31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹਾਕੀ ਦੇ ਗੜ੍ਹ ਸੰਸਾਰਪੁਰ ਵਿਚ ਰਾਊਂਡਗਲਾਸ ਹਾਕੀ ਅਕੈਡਮੀ ਵਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ

ਜਲੰਧਰ, 30 ਅਗਸਤ (ਡਾ ਜਤਿੰਦਰ ਸਾਬੀ)–ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ, ਜਿਸਨੂੰ ਦੇਸ਼ ਵਿੱਚ ਸਭ ਤੋਂ ਵੱਧ ਓਲੰਪੀਅਨ ਪੈਦਾ ਕਰਨ ਕਾਰਨ ਭਾਰਤੀ ਹਾਕੀ ਦਾ ਮੱਕਾ ਵਜੋਂ ਜਾਣਿਆ ਜਾਂਦਾ ਹੈ, ਅੱਜ ਰਾਊਂਡਗਲਾਸ ਹਾਕੀ ਅਕੈਡਮੀ ਵੱਲੋਂ ਆਯੋਜਿਤ ਇਕ ਜੋਸ਼ੀਲੇ ਰਾਸ਼ਟਰੀ ਖੇਡ ਦਿਵਸ ਸਮਾਗਮ ਦਾ ਗਵਾਹ ਬਣਿਆ । ਸਮਾਗਮ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ 121ਵੀਂ ਜਨਮ ਵਰ੍ਹੇਗੰਢ ਦੇ ਮੌਕੇ ਕਰਵਾਇਆ ਗਿਆ, ਇਸ ਸਮਾਗਮ ਦੌਰਾਨ ਦੋ ਹਾਕੀ ਮੈਚ ਵੀ ਖੇਡੇ ਗਏ।

ਅਜੀਤ ਡੈਸਕ 31-08-2026
ਜਲੰਧਰ, 30 ਅਗਸਤ (ਡਾ ਜਤਿੰਦਰ ਸਾਬੀ)–ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ, ਜਿਸਨੂੰ ਦੇਸ਼ ਵਿੱਚ ਸਭ ਤੋਂ ਵੱਧ ਓਲੰਪੀਅਨ ਪੈਦਾ ਕਰਨ ਕਾਰਨ ਭਾਰਤੀ ਹਾਕੀ ਦਾ ਮੱਕਾ ਵਜੋਂ ਜਾਣਿਆ ਜਾਂਦਾ ਹੈ, ਅੱਜ ਰਾਊਂਡਗਲਾਸ ਹਾਕੀ ਅਕੈਡਮੀ ਵੱਲੋਂ ਆਯੋਜਿਤ ਇਕ ਜੋਸ਼ੀਲੇ ਰਾਸ਼ਟਰੀ ਖੇਡ ਦਿਵਸ ਸਮਾਗਮ ਦਾ ਗਵਾਹ ਬਣਿਆ । ਸਮਾਗਮ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ 121ਵੀਂ ਜਨਮ ਵਰ੍ਹੇਗੰਢ ਦੇ ਮੌਕੇ ਕਰਵਾਇਆ ਗਿਆ, ਇਸ ਸਮਾਗਮ ਦੌਰਾਨ ਦੋ ਹਾਕੀ ਮੈਚ ਵੀ ਖੇਡੇ ਗਏ। ਲੜਕਿਆਂ ਦੇ ਮੁਕਾਬਲੇ ਵਿਚ, ਰਾਊਂਡਗਲਾਸ ਹਾਕੀ ਅਕੈਡਮੀ ਧਨੋਵਾਲੀ (ਲੜਕੇ) ਨੇ ਰਾਊਂਡਗਲਾਸ ਹਾਕੀ ਅਕੈਡਮੀ ਸੰਸਾਰਪੁਰ (ਲੜਕੇ) ਨੂੰ 4-3 ਦੇ ਸਕੋਰ ਨਾਲ ਹਰਾਇਆ। ਇੱਕ ਹੋਰ ਪ੍ਰਦਰਸ਼ਨੀ ਮੈਚ ਵਿਚ ਰਾਊਂਡਗਲਾਸ ਹਾਕੀ ਅਕੈਡਮੀ ਸੰਸਾਰਪੁਰ (ਲੜਕੇ) ਦਾ ਮੁਕਾਬਲਾ ਰਾਊਂਡਗਲਾਸ ਹਾਕੀ ਅਕੈਡਮੀ ਧਨੋਵਾਲੀ (ਲੜਕੀਆਂ) ਨਾਲ ਹੋਇਆ, ਜਿਸ ਵਿੱਚ ਸੰਸਾਰਪੁਰ ਟੀਮ ਨੇ 5-2 ਨਾਲ ਜਿੱਤ ਹਾਸਲ ਕੀਤੀ।ਇਹ ਜਸ਼ਨ ਸਿਰਫ਼ ਸੰਸਾਰਪੁਰ ਤੱਕ ਹੀ ਸੀਮਤ ਨਹੀਂ ਰਹੇ। ਸੰਸਾਰਪੁਰ ਦੇ ਸਮਾਗਮ ਵਿੱਚ ਕਈ ਪਤਵੰਤੇ ਸੱਜਣ ਸ਼ਾਮਲ ਹੋਏ, ਜਿੰਨਾਂ ਵਿੱਚ ਪੋਪਿੰਦਰ ਸਿੰਘ ਕੁਲਾਰ (ਮੁੱਖ ਮਹਿਮਾਨ), ਅਜੀਤ ਸਿੰਘ ਨਹਿਰੂ (ਵਿਸ਼ੇਸ਼ ਮਹਿਮਾਨ), ਕੁਲਵੰਤ ਸਿੰਘ ਆਸੀ, ਓਲੰਪੀਅਨ ਸੰਜੀਵ ਕੁਮਾਰ, ਕੁਲਵਿੰਦਰ ਸਿੰਘ ਨਹਿਰੂ, ਸ਼ਰਨਜੀਤ ਸਿੰਘ, ਸ਼ਮਸ਼ੇਰ ਸਿੰਘ, ਹਾਕੀ ਕੋਚ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ, ਚੜ੍ਹਤ ਸਿੰਘ, ਲਕਸ਼ਯ ਰਾਏਕਵਾਰ, ਅਨਯਾਇਤ ਨਾਹਰ, ਜੋਗਾ ਸਿੰਘ, ਦਵਿੰਦਰ ਸਿੰਘ, ਕੁਲਬੀਰ ਸਿੰਘ ਅਤੇ ਲਵਲੀ ਸਿੱਧੂ ਸ਼ਾਮਲ ਸਨ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਵਿਧਾਨ ਸਭਾ ’ ਚ ਚੁੱਕਣ ਲਈ ਵਿਧਾਇਕ ਦੇ ਨਿੱਜੀ ਸਕੱਤਰ ਨੂੰ ਦਿੱਤਾ ਮੰਗ ਪੱਤਰ ਨਿੱਜੀਕਰਨ... ਅਗਲੀ ਖ਼ਬਰ ਅਣ-ਮੈਪਡ ਵੋਟਰਾਂ ਦੇ ਕੇਸਾਂ ਸੰਬੰਧੀ ਸੁਣਵਾਈ ਦੌਰਾਨ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।