14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪੰਜ ਸਾਲਾ ਪੰਜਾਬੀ ਬੱਚੀ ਨੇ ਮਾਂ ਦੀ ਜਾਨ ਬਚਾ ਕੇ ਬਰਤਾਨੀਆ ’ਚ ਰਚਿਆ ਇਤਿਹਾਸ, ਬਹਾਦਰੀ ਪੁਰਸਕਾਰ ਨਾਲ ਸਨਮਾਨਿਤ

ਲੈਸਟਰ(ਇੰਗਲੈਂਡ), 13 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਇਲਾਕੇ ’ਚ ਪੈਂਦੇ ਰੌਲੀ ਰੀਜਿਸ ਦੀ ਪੰਜ ਸਾਲਾ ਪੰਜਾਬੀ ਮੂਲ ਦੀ ਬੱਚੀ ਮਾਇਆ ਕੌਰ ਸੰਘਾ ਨੇ ਆਪਣੀ ਸੂਝ-ਬੂਝ ਅਤੇ ਬਹਾਦਰੀ ਨਾਲ ਆਪਣੀ ਮਾਂ ਦੀ ਜਾਨ ਬਚਾ ਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਸ ਬਹਾਦਰੀ ਲਈ ਮਾਇਆ ਕੌਰ ਨੂੰ ਵੈਸਟ ਮਿਡਲੈਂਡਜ਼ ਦੀ ਐਂਬੂਲੈਂਸ ਸੇਵਾ ਵਲੋਂ ਵਿਸ਼ੇਸ਼ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਉਹ ਇਹ ਸਨਮਾਨ ਹਾਸਲ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ।

ਅਜੀਤ ਡੈਸਕ 14-11-2026
ਲੈਸਟਰ(ਇੰਗਲੈਂਡ), 13 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਇਲਾਕੇ ’ਚ ਪੈਂਦੇ ਰੌਲੀ ਰੀਜਿਸ ਦੀ ਪੰਜ ਸਾਲਾ ਪੰਜਾਬੀ ਮੂਲ ਦੀ ਬੱਚੀ ਮਾਇਆ ਕੌਰ ਸੰਘਾ ਨੇ ਆਪਣੀ ਸੂਝ-ਬੂਝ ਅਤੇ ਬਹਾਦਰੀ ਨਾਲ ਆਪਣੀ ਮਾਂ ਦੀ ਜਾਨ ਬਚਾ ਕੇ ਇਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਇਸ ਬਹਾਦਰੀ ਲਈ ਮਾਇਆ ਕੌਰ ਨੂੰ ਵੈਸਟ ਮਿਡਲੈਂਡਜ਼ ਦੀ ਐਂਬੂਲੈਂਸ ਸੇਵਾ ਵਲੋਂ ਵਿਸ਼ੇਸ਼ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਉਹ ਇਹ ਸਨਮਾਨ ਹਾਸਲ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਫਰਵਰੀ ਮਹੀਨੇ ਮਾਇਆ ਦੀ ਮਾਂ ਨੀਤਾ ਘਰ ਵਿਚ ਆਪਣੇ ਤਿੰਨ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ ਕਿ ਅਚਾਨਕ ਗੰਭੀਰ ਬਿਮਾਰ ਹੋਣ ਕਾਰਨ ਬੇਹੋਸ਼ ਹੋ ਗਈ। ਉਸ ਸਮੇਂ ਘਰ ਵਿਚ ਪੰਜ ਸਾਲਾ ਮਾਇਆ ਤੋਂ ਇਲਾਵਾ ਉਸ ਦੇ ਤਿੰਨ ਸਾਲ ਅਤ ਅੱਠ ਮਹੀਨਿਆਂ ਦੇ ਦੋ ਛੋਟੇ ਭੈਣ-ਭਰਾ ਵੀ ਮੌਜੂਦ ਸਨ। ਅਜਿਹੀ ਨਾਜ਼ੁਕ ਸਥਿਤੀ ਵਿੱਚ ਮਾਇਆ ਨੇ ਘਬਰਾਉਣ ਦੀ ਬਜਾਏ ਹੌਸਲਾ ਦਿਖਾਉਂਦਿਆਂ ਤੁਰੰਤ ਐਮਰਜੈਂਸੀ ਸਹਾਇਤਾ ਨੰਬਰ 999 ਉੱਤੇ ਫ਼ੋਨ ਕੀਤਾ ਅਤੇ ਸਹਾਇਤਾ ਕਰਮਚਾਰੀ ਨੂੰ ਆਪਣੇ ਘਰ ਦਾ ਪੂਰਾ ਪਤਾ, ਮਾਂ ਦਾ ਨਾਂ ਅਤੇ ਛੋਟੇ ਭੈਣ-ਭਰਾਵਾਂ ਦੀ ਉਮਰ ਸਮੇਤ ਸਾਰੀ ਜ਼ਰੂਰੀ ਜਾਣਕਾਰੀ ਦਿੱਤੀ। ਇੰਨਾ ਹੀ ਨਹੀਂ, ਬੱਚੀ ਨੇ ਫ਼ੋਨ ਉੱਤੇ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਘਰ ਦਾ ਮੁੱਖ ਦਰਵਾਜ਼ਾ ਵੀ ਖੋਲ੍ਹ ਦਿੱਤਾ ਤਾਂ ਜੋ ਡਾਕਟਰੀ ਸਹਾਇਤਾ ਲਈ ਪਹੁੰਚਣ ਵਾਲੇ ਕਰਮਚਾਰੀ ਬਿਨਾਂ ਕਿਸੇ ਦੇਰੀ ਦੇ ਅੰਦਰ ਦਾਖ਼ਲ ਹੋ ਸਕਣ। ਹਸਪਤਾਲ ਦੇ ਡਾਕਟਰਾਂ ਨੇ ਬਾਅਦ ਵਿੱਚ ਪਰਿਵਾਰ ਨੂੰ ਦੱਸਿਆ ਕਿ ਮਾਇਆ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਹੀ ਉਸ ਦੀ ਮਾਂ ਦੀ ਜਾਨ ਬਚ ਸਕੀ।
ਪਿਛਲੀ ਖ਼ਬਰ -ਵਿਕਟੋਰੀਅਨ ਸਟੇਟ ਚੈਂਪੀਅਨਸ਼ਿਪ- ਭਾਰਤੀ ਮੂਲ ਦੀ ਖਿਡਾਰਨ ਬਣੀ ਚੈਂਪੀਅਨ ਅਗਲੀ ਖ਼ਬਰ ਨਿਊਯਾਰਕ ਸ਼ਹਿਰ ਨੂੰ ਕਰੀਬ ਇਕ ਅਰਬ ਡਾਲਰ ਵਾਧੂ ਟੈਕਸ ਮਿਲਣ ਦੀ ਆਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।