ਟੈਕਸਸ ਦੇ ਸਰਕਾਰੀ ਅਦਾਰਿਆਂ ’ਚ ਐੱਚ-1ਬੀ ਭਰਤੀਆਂ ’ਤੇ ਰੋਕ ਹਟਾਵਾਂਗੇ-ਗਵਰਨਰ ਹਿਨੋਹੋਸਾ
ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟੈਕਸਸ ਦੀ ਨਵੀਂ ਚੁਣੀ ਗਵਰਨਰ ਜੀਨਾ ਹਿਨੋਹੋਸਾ ਨੇ ਸਰਕਾਰੀ ਏਜੰਸੀਆਂ ਤੇ ਸਰਕਾਰੀ ਯੂਨੀਵਰਸਿਟੀਆਂ ’ਚ ਐੱਚ-1ਬੀ ਵੀਜ਼ੇ ਰਾਹੀਂ ਭਰਤੀਆਂ ਉੱਤੇ ਲਾਈਆਂ ਪਾਬੰਦੀਆਂ ਹਟਾਉਣ ਦਾ ਵਾਅਦਾ ਕੀਤਾ ਹੈ। ਰਿਪਬਲਿਕਨ ਗਵਰਨਰ ਗ੍ਰੈਗ ਐਬਟ ਨੂੰ ਹਰਾਉਣ ਵਾਲੀ ਡੈਮੋਕ੍ਰੇਟ ਆਗੂ ਨੇ ਕਿਹਾ ਕਿ ਸੂਬੇ ਦੇ ਅਦਾਰਿਆਂ ਨੂੰ ਹੁਨਰਮੰਦ ਕਾਮਿਆਂ ਦੀ ਲੋੜ ਹੈ ਤੇ ਸਰਕਾਰ ਨੂੰ ਉਨ੍ਹਾਂ ਦੀਆਂ ਅਸਲ ਲੋੜਾਂ ਮੁਤਾਬਕ ਨੀਤੀ ਬਣਾਉਣੀ ਚਾਹੀਦੀ ਹੈ।
ਅਜੀਤ ਡੈਸਕ
21-11-2026