08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮੈਸਾਚੂਸੈਟਸ ’ ਚ 19 ਸਾਲਾ ਡੈਮੋਕ੍ਰੈਟ ਨੇ ਅੱਠ ਵਾਰ ਦੇ ਵਿਧਾਇਕ ਨੂੰ ਹਰਾਇਆ

ਨਿਊਯਾਰਕ, 7 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਮੈਸਾਚੂਸੈਟਸ ਦੇ 19 ਸਾਲਾ ਡੈਮੋਕ੍ਰੈਟ ਡੈਨੀਅਲ ਡੈਰਿਸ-ਓ’ਕੌਨਰ ਨੇ 22ਵੇਂ ਮਿਡਲਸੈਕਸ ਹਲਕੇ ਤੋਂ ਰਿਪਬਲਿਕਨ ਵਿਧਾਇਕ ਮਾਰਕ ਲੋਮਬਾਰਡੋ ਨੂੰ 438 ਵੋਟਾਂ ਨਾਲ ਹਰਾ ਦਿੱਤਾ। ਮੁੱਢਲੀ ਗਿਣਤੀ ਮੁਤਾਬਕ ਡੈਨੀਅਲ ਨੂੰ 8,968 ਅਤੇ ਲੋਮਬਾਰਡੋ ਨੂੰ 8,530 ਵੋਟਾਂ ਮਿਲੀਆਂ।

ਅਜੀਤ ਡੈਸਕ 08-11-2026
ਨਿਊਯਾਰਕ, 7 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਮੈਸਾਚੂਸੈਟਸ ਦੇ 19 ਸਾਲਾ ਡੈਮੋਕ੍ਰੈਟ ਡੈਨੀਅਲ ਡੈਰਿਸ-ਓ’ਕੌਨਰ ਨੇ 22ਵੇਂ ਮਿਡਲਸੈਕਸ ਹਲਕੇ ਤੋਂ ਰਿਪਬਲਿਕਨ ਵਿਧਾਇਕ ਮਾਰਕ ਲੋਮਬਾਰਡੋ ਨੂੰ 438 ਵੋਟਾਂ ਨਾਲ ਹਰਾ ਦਿੱਤਾ। ਮੁੱਢਲੀ ਗਿਣਤੀ ਮੁਤਾਬਕ ਡੈਨੀਅਲ ਨੂੰ 8,968 ਅਤੇ ਲੋਮਬਾਰਡੋ ਨੂੰ 8,530 ਵੋਟਾਂ ਮਿਲੀਆਂ। ਲੋਮਬਾਰਡੋ 16 ਸਾਲਾਂ ਤੋਂ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ। ਬਿਲਰਿਕਾ ’ਚ ਜੰਮੇ-ਪਲੇ ਡੈਨੀਅਲ ਨੇ ਸਥਾਨਕ ਸਕੂਲ ਕਮੇਟੀ ਵਿਚ ਵਿਦਿਆਰਥੀਆਂ ਦੀ ਨੁਮਾਇੰਦਗੀ ਕੀਤੀ। ਉਹ 18 ਸਾਲ ਦੀ ਉਮਰ ’ਚ ਹਾਈ ਸਕੂਲ ’ਚ ਪੜ੍ਹਦਿਆਂ ਹੀ ਸ਼ਹਿਰ ਦੇ ਪ੍ਰਬੰਧਕੀ ਬੋਰਡ ਲਈ ਚੁਣਿਆ ਗਿਆ ਸੀ। ਇਸ ਵਾਰ ਉਸ ਨੇ ਘਰ ਚਲਾਉਣ ਦੇ ਵਧਦੇ ਖ਼ਰਚਿਆਂ, ਸਕੂਲਾਂ ਤੇ ਸਥਾਨਕ ਸੇਵਾਵਾਂ ਨੂੰ ਆਪਣੇ ਚੋਣ ਪ੍ਰਚਾਰ ਦੇ ਮੁੱਖ ਮੁੱਦੇ ਬਣਾਇਆ। ਜਿੱਤ ਮਗਰੋਂ ਉਸ ਨੇ ਬਿਲਰਿਕਾ ਦੇ ਵੋਟਰਾਂ ਦਾ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ। ਡੈਨੀਅਲ ਆਪਣੇ 20ਵੇਂ ਜਨਮਦਿਨ ਤੋਂ ਅਗਲੇ ਦਿਨ ਸਹੁੰ ਚੁੱਕੇਗਾ। ਉਹ ਮੈਸਾਚੂਸੈਟਸ ਦੀ ਨਵੀਂ ਵਿਧਾਨ ਸਭਾ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਹੋਵੇਗਾ।
ਪਿਛਲੀ ਖ਼ਬਰ ਗਲਾਸਗੋ ਵਿਖੇ ਗੁਰੂ ਰਵਿਦਾਸ ਜੀ ਦਾ 650 ਵਾਂ ਜਨਮ ਦਿਵਸ ਮਨਾਇਆ ਜਾਵੇਗਾ ਅਗਲੀ ਖ਼ਬਰ ਨਿਤਿਆ ਰਮਨ ਨੇ ਲਾਸ ਏਂਜਲਸ ਦੀ ਵਾਗਡੋਰ ਸੰਭਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।