05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਹਿਲਾ ਪ੍ਰੀਮੀਅਰ ਲੀਗ ਦਾ ਪੰਜਵਾਂ ਐਡੀਸ਼ਨ 14 ਜਨਵਰੀ ਤੋਂ

ਨਵੀਂ ਦਿੱਲੀ, 4 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ.

ਅਜੀਤ ਡੈਸਕ 05-11-2026
ਨਵੀਂ ਦਿੱਲੀ, 4 ਨਵੰਬਰ (ਏਜੰਸੀ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮਹਿਲਾ ਪ੍ਰੀਮੀਅਰ ਲੀਗ (ਡਬਲਿਊ.ਪੀ.ਐਲ.) ਦਾ ਪੰਜਵਾਂ ਐਡੀਸ਼ਨ 14 ਜਨਵਰੀ ਤੋਂ 7 ਫਰਵਰੀ, 2027 ਤੱਕ ਕਰਵਾਇਆ ਜਾਵੇਗਾ, ਜਿਸ ਦੀ ਮੇਜ਼ਬਾਨੀ ਵਡੋਦਰਾ ਤੇ ਮੁੰਬਈ ਮਿਲ ਕੇ ਕਰਨਗੇ। 14 ਜਨਵਰੀ ਨੂੰ ਵਡੋਦਰਾ ਵਿਚ ਹੋਣ ਵਾਲੇ ਉਦਘਾਟਨੀ ਮੈਚ ’ਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਸਾਬਕਾ ਜੇਤੂ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਪੜਾਅ 24 ਜਨਵਰੀ ਤੱਕ ਚੱਲੇਗਾ, ਜਿਸ ਦੌਰਾਨ ਇਥੇ 11 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਟੂਰਨਾਮੈਂਟ ਮੁੰਬਈ ਚਲਾ ਜਾਵੇਗਾ, ਜਿੱਥੇ ਬ੍ਰੇਬੋਰਨ ਸਟੇਡੀਅਮ ਵਿਚ 26 ਜਨਵਰੀ ਤੋਂ ਬਾਕੀ ਦੇ 11 ਮੈਚ ਕਰਵਾਏ ਜਾਣਗੇ। ਲੀਗ ਪੜਾਅ 3 ਫਰਵਰੀ ਨੂੰ ਸਮਾਪਤ ਹੋਵੇਗਾ, ਜਿਸ ਤੋਂ ਬਾਅਦ ਪਲੇਆਫ ਮੁਕਾਬਲੇ ਸ਼ੁਰੂ ਹੋਣਗੇ। ‘ਐਲੀਮੀਨੇਟਰ’ ਮੈਚ 5 ਫਰਵਰੀ ਨੂੰ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 7 ਫਰਵਰੀ ਨੂੰ ਬ੍ਰੇਬੋਰਨ ਸਟੇਡੀਅਮ ਵਿਚ ਹੋਵੇਗਾ। ਪਲੇਆਫ ਸਮੇਤ ਸਾਰੇ 22 ਮੈਚ ਸ਼ਾਮ 7:30 ਵਜੇ ਸ਼ੁਰੂ ਹੋਣਗੇ।
ਪਿਛਲੀ ਖ਼ਬਰ ਟਰੰਪ ਦੇ ਚਹੇਤੇ ਉਮੀਦਵਾਰ ਰਾਮਾਸਵਾਮੀ ਨੂੰ ਹਰਾ ਕੇ ਐਮੀ ਐਕਟਨ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਗ਼ੈਰ ਮਾਨਤਾ ਪ੍ਰਾਪਤ ਡਿਗਰੀਆਂ ਦੇ ਆਧਾਰ ’ਤੇ ਤਰੱਕੀ ਲੈਣ ਵਾਲੇ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰਾਂ ਨੂੰ ‘ਕਾਰਨ ਦੱਸੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।