04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸ਼ਿਕਾਗੋ ਵਿਖੇ ਦੀਵਾਲੀ ਸੰਬੰਧੀ ਸਮਾਗਮ ਕਰਵਾਇਆ

ਸ਼ਿਕਾਗੋ, 3 ਨਵੰਬਰ (ਕੇਵਲ ਗੁਰਾਇਆ)-ਯੂ. ਪੀ.

ਅਜੀਤ ਡੈਸਕ 04-11-2026
ਸ਼ਿਕਾਗੋ, 3 ਨਵੰਬਰ (ਕੇਵਲ ਗੁਰਾਇਆ)-ਯੂ.ਪੀ.ਏ.ਜੀ.ਸੀ. ਐਸੋਸੀਏਸ਼ਨ ਆਫ਼ ਗ੍ਰੇਟਰ ਸ਼ਿਕਾਗੋ ਵਲੋਂ ਡਾਊਨਰਜ਼ ਗਰੋਵ ਸਥਿਤ ਆਸ਼ਿਆਨਾ ਬੈਂਕੁਇਟ ਹਾਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ| ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਭਾਰਤੀ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ| ਪ੍ਰਧਾਨ ਉਮਾ ਅਗਰਵਾਲ ਨੇ ਸਭ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ, ਸਗੋਂ ਪਿਆਰ, ਖ਼ੁਸ਼ੀਆਂ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ| ਐਸੋਸੀਏਸ਼ਨ ਦੇ ਸਹਿ-ਸੰਸਥਾਪਕ ਤੇ ਬੋਰਡ ਆਫ਼ ਟਰੱਸਟ ਦੇ ਚੇਅਰਮੈਨ ਡਾ. ਸੁਭਾਸ਼ ਪਾਂਡੇ ਨੇ ਸੰਸਥਾ ਦੇ 1991 ਵਿਚ ਹੋਏ ਗਠਨ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ| ਉਨ੍ਹਾਂ ਹਿੰਦੀ ਭਾਸ਼ਾ, ਕਵੀ ਸੰਮੇਲਨ ਤੇ ਭਾਰਤੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਐਸੋਸੀਏਸ਼ਨ ਦੇ ਯਤਨਾਂ ਦਾ ਜ਼ਿਕਰ ਕੀਤਾ| ਭਾਰਤ ਦੇ ਸ਼ਿਕਾਗੋ ਸਥਿਤ ਕੌਂਸਲ ਜਨਰਲ ਡਾ. ਐਮ. ਆਨੰਦ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਭਾਰਤੀ ਭਾਈਚਾਰੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ| ਸਮਾਗਮ ਦੀ ਸ਼ੁਰੂਆਤ ਦੀਵਾ ਜਗਾਉਣ ਅਤੇ ਗਣੇਸ਼ ਵੰਦਨਾ ਨਾਲ ਹੋਈ| ਇਸ ਮੌਕੇ ਔਰਤਾਂ ਅਤੇ ਬੱਚਿਆਂ ਵਲੋਂ ਸ਼ਾਨਦਾਰ ਨਾਚ ਪੇਸ਼ਕਾਰੀਆਂ, ਗਰਬਾ, ਲੋਕ ਗੀਤ ਤੇ ਹਿੰਦੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ| ਰਾਣੀ ਤ੍ਰਿਵੇਦੀ ਤੇ ਉਮਾ ਅਗਰਵਾਲ ਨੇ ਮੰਚ ਸੰਚਾਲਨ ਕੀਤਾ, ਜਦਕਿ ਉਪ ਪ੍ਰਧਾਨ ਦਲੀਪ ਸ੍ਰੀਵਾਸਤਵ ਨੇ ਧੰਨਵਾਦ ਕੀਤਾ| ਸੁਰੇਸ਼ ਬੋਦੀਵਾਲਾ ਨੇ ਐਸੋਸੀਏਸ਼ਨ ਦੇ 35 ਸਾਲਾਂ ਦੇ ਸਭਿਆਚਾਰਕ ਅਤੇ ਸਮਾਜਿਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ|
ਪਿਛਲੀ ਖ਼ਬਰ ਬੱਬਰ ਅਕਾਲੀ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ ਸਾਹਿਤਕ ਮੇਲੇ ਵਿਚ ਜੁੜੇ ਸਾਹਿਤ ਪ੍ਰੇਮੀ ਅਜਮੇਰ ਸਿੱਧੂ ਨੇ ‘ਬੱਬਰ ਅਕ... ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ ਚ ਪੰਜਾਬੀ ਪੁਲਿਸ ਅਧਿਕਾਰੀ ਨੂੰ ਮਿਲਿਆ ਅਹਿਮ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।