07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬੇਸਹਾਰਾ ਪਸ਼ੂਆਂ ਕਾਰਨ ਲੋਕ ਹੋ ਰਹੇ ਨੇ ਪ੍ਰੇਸ਼ਾਨ

ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਸ਼ਕੂਰ ਬਸਤੀ ਦੇ ਇਲਾਕੇ ਰਿਸ਼ੀ ਨਗਰ ਵਿਚ ਬੇਸਹਾਰਾ ਗਊਆਂ ਦੀ ਇੰਨੀ ਭਰਮਾਰ ਹੈ ਕਿ ਸੜਕਾਂ ’ਤੇ ਘੁੰਮਣ ਦੇ ਕਾਰਨ ਟ੍ਰੈਫਿਕ ਵਿਚ ਕਾਫੀ ਵਿਘਨ ਪੈ ਰਿਹਾ ਹੈ।

ਰਿਸ਼ੀ ਨਗਰ ਦੇ ਗੋਲ ਚੱਕਰ ਵਾਲੀ ਸੜਕ ’ਤੇ ਖੜੀਆਂ ਬੇਸਹਾਰਾ ਗਊਆਂ। ਤਸਵੀਰ-ਸ਼ਿਆਮ ਸੁੰਦਰ 07-09-2026
ਨਵੀਂ ਦਿੱਲੀ, 6 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਸ਼ਕੂਰ ਬਸਤੀ ਦੇ ਇਲਾਕੇ ਰਿਸ਼ੀ ਨਗਰ ਵਿਚ ਬੇਸਹਾਰਾ ਗਊਆਂ ਦੀ ਇੰਨੀ ਭਰਮਾਰ ਹੈ ਕਿ ਸੜਕਾਂ ’ਤੇ ਘੁੰਮਣ ਦੇ ਕਾਰਨ ਟ੍ਰੈਫਿਕ ਵਿਚ ਕਾਫੀ ਵਿਘਨ ਪੈ ਰਿਹਾ ਹੈ। ਇੱਥੋਂ ਦੀ ਸੰਤ ਨਗਰ ਰੋਡ, ਰਿਸ਼ੀ ਨਗਰ, ਮਹਿੰਦਰਾ ਪਾਰਕ, ਸੰਤ ਨਗਰ ਗੋਲ ਚੱਕਰ ’ਤੇ ਗਊਆਂ ਦਾ ਝੁੰਡ ਹਰ ਸਮੇਂ ਵਿਖਾਈ ਦਿੰਦਾ ਹੈ। ਆਸ-ਪਾਸ ਦੀਆਂ ਕਾਲੋਨੀਆਂ ਦੇ ਲੋਕ ਇਨ੍ਹਾਂ ਗਊਆਂ ਨੂੰ ਥੈਲੀਆਂ ਵਿਚ ਪਾ ਕੇ ਕੋਈ ਨਾ ਕੋਈ ਖਾਣ ਵਾਲਾ ਸਾਮਾਨ ਸੜਕ ’ਤੇ ਰੱਖ ਦਿੰਦੇ ਹਨ ਅਤੇ ਥੈਲੀਆਂ ਵੀ ਉੱਥੇ ਸੁੱਟ ਦਿੰਦੇ ਹਨ, ਜਿਸ ਨਾਲ ਸੜਕਾਂ ’ਤੇ ਗੰਦੀਆਂ ਥੈਲੀਆਂ ਪਈਆਂ ਹਰ ਸਮੇਂ ਵਿਖਾਈ ਦਿੰਦੀਆਂ ਹਨ। ਕਈ ਵਾਰ ਇਨ੍ਹਾਂ ਗਾਵਾਂ ਕਾਰਨ ਹਾਦਸੇ ਵੀ ਹੋਏ ਹਨ। ਇਹ ਗਊਆਂ ਗਲੀ ਮੁਹੱਲਿਆਂ ਵਿਚ ਵੀ ਅਕਸਰ ਘੁੰਮਦੀਆਂ ਰਹਿੰਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਨਗਰ ਨਿਗਮ ਕੋਲ ਸ਼ਿਕਾਇਤ ਕਰਦੇ ਹਨ ਤਾਂ ਉਹ ਆਪਣੀ ਬੇਵਸੀ ਜ਼ਾਹਰ ਕਰਦੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਮੱਸਿਆ ਕਿਵੇਂ ਅਤੇ ਕਦੋਂ ਹੱਲ ਹੋਵੇਗੀ ? ਸਮਾਜ ਸੇਵੀ ਸੰਸਥਾਵਾਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀਆਂ।
ਪਿਛਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਜ਼ਬਤ ਅਗਲੀ ਖ਼ਬਰ ਸਕੂਲ ਦੇ ਗੇਟ ਅੱਗੇ ਫੈਲੀ ਗੰਦਗੀ ਤੋਂ ਵਿਦਿਆਰਥੀ ਤੇ ਸਟਾਫ਼ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।