29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਹੇਸ਼ ਕੁਮਾਰ ਆਜ਼ਾਦ ਭਾਖੜਾ ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਨਵਜੋਤ ਸਿੰਘ ਢਿੱਲੋਂ ਦੀ ਟੀਮ ਨੇ ਕੱਢੀ ਬਾਹਰ ਲਾਸ਼ ਦੀ ਪਛਾਣ ਦੇ ਯਤਨ ਜਾਰੀ, 72 ਘੰਟਿਆਂ ਲਈ ਸਿਵਲ ਹਸਪਤਾਲ ਟੋਹਾਣਾ ਰਖਵਾਇਆ

ਟੋਹਾਣਾ, 28 ਅਗਸਤ (ਮਨਜੀਤ ਸਿੰਘ) - ਸਿਰਸਾ ਬਰਾਂਚ ਭਾਖੜਾ ਨਹਿਰ ਵਿੱਚ ਵੀਰਵਾਰ ਰਾਤ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਾਣੀ ਵਿੱਚ ਰੁੜ੍ਹਦੀ ਹੋਈ ਮਿਲੀ। ਰਾਹਗੀਰਾਂ ਵੱਲੋਂ ਲਾਸ਼ ਨੂੰ ਨਹਿਰ ਵਿੱਚ ਰੁੜ੍ਹਦਿਆਂ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਮਹੇਸ਼ ਕੁਮਾਰ ਆਜ਼ਾਦ 29-08-2026
ਟੋਹਾਣਾ, 28 ਅਗਸਤ (ਮਨਜੀਤ ਸਿੰਘ) - ਸਿਰਸਾ ਬਰਾਂਚ ਭਾਖੜਾ ਨਹਿਰ ਵਿੱਚ ਵੀਰਵਾਰ ਰਾਤ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਾਣੀ ਵਿੱਚ ਰੁੜ੍ਹਦੀ ਹੋਈ ਮਿਲੀ। ਰਾਹਗੀਰਾਂ ਵੱਲੋਂ ਲਾਸ਼ ਨੂੰ ਨਹਿਰ ਵਿੱਚ ਰੁੜ੍ਹਦਿਆਂ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਦੀ ਸੂਚਨਾ ’ਤੇ ਸਮਾਜ ਸੇਵੀ ਅਤੇ ਬਚਾਅ ਕਾਰਜਾਂ ਨਾਲ ਜੁੜੇ ਨਵਜੋਤ ਸਿੰਘ ਢਿੱਲੋਂ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਿਆ। ਮਿਲੀ ਜਾਣਕਾਰੀ ਅਨੁਸਾਰ ਲਾਸ਼ 14 ਨੰਬਰ ਪੁਲ ਤੋਂ ਕਰੀਬ ਡੇਢ ਕਿਲੋਮੀਟਰ ਅੱਗੇ ਕੁਦਨੀ ਪਿੰਡ ਵੱਲ ਜਾਣ ਵਾਲੀ ਨਹਿਰ ਦੇ ਵਿਚਕਾਰ ਮਿਲੀ। ਪਹਿਲੀ ਨਜ਼ਰੇ ਮ੍ਰਿਤਕ ਦੀ ਉਮਰ ਕਰੀਬ 40 ਤੋਂ 45 ਸਾਲ ਅਤੇ ਕੱਦ 6 ਫੁੱਟ ਤੋਂ ਵੱਧ ਦੱਸਿਆ ਜਾ ਰਿਹਾ ਹੈ। ਲੰਮਾ ਸਮਾਂ ਪਾਣੀ ਵਿੱਚ ਰਹਿਣ ਕਾਰਨ ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ, ਜਿਸ ਕਾਰਨ ਉਸ ਦੀ ਪਛਾਣ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਬਚਾਅ ਕਾਰਜ ਤੋਂ ਬਾਅਦ ਪੁਲਿਸ ਵੱਲੋਂ ਲੋੜੀਂਦੀ ਕਾਰਵਾਈ ਕਰਦਿਆਂ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਟੋਹਾਣਾ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਥਾਣਿਆਂ ਅਤੇ ਪੁਲਿਸ ਚੌਕੀਆਂ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ, ਤਾਂ ਜੋ ਮ੍ਰਿਤਕ ਦੀ ਪਛਾਣ ਹੋ ਸਕੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੱਕ ਸੂਚਨਾ ਪਹੁੰਚਾਈ ਜਾ ਸਕੇ। ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਸੰਭਾਵਨਾ ਹੈ ਕਿ ਲਾਸ਼ ਨਹਿਰ ਦੇ ਪਾਣੀ ਦੇ ਵਹਾਅ ਨਾਲ ਪੰਜਾਬ ਵੱਲੋਂ ਆਈ ਹੋ ਸਕਦੀ ਹੈ, ਪਰ ਇਸ ਦੀ ਪੁਸ਼ਟੀ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗੀ। ਫਿਲਹਾਲ ਲਾਸ਼ ਕੋਲੋਂ ਕੋਈ ਅਜਿਹਾ ਸਪੱਸ਼ਟ ਨਿਸ਼ਾਨ ਜਾਂ ਦਸਤਾਵੇਜ਼ ਨਹੀਂ ਮਿਲਿਆ, ਜਿਸ ਰਾਹੀਂ ਮ੍ਰਿਤਕ ਦੀ ਪਛਾਣ ਹੋ ਸਕੇ।
ਪਿਛਲੀ ਖ਼ਬਰ ਸ਼ਿਵ ਮਹਾਪੁਰਾਣ ਕਥਾ ਦੇ ਚੌਥੇ ਦਿਨ ਵੱਡੀ ਗਿਣਤੀ ’ਚ ਸ਼ਰਧਾਲੂ ਪੁੱਜੇ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਤੀਰਥ ਸਿੰਘ ਮਾਹਲਾ ਤੇ ਜਸਪ੍ਰੀਤ ਸਿੰਘ ਮਾਹਲਾ ਨੂੰ ਥਾਪੜਾ ਦਿੰਦਿਆਂ ਹਲਕੇ ਅੰਦਰ ਜ਼ੋਰਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।