ਬੇਅੰਤ ਸਿੰਘ ਗੁਦਰਾਣਾ ਬਣੇ ਔਢਾਂ ਬਲਾਕ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ
ਕਾਲਾਂਵਾਲੀ/ਸਿਰਸਾ, 1 ਸਤੰਬਰ (ਭੁਪਿੰਦਰ ਪੰਨੀਵਾਲੀਆ)- ਬਲਾਕ ਸਮਿਤੀ ਔਢਾਂ ਦੇ ਸਰਪੰਚਾਂ ਨੇ ਅੱਜ ਇੱਕ ਮੀਟਿੰਗ ਕੀਤੀ ਅਤੇ ਸਰਬਸੰਮਤੀ ਨਾਲ ਪਿੰਡ ਗੁਦਰਾਣਾ ਦੇ ਸਰਪੰਚ ਪ੍ਰਤੀਨਿਧੀ ਬੇਅੰਤ ਸਿੰਘ ਗਦਰਾਣਾ ਨੂੰ ਔਢਾਂ ਬਲਾਕ ਸਰਪੰਚ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ। ਸਾਰੇ ਸਰਪੰਚਾਂ ਅਤੇ ਬਲਾਕ ਦਫ਼ਤਰ ਦੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਬੇਅੰਤ ਸਿੰਘ ਗੁਦਰਾਣਾ ਨੇ ਕਿਹਾ ਕਿ ਸਰਪੰਚਾਂ ਨੇ ਉਨ੍ਹਾਂ ’ਤੇ ਆਪਣਾ ਭਰੋਸਾ ਜਤਾਇਆ ਹੈ ਅਤੇ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।
ਅਜੀਤ ਡੈਸਕ
02-09-2026