29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਦੀ ਮੀਟਿੰਗ

ਮੋਗਾ, 28 ਅਗਸਤ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸਾਖਾ ਦੀ ਮੀਟਿੰਗ ਪ੍ਰਧਾਨ ਸੁਧੀਰ ਕੋਹਲੀ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਮਿਤੀ : 31 ਅਗਸਤ 2026 ਨੂੰ ਪੂਰੇ ਭਾਰਤ ਵਿਚ ਸਕੂਲ ਪੱਧਰ ‘ਤੇ ਇਕੋ ਸਮੇਂ ‘ਭਾਰਤ ਨੂੰ ਜਾਣੋ’ ਅਖਿਲ ਭਾਰਤੀ ਲਿਖਤੀ ਮੁਕਾਬਲਾ ਕਰਵਾਇਆ ਜਾਵੇਗਾ।

ਅਜੀਤ ਡੈਸਕ 29-08-2026
ਮੋਗਾ, 28 ਅਗਸਤ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸਾਖਾ ਦੀ ਮੀਟਿੰਗ ਪ੍ਰਧਾਨ ਸੁਧੀਰ ਕੋਹਲੀ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਮਿਤੀ : 31 ਅਗਸਤ 2026 ਨੂੰ ਪੂਰੇ ਭਾਰਤ ਵਿਚ ਸਕੂਲ ਪੱਧਰ ‘ਤੇ ਇਕੋ ਸਮੇਂ ‘ਭਾਰਤ ਨੂੰ ਜਾਣੋ’ ਅਖਿਲ ਭਾਰਤੀ ਲਿਖਤੀ ਮੁਕਾਬਲਾ ਕਰਵਾਇਆ ਜਾਵੇਗਾ। ਸੂਬਾ ਪ੍ਰਧਾਨ ਮਨੋਜ ਮੋਂਗਾ ਨੇ ਦੱਸਿਆ ਕਿ ਪੰਜਾਬ ਦੱਖਣੀ ਦੀਆਂ 24 ਸ਼ਾਖਾਵਾਂ ਮੁਕਾਬਲੇ ਕਰਵਾ ਰਹੀਆਂ ਹਨ। ਸਕੂਲ ਪੱਧਰੀ ਮੁਕਾਬਲੇ ਵਿਚ ਲਗਭਗ 20,000 ਵਿਦਿਆਰਥੀਆਂ ਦੇ ਭਾਗ ਲੈਣ ਦੀ ਉਮੀਦ ਹੈ। ਮੁਕਾਬਲੇ ਦਾ ਦੂਜਾ ਪੜਾਅ 4 ਅਕਤੂਬਰ 2026 ਨੂੰ ਸ਼ਾਖਾ ਪੱਧਰੀ ਮੁਕਾਬਲੇ ਵਜੋਂ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਵਾਟਸ, ਰਾਜ ਵਾਟਸ, ਵਿਕਟਰ ਛਾਬੜਾ, ਰਾਕੇਸ਼ ਸਚਦੇਵਾ, ਵਿਜੇ ਗੁਗਲਾਨੀ, ਸੁਨੀਲ ਜੈਨ, ਸੁਮਨ ਕਾਂਤ ਵਿਜ, ਡਾ. ਰਾਜੇਸ਼ ਪੁਰੀ, ਰਘੁਬੀਰ ਗਰਗ, ਮਹੇਸ਼ ਗੁਪਤਾ, ਨਿਸ਼ੀ ਰਾਕੇਸ਼ ਵਿਜ ਨੇ ਕਿਹਾ ਕਿ ਮੁਕਾਬਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਪਿਛਲੀ ਖ਼ਬਰ ਮਹਿੰਗਾਈ ਨੇ ਵਿਗਾੜਿਆ ਘਰਾਂ ਦਾ ਬਜਟ, ਸਰਕਾਰ ਲੋਕਾਂ ਨੂੰ ਦੇਵੇ ਤੁਰੰਤ ਰਾਹਤ-ਪ੍ਰਧਾਨ ਭੁੱਲਰ ਅਗਲੀ ਖ਼ਬਰ ਮਾਰਕੀਟ ਕਮੇਟੀ ਮੋਗਾ ਅਤੇ ਜ਼ਿਲ੍ਹਾ ਮੰਡੀ ਦਫ਼ਤਰ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।