ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ
ਟੋਰਾਂਟੋ, 25 ਨਵੰਬਰ (ਹਰਜੀਤ ਸਿੰਘ ਬਾਜਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇੱਥੇ ਵੱਖ-ਵੱਖ ਗੁਰੂਘਰਾਂ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਟੋਰਾਂਟੋ ਦੇ ਸਿੱਖ ਸਪਿਰਿਚੁਅਲ ਸੈਂਟਰ ਅਤੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਗੋਰ ਰੋਡ ਬਰੈਂਪਟਨ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਗੁਰੂਦੁਆਰਾ ਸਿੱਖ ਸਪਿਰਿਚੁਅਲ ਸੈਂਂਟਰ ਵਿਖੇ ਧਾਰਮਿਕ ਦੀਵਾਨਾਂ ਦੌਰਾਨ ਭਾਈ ਬਲਬੀਰ ਸਿੰਘ,ਭਾਈ ਰਣਜੀਤ ਸਿੰਘ, ਭਾਈ ਪਲਵਿੰਦਰ ਸਿੰਘ ਅਤੇ ਭਾਈ ਪ੍ਰਗਟ ਸਿੰਘ ਦੇ ਰਾਗੀ ਜਥਿਆਂ, ਭਾਈ ਮਨਜੀਤ ਸਿੰਘ ਰਾਹੀ ਦੇ ਢਾਡੀ ਜਥੇ ਅਤੇ ਕਥਾਵਾਚਕ ਗਿਆਨੀ ਮੋਹਿੰਦਰ ਸਿੰਘ ਭੜੀ ਵਾਲਿਆਂ ਵੱਲੋਂ ਕੀਰਤਨ,ਢਾਡੀ ਵਾਰਾਂ ਅਤੇ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਟੋਰਾਂਟੋ, 25 ਨਵੰਬਰ (ਹਰਜੀਤ ਸਿੰਘ ਬਾਜਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇੱਥੇ ਵੱਖ-ਵੱਖ ਗੁਰੂਘਰਾਂ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਟੋਰਾਂਟੋ ਦੇ ਸਿੱਖ ਸਪਿਰਿਚੁਅਲ ਸੈਂਟਰ ਅਤੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਗੋਰ ਰੋਡ ਬਰੈਂਪਟਨ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਗਏ।ਗੁਰੂਦੁਆਰਾ ਸਿੱਖ ਸਪਿਰਿਚੁਅਲ ਸੈਂਂਟਰ ਵਿਖੇ ਧਾਰਮਿਕ ਦੀਵਾਨਾਂ ਦੌਰਾਨ ਭਾਈ ਬਲਬੀਰ ਸਿੰਘ,ਭਾਈ ਰਣਜੀਤ ਸਿੰਘ, ਭਾਈ ਪਲਵਿੰਦਰ ਸਿੰਘ ਅਤੇ ਭਾਈ ਪ੍ਰਗਟ ਸਿੰਘ ਦੇ ਰਾਗੀ ਜਥਿਆਂ, ਭਾਈ ਮਨਜੀਤ ਸਿੰਘ ਰਾਹੀ ਦੇ ਢਾਡੀ ਜਥੇ ਅਤੇ ਕਥਾਵਾਚਕ ਗਿਆਨੀ ਮੋਹਿੰਦਰ ਸਿੰਘ ਭੜੀ ਵਾਲਿਆਂ ਵੱਲੋਂ ਕੀਰਤਨ,ਢਾਡੀ ਵਾਰਾਂ ਅਤੇ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾਵਾਚਕ ਗਿਆਨੀ ਮੋਹਿੰਦਰ ਸਿੰਘ ਵੱਲੋਂ ਵਿਸਥਾਰ ਸਾਹਿਤ ਗੁਰੂ ਸਾਹਿਬ ਦਾ ਜੀਵਨ ਬ੍ਰਿਤਾਂਤ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਭਾਈ ਪਰਮਿੰਦਰ ਸਿੰਘ ਲੱਖੀ, ਭਾਈ ਰਜਿੰਦਰ ਸਿੰਘ ਸਹੋਤਾ, ਭਾਈ ਪ੍ਰਮਿੰਦਰਜੀਤ ਸਿੰਘ ਹਰਗਣ,ਭਾਈ ਸੁੱਚਾ ਸਿੰਘ ਸੱਗੀ, ਭਾਈ ਮੇਜਰ ਸਿੰਘ ਅਤੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਦਿਲ ਵੱਲੋਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।