26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਹਰਿਆਣਾ ਵਪਾਰ ਮੰਡਲ ਟੋਹਾਣਾ , ਐੱਸ . ਡੀ . ਐਮ. ਟੋਹਾਣਾ ਨੂੰ ਸ਼ਹਿਰ ਦੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੂੰ ਮੁੱਖ ਰੱਖਦਿਆਂ ਸੌਂਪੇਗਾ ਮੰਗ ਪੱਤਰ ਅੱਜ 11 ਵਜੇ ਲੱਕੜ ਮਾਰਕੀਟ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋਣ ਦਾ ਦਿੱਤਾ ਸੱਦਾ

ਟੋਹਾਣਾ, 25 ਅਗਸਤ (ਮਨਜੀਤ ਸਿੰਘ)-ਆਰੀਆ ਸਮਾਜ ਮੰਦਰ ਟੋਹਾਣਾ ਵਿਖੇ ਹਰਿਆਣਾ ਵਪਾਰ ਮੰਡਲ ਟੋਹਾਣਾ ਵੱਲੋਂ ਸਫਾਈ ਕਰਮਚਾਰੀਆਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਿੱਚ ਪੈਦਾ ਹੋਈ ਗੰਭੀਰ ਸਫਾਈ ਸਮੱਸਿਆ ਨੂੰ ਲੈ ਕੇ ਸਰਵ ਪਾਰਟੀ, ਸੰਗਠਨ ਅਤੇ ਸ਼ਹਿਰ ਦੇ ਵਾਸੀਆਂ ਦੀ ਅਹਿਮ ਬੈਠਕ ਕੀਤੀ ਗਈ। ਬੈਠਕ ਦੌਰਾਨ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ, ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਅਜੀਤ ਡੈਸਕ 26-08-2026
ਟੋਹਾਣਾ, 25 ਅਗਸਤ (ਮਨਜੀਤ ਸਿੰਘ)-ਆਰੀਆ ਸਮਾਜ ਮੰਦਰ ਟੋਹਾਣਾ ਵਿਖੇ ਹਰਿਆਣਾ ਵਪਾਰ ਮੰਡਲ ਟੋਹਾਣਾ ਵੱਲੋਂ ਸਫਾਈ ਕਰਮਚਾਰੀਆਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਿੱਚ ਪੈਦਾ ਹੋਈ ਗੰਭੀਰ ਸਫਾਈ ਸਮੱਸਿਆ ਨੂੰ ਲੈ ਕੇ ਸਰਵ ਪਾਰਟੀ, ਸੰਗਠਨ ਅਤੇ ਸ਼ਹਿਰ ਦੇ ਵਾਸੀਆਂ ਦੀ ਅਹਿਮ ਬੈਠਕ ਕੀਤੀ ਗਈ। ਬੈਠਕ ਦੌਰਾਨ ਸ਼ਹਿਰ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ, ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੈਠਕ ਵਿੱਚ ਹਾਜ਼ਰ ਵੱਖ-ਵੱਖ ਸਮਾਜਿਕ, ਵਪਾਰਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਹੜਤਾਲ ਲੰਮੀ ਖਿੱਚ ਰਹੀ ਹੈ, ਜਿਸ ਦਾ ਸਿੱਧਾ ਅਸਰ ਸ਼ਹਿਰ ਦੀ ਸਫਾਈ ਵਿਵਸਥਾ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੂੜਾ ਇਕੱਠਾ ਹੋਣ ਕਾਰਨ ਬਦਬੂ ਅਤੇ ਗੰਦਗੀ ਦੇ ਨਾਲ-ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ। ਹਰਿਆਣਾ ਵਪਾਰ ਮੰਡਲ ਟੋਹਾਣਾ ਦੇ ਪ੍ਰਧਾਨ ਰਾਜਿੰਦਰ ਠੁਕਰਾਲ ਨੇ ਕਿਹਾ ਕਿ ਸ਼ਹਿਰ ਦੇ ਵਪਾਰੀ ਅਤੇ ਆਮ ਲੋਕ ਸਫਾਈ ਵਿਵਸਥਾ ਵਿਗੜਨ ਕਾਰਨ ਭਾਰੀ ਪਰੇਸ਼ਾਨੀ ਝੱਲ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਕਰਮਚਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੱਢਿਆ ਜਾਵੇ ਅਤੇ ਹੜਤਾਲ ਖਤਮ ਕਰਵਾ ਕੇ ਸ਼ਹਿਰ ਦੀ ਸਫਾਈ ਵਿਵਸਥਾ ਬਹਾਲ ਕੀਤੀ ਜਾਵੇ। ਇਸ ਮੌਕੇ ਰਮੇਸ਼ ਗੋਇਲ, ਜੋਨੀ ਮਹਿਤਾ, ਮਾਸਟਰ ਰਣਜੀਤ ਸਿੰਘ ਢਿੱਲੋਂ (ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ), ਸਮਾਜ ਸੇਵੀ ਡਾ. ਸ਼ਿਵ ਸਚਦੇਵਾ, ਰਾਮ ਕੁਮਾਰ ਸੈਣੀ, ਸੀਨੀਅਰ ਸਿਟੀਜ਼ਨ ਆਗੂ ਗੋਪਾਲ ਦੱਤ ਸ਼ ਰਮਾ, ਨਿਤਿਨ ਮਹਿਤਾ, ਮਹੇਸ਼ ਸ਼ਰਮਾ, ਕ੍ਰਿਸ਼ਨ ਗੋਇਲ, ਯਸ਼ ਵਰਮਾ, ਬਲਵੀਰ ਸ਼ਰਮਾ, ਨਗਰ ਪਰਿਸ਼ਦ ਦੇ ਚੇਅਰਮੈਨ ਨਰੇਸ਼ ਬਾਂਸਲ ਸਮੇਤ ਹੋਰ ਆਗੂ ਹਾਜ਼ਰ ਸਨ। ਬੈਠਕ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਤੰਤਰ ਨੂੰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਹੜਤਾਲ ਕਾਰਨ ਸ਼ਹਿਰ ਵਿੱਚ ਸਫਾਈ ਦਾ ਮਸਲਾ ਗੰਭੀਰ ਹੁੰਦਾ ਜਾ ਰਿਹਾ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਦੇਰੀ ਲੋਕਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦੀ ਹੈ। 26 ਅਗਸਤ ਨੂੰ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਣ ਦਾ ਫੈਸਲਾ ਬੈਠਕ ਵਿੱਚ ਹਰਿਆਣਾ ਵਪਾਰ ਮੰਡਲ ਦੇ ਆਗੂਆਂ ਨੇ ਐਲਾਨ ਕੀਤਾ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਅਤੇ ਟੋਹਾਣਾ ਸ਼ਹਿਰ ਦੀ ਸਫਾਈ ਵਿਵਸਥਾ ਦੇ ਮਸਲੇ ਨੂੰ ਲੈ ਕੇ ਉਹ 26 ਅਗਸਤ 2026 ਨੂੰ ਐੱਸ.ਡੀ.ਐੱਮ. ਟੋਹਾਣਾ ਨੂੰ ਮਿਲਣਗੇ। ਇਸ ਸਬੰਧੀ ਉਨ੍ਹਾਂ ਟੋਹਾਣਾ ਦੇ ਸਾਰੇ ਸੰਗਠਨਾਂ, ਸੰਸਥਾਵਾਂ ਦੇ ਮੈਂਬਰਾਂ, ਆਗੂਆਂ, ਵਰਕਰਾਂ, ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਸ਼ਹਿਰ ਦੇ ਹਰ ਨਾਗਰਿਕ ਨੂੰ 26 ਅਗਸਤ ਨੂੰ ਸਵੇਰੇ ਠੀਕ 11 ਵਜੇ ਲੱਕੜ ਮਾਰਕੀਟ, ਟੋਹਾਣਾ ਵਿਖੇ ਇਕੱਤਰ ਹੋਣ ਦੀ ਅਪੀਲ ਕੀਤੀ। ਆਗੂਆਂ ਨੇ ਦੱਸਿਆ ਕਿ ਲੱਕੜ ਮਾਰਕੀਟ ਤੋਂ ਸਾਰੇ ਇਕੱਠੇ ਹੋ ਕੇ ਐੱਸ.ਡੀ.ਐੱਮ. ਟੋਹਾਣਾ ਦੇ ਦਫ਼ਤਰ ਵੱਲ ਜਾਣਗੇ ਅਤੇ ਉੱਥੇ ਸਫਾਈ ਕਰਮਚਾਰੀਆਂ ਨਾਲ ਮਿਲ ਕੇ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਟੋਹਾਣਾ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਮੁੜ ਸੁਚਾਰੂ ਬਣਾਉਣ ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦ ਹੱਲ ਕਰਵਾਉਣ ਲਈ ਪ੍ਰਸ਼ਾਸਨ ਅੱਗੇ ਮਸਲਾ ਰੱਖਿਆ ਜਾਵੇਗਾ।
ਪਿਛਲੀ ਖ਼ਬਰ ਟੋਹਾਣਾ ’ ਚ ਸਫ਼ਾਈ ਕਰਮਚਾਰੀਆਂ ਨੂੰ ਹਟਾਉਣ ਦੌਰਾਨ ਹੰਗਾਮਾ ਪੁਲਿਸ ਵਲੋਂ ਹਿਰਾਸਤ ’ ਚ ਲੈਣ ’ ਤੇ ਭੜਕੇ ਕਰਮਚਾਰੀ ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਨੇ ਦੇਸ਼ ’ ਚ ਸਕਿਨ ਬੈਂਕਾਂ ਦੇ ਦਾਇਰੇ ਨੂੰ ਵਧਾਉਣ ਦੀ ਕੀਤੀ ਮੰਗ ਜਿੰਦਲ ਨੇ ਸਿਹਤ ਮੰਤਰੀ ਜੇ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।