ਚਾਰ ਮਹੀਨੇ ਹਿਰਾਸਤ ਕੱਟਣ ਵਾਲੀ ਹਾਰਵਰਡ ਦੀ ਵਿਗਿਆਨੀ ਖ਼ਿਲਾਫ਼ ਸਾਰੇ ਫ਼ੌਜਦਾਰੀ ਦੋਸ਼ ਵਾਪਸ
ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਖੋਜ ਲਈ ਡੱਡੂਆਂ ਦੇ ਭਰੂਣਾਂ ਦੇ ਨਮੂਨੇ ਅਮਰੀਕਾ ਲਿਆਉਣ ਕਾਰਨ ਮੁਕੱਦਮੇ ਦਾ ਸਾਹਮਣਾ ਕਰ ਰਹੀ ਰੂਸੀ ਵਿਗਿਆਨੀ ਕਸੇਨੀਆ ਪੇਤ੍ਰੋਵਾ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਵਕੀਲਾਂ ਨੇ ਉਸ ਖ਼ਿਲਾਫ਼ ਲਾਏ ਸਾਰੇ ਫ਼ੌਜਦਾਰੀ ਦੋਸ਼ ਵਾਪਸ ਲੈ ਲਏ ਹਨ।
ਅਜੀਤ ਡੈਸਕ
06-11-2026