗਾਂਧੀ ਦੀਆਂ ਚਾਰ ਇਤਿਹਾਸਕ ਚਿੱਠੀਆਂ ਦੀਆਂ ਨਕਲਾਂ ਸਾਬਰਮਤੀ ਆਸ਼ਰਮ ਨੂੰ ਸੌਂਪੀਆਂ
ਗਲਾਸਗੋ, 25 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਦੀਆਂ ਚਾਰ ਇਤਿਹਾਸਕ ਚਿੱਠੀਆਂ ਦੀਆਂ ਨਕਲਾਂ ਭੇਟ ਕੀਤੀਆਂ। ਗਾਂਧੀ ਨੇ ਇਹ ਚਿੱਠੀਆਂ 1930ਵਿਆਂ ਦੌਰਾਨ ਫਿਲਿਪ ਕੈਰ, ਜਿਨ੍ਹਾਂ ਨੂੰ ਲਾਰਡ ਲੋਥੀਅਨ ਵਜੋਂ ਜਾਣਿਆ ਜਾਂਦਾ ਸੀ, ਨੂੰ ਲਿਖੀਆਂ ਸਨ।
ਗਲਾਸਗੋ, 25 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਦੀਆਂ ਚਾਰ ਇਤਿਹਾਸਕ ਚਿੱਠੀਆਂ ਦੀਆਂ ਨਕਲਾਂ ਭੇਟ ਕੀਤੀਆਂ। ਗਾਂਧੀ ਨੇ ਇਹ ਚਿੱਠੀਆਂ 1930ਵਿਆਂ ਦੌਰਾਨ ਫਿਲਿਪ ਕੈਰ, ਜਿਨ੍ਹਾਂ ਨੂੰ ਲਾਰਡ ਲੋਥੀਅਨ ਵਜੋਂ ਜਾਣਿਆ ਜਾਂਦਾ ਸੀ, ਨੂੰ ਲਿਖੀਆਂ ਸਨ। ਇਨ੍ਹਾਂ ਵਿਚ ਭਾਰਤੀ ਸੰਘ ਦੀ ਤਜਵੀਜ਼ ਅਤੇ ਅਹਿੰਸਾ ਬਾਰੇ ਵਿਚਾਰ ਦਰਜ ਹਨ। ਚਿੱਠੀਆਂ ਆਸ਼ਰਮ ਦੇ ਸੰਭਾਲ ਅਤੇ ਯਾਦਗਾਰੀ ਟਰੱਸਟ ਨੂੰ ਸੌਂਪਣ ਸਮੇਂ ਟਰੱਸਟੀ ਨਿਤਿਨ ਸ਼ੁਕਲਾ ਅਤੇ ਆਸ਼ਰਮ ਦੇ ਪੁਨਰਵਿਕਾਸ ਨਾਲ ਜੁੜੇ ਆਈ.ਪੀ. ਗੌਤਮ ਹਾਜ਼ਰ ਸਨ। ਇਹ ਚਿੱਠੀਆਂ ਸਕਾਟਲੈਂਡ ਦੇ ਕੌਮੀ ਅਭਿਲੇਖਾਗਾਰ ਵਿਚ ਸੰਭਾਲੀਆਂ ਹੋਈਆਂ ਹਨ। ਆਸ਼ਰਮ ਵਲੋਂ ਵੀ ਸਵਿਨੀ ਨੂੰ ਲਾਰਡ ਲੋਥੀਅਨ ਦੀ ਗਾਂਧੀ ਦੇ ਨਾਂਅ ਲਿਖੀ ਚਿੱਠੀ ਦੀ ਨਕਲ ਭੇਟ ਕੀਤੀ ਗਈ। ਸਵਿਨੀ ਨੇ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਨਿਵਾਸ ‘ਹਿਰਦੇ ਕੁੰਜ’ ਵਿਖੇ ਚਰਖਾ ਚਲਾ ਕੇ ਸੂਤ ਕੱਤਣ ਦੀ ਪ੍ਰਕਿਰਿਆ ਜਾਣੀ। ਆਸ਼ਰਮ ਦੀ ਯਾਤਰੀ ਪੁਸਤਕ ਵਿਚ ਸਵਿਨੀ ਨੇ ਗਾਂਧੀ ਦੇ ਜੀਵਨ ਅਤੇ ਮਨੁੱਖਤਾ ਲਈ ਯੋਗਦਾਨ ਨੂੰ ਦਰਸਾਉਂਦੇ ਇਸ ਕੇਂਦਰ ਦੀ ਫੇਰੀ ਨੂੰ ਵੱਡਾ ਮਾਣ ਦੱਸਿਆ। ਉਨ੍ਹਾਂ ਨੇ ਸਕਾਟਲੈਂਡ ਵਿਚ ਸੰਭਾਲੀਆਂ ਚਿੱਠੀਆਂ ਦੀਆਂ ਨਕਲਾਂ ਆਸ਼ਰਮ ਨਾਲ ਸਾਂਝੀਆਂ ਕਰਨ ’ਤੇ ਖ਼ੁਸ਼ੀ ਪ੍ਰਗਟਾਈ।