20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਕਾਟਲੈਂਡ ਦੇ ਕਲੈਡਨ ਹੋਟਲ ’ ਚ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਪੱਕੇ ਤੌਰ ’ ਤੇ ਬੰਦ

ਗਲਾਸਗੋ, 19 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਾਲਕਰਕ ਸ਼ਹਿਰ ’ਚ ਕੈਂਪਰ ਐਵੇਨਿਊ ਸਥਿਤ ਕਲੈਡਨ ਹੋਟਲ ਨੂੰ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਵਜੋਂ ਵਰਤਣਾ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਅਜੀਤ ਡੈਸਕ 20-11-2026
ਗਲਾਸਗੋ, 19 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਾਲਕਰਕ ਸ਼ਹਿਰ ’ਚ ਕੈਂਪਰ ਐਵੇਨਿਊ ਸਥਿਤ ਕਲੈਡਨ ਹੋਟਲ ਨੂੰ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਵਜੋਂ ਵਰਤਣਾ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹੋਟਲ ਵਿਚ 2021 ਤੋਂ ਪਨਾਹ ਮੰਗਣ ਵਾਲਿਆਂ ਨੂੰ ਠਹਿਰਾਇਆ ਜਾ ਰਿਹਾ ਸੀ ਤੇ ਇਸ ਸਾਲ ਅਗਸਤ ਤੋਂ ਇੱਥੇ ਕੋਈ ਵੀ ਪਨਾਹ ਮੰਗਣ ਵਾਲਾ ਨਹੀਂ ਰਹਿ ਰਿਹਾ ਸੀ। ਹੋਟਲ ਦੀ ਇਸ ਵਰਤੋਂ ਲਈ ਕੀਤਾ ਸਰਕਾਰੀ ਕਰਾਰ ਦਸੰਬਰ ਵਿੱਚ ਰਸਮੀ ਤੌਰ ’ਤੇ ਖ਼ਤਮ ਹੋਵੇਗਾ। ਪਿਛਲੇ ਸਾਲ ਹੋਟਲ ਦੇ ਬਾਹਰ ਪਰਵਾਸ ਵਿਰੋਧੀ ਜਥੇਬੰਦੀਆਂ ਨੇ ਕਈ ਵਾਰ ਮੁਜ਼ਾਹਰੇ ਕੀਤੇ। ਉਨ੍ਹਾਂ ਦੇ ਜਵਾਬ ਵਿਚ ਨਸਲਵਾਦ ਵਿਰੋਧੀ ਜਥੇਬੰਦੀ ‘ਸਟੈਂਡ ਅੱਪ ਟੂ ਰੇਸਿਜ਼ਮ’ ਨੇ ਵੀ ਉੱਥੇ ਮੁਜ਼ਾਹਰੇ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪੁਲਿਸ ਨੇ ਕਈ ਗ੍ਰਿਫ਼ਤਾਰੀਆਂ ਕੀਤੀਆਂ। ਸਤੰਬਰ 2025 ਵਿੱਚ ਹੋਟਲ ਵੱਲ ਇੱਟ ਸੁੱਟੇ ਜਾਣ ਕਾਰਨ ਇਕ ਖਿੜਕੀ ਦਾ ਸ਼ੀਸ਼ਾ ਵੀ ਟੁੱਟ ਗਿਆ ਸੀ। ਫਾਲਕਰਕ ਦੇ ਸੰਸਦ ਮੈਂਬਰ ਯੂਅਨ ਸਟੇਨਬੈਂਕ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਹੋਟਲ ਅਗਸਤ ਵਿੱਚ ਹੀ ਖ਼ਾਲੀ ਹੋ ਗਿਆ ਸੀ ਅਤੇ ਅਕਤੂਬਰ ਵਿੱਚ ਕਰਾਰ ਰੱਦ ਕਰਨ ਦੀ ਪੁਸ਼ਟੀ ਹੋਈ ਸੀ। ਸਰਹੱਦੀ ਸੁਰੱਖਿਆ ਤੇ ਪਨਾਹ ਮਾਮਲਿਆਂ ਦੀ ਮੰਤਰੀ ਐਨਾ ਟਰਲੀ ਨੇ ਕਿਹਾ ਕਿ ਸਰਕਾਰ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਲਈ ਹੋਟਲਾਂ ਦੀ ਵਰਤੋਂ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੀ ਹੈ। ਕਲੈਡਨ ਉਨ੍ਹਾਂ ਅੱਠ ਹੋਟਲਾਂ ਵਿੱਚੋਂ ਇਕ ਹੈ ਜਿਨ੍ਹਾਂ ਦੀ ਪਨਾਹ ਰਿਹਾਇਸ਼ ਵਜੋਂ ਵਰਤੋਂ ਬੰਦ ਕਰਨ ਦਾ ਐਲਾਨ ਬਰਤਾਨਵੀ ਸਰਕਾਰ ਨੇ ਕੀਤਾ ਹੈ। ਸਰਕਾਰ ਦਾ ਅੰਦਾਜ਼ਾ ਹੈ ਕਿ ਇਨ੍ਹਾਂ ਅੱਠ ਹੋਟਲਾਂ ਦੀ ਵਰਤੋਂ ਬੰਦ ਹੋਣ ਨਾਲ ਸਾਲਾਨਾ ਲਗਭਗ 1 ਕਰੋੜ 60 ਲੱਖ ਪੌਂਡ ਦੀ ਬੱਚਤ ਹੋਵੇਗੀ। ਇੱਕ ਰਿਪੋਰਟ ਮੁਤਾਬਕ ਇਸ ਸਾਲ ਬਰਤਾਨੀਆ ਭਰ ਵਿੱਚ 50 ਤੋਂ ਵੱਧ ਹੋਟਲਾਂ ਦੀ ਇਸ ਮਕਸਦ ਲਈ ਵਰਤੋਂ ਬੰਦ ਹੋ ਚੁੱਕੀ ਹੈ, ਜਦਕਿ ਕਰੀਬ 140 ਹੋਟਲ ਹਾਲੇ ਵੀ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਲਈ ਵਰਤੇ ਜਾ ਰਹੇ ਹਨ।
ਪਿਛਲੀ ਖ਼ਬਰ ‘ਅੰਤਰਾਲ ਯਾਤਰਾ’ 21 ਨੂੰ ਹੋਵੇਗੀ ਲੋਕ ਅਰਪਣ ਅਗਲੀ ਖ਼ਬਰ ਮਾਊਂਟ ਗੈਂਬੀਅਰ ’ ਚ 18 ਸਾਲਾ ਨੌਜਵਾਨ ਨੂੰ ਲੁੱਟ ਕੇ ਆਪਣੀ ਹੀ ਕਾਰ ਦੀ ਡਿੱਕੀ ਵਿੱਚ ਕੀਤਾ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।