16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਦੀਪਕ ਸੋਂਧੀ ਤੀਜੀ ਵਾਰ ਭਾਜਪਾ ਪੰਜਾਬ ਐਨ. ਆਰ. ਆਈ. ਸੈੱਲ ਦੇ ਮੀਤ ਪ੍ਰਧਾਨ ਨਿਯੁਕਤ

ਕੈਲਗਰੀ, 15 ਨਵੰਬਰ (ਜਸਜੀਤ ਸਿੰਘ ਧਾਮੀ)-ਪ੍ਰਵਾਸੀ ਪੰਜਾਬੀ ਦੀਪਕ ਸੋਂਧੀ ਨੂੰ ਭਾਜਪਾ ਪੰਜਾਬ ਦੇ ਐਨ. ਆਰ.

ਅਜੀਤ ਡੈਸਕ 16-11-2026
ਕੈਲਗਰੀ, 15 ਨਵੰਬਰ (ਜਸਜੀਤ ਸਿੰਘ ਧਾਮੀ)-ਪ੍ਰਵਾਸੀ ਪੰਜਾਬੀ ਦੀਪਕ ਸੋਂਧੀ ਨੂੰ ਭਾਜਪਾ ਪੰਜਾਬ ਦੇ ਐਨ. ਆਰ. ਆਈ. ਸੈੱਲ ਦਾ ਲਗਾਤਾਰ ਤੀਸਰੀ ਵਾਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਾਰਟੀ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹਿਣ ਤੇ ਪ੍ਰਵਾਸੀ ਭਾਰਤੀ ਭਾਈਚਾਰੇ ’ਚ ਸਰਗਰਮ ਭੂਮਿਕਾ ਨਿਭਾਉਣ ਕਰਕੇ ਕੀਤੀ ਗਈ ਹੈ। ਦੀਪਕ ਸੋਂਧੀ ਪਿਛਲੇ 20 ਸਾਲਾਂ ਤੋ ਪਾਰਟੀ ਨਾਲ ਜੁੜੇ ਹੋਏ ਹਨ| ਆਪਣੀ ਨਿਯੁਕਤੀ ਤੋਂ ਬਾਅਦ ਦੀਪਕ ਸੋਂਧੀ ਨੇ ਭਾਜਪਾ ਦੇ ਕੇਂਦਰੀ ਹਾਈਕਮਾਂਡ, ਭਾਜਪਾ ਪੰਜਾਬ ਦੀ ਲੀਡਰਸ਼ਿਪ ਤੇ ਪੰਜਾਬ ਐਨ.ਆਰ.ਆਈ. ਸੈੱਲ ਦੇ ਪ੍ਰਧਾਨ ਕਮਲਜੀਤ ਹੇਅਰ ਦਾ ਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪ੍ਰਵਾਸੀ ਭਾਰਤੀ ਭਾਈਚਾਰਾ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ’ਚ ਸਿਆਸੀ ਚਰਚਾ ਨੂੰ ਪ੍ਰਭਾਵਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗਾ।
ਪਿਛਲੀ ਖ਼ਬਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਖਜ਼ਨਾਚੀ ਪਰੇਮ ਸਿੰਘ ਢਾਂਡੀ ਨਹੀਂ ਰਹੇ ਅਗਲੀ ਖ਼ਬਰ ਐਡੀਲੇਡ ਕ੍ਰਿਸਮਸ ਪੇਜੈਂਟ ਮੌਕੇ 94 ਵੇਂ ਸਾਲਾਨਾ ਸਮਾਗਮ ’ ਚ ਪੰਜ ਨਵੀਆਂ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।