08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗੁਰੂ ਨਾਨਕ ਗਰਲਜ਼ ਕਾਲਜ ਨੇ ਸ਼ਖ਼ਸੀਅਤ ਉਸਾਰੀ ਸੰਬੰਧੀ ਕੋਰਸ ਕਰਵਾਇਆ

ਯਮੁਨਾਨਗਰ, 7 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਯਮੁਨਾਨਗਰ ਦੇ ਕੰਪਿਊਟਰ ਸਾਇੰਸ ਅਤੇ ਕੈਮਿਸਟਰੀ ਵਿਭਾਗ ਨੇ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਹਿੰਦਰਾ ਪ੍ਰਾਈਡ ਕਲਾਸਰੂਮ ਸਿਖਲਾਈ ਪ੍ਰੋਗਰਾਮ ਅਧੀਨ 27 ਅਗਸਤ ਤੋਂ 5 ਸਤੰਬਰ ਤੱਕ ਸ਼ਖਸੀਅਤ ਨਿਖਾਰ ਸਿਖਲਾਈ ‘ਤੇ 42 ਘੰਟੇ ਦਾ ਸਰਟੀਫਿਕੇਟ ਕੋਰਸ ਕਰਵਾਇਆ। ਇਹ ਕੋਰਸ ਕਾਲਜ ਦੇ ਡਾਇਰੈਕਟਰ ਡਾ.

ਅਜੀਤ ਡੈਸਕ 08-09-2026
ਯਮੁਨਾਨਗਰ, 7 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਯਮੁਨਾਨਗਰ ਦੇ ਕੰਪਿਊਟਰ ਸਾਇੰਸ ਅਤੇ ਕੈਮਿਸਟਰੀ ਵਿਭਾਗ ਨੇ ਨੰਦੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਹਿੰਦਰਾ ਪ੍ਰਾਈਡ ਕਲਾਸਰੂਮ ਸਿਖਲਾਈ ਪ੍ਰੋਗਰਾਮ ਅਧੀਨ 27 ਅਗਸਤ ਤੋਂ 5 ਸਤੰਬਰ ਤੱਕ ਸ਼ਖਸੀਅਤ ਨਿਖਾਰ ਸਿਖਲਾਈ ‘ਤੇ 42 ਘੰਟੇ ਦਾ ਸਰਟੀਫਿਕੇਟ ਕੋਰਸ ਕਰਵਾਇਆ। ਇਹ ਕੋਰਸ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰ. ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ। ਇਸ ਮੌਕੇ ਕੋਰਸ ਕੋਆਰਡੀਨੇਟਰ ਡਾ. ਆਰਤੀ ਸਿੰਘ (ਕੰਪਿਊਟਰ ਸਾਇੰਸ) ਅਤੇ ਡਾ. ਪ੍ਰਭਜੋਤ ਕੌਰ (ਰਸਾਇਣ ਵਿਗਿਆਨ) ਸਨ। ਇਸ ਦੌਰਾਨ ਸਿਖਲਾਈ ਸੈਸ਼ਨਾਂ ਦਾ ਸੰਚਾਲਨ ਨੰਦੀ ਫਾਊਂਡੇਸ਼ਨ ਦੀ ਟ੍ਰੇਨਰ ਹਰੀਤਾ ਦੁਆਰਾ ਕੀਤਾ ਗਿਆ। ਕੋਰਸ ਦਾ ਉਦੇਸ਼ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸੰਚਾਰ ਹੁਨਰ, ਇੰਟਰਵਿਊ ਹੁਨਰ, ਆਤਮ-ਵਿਸ਼ਵਾਸ ਤੇ ਸਮੁੱਚੇ ਸ਼ਖਸੀਅਤ ਵਿਕਾਸ ਨੂੰ ਵਧਾ ਕੇ ਉਦਯੋਗ ਲਈ ਤਿਆਰ ਕਰਨਾ ਸੀ। ਇਸ ਮੌਕੇ ਲਗਭਗ 70 ਵਿਦਿਆਰਥਣਾਂ ਨੇ ਕੋਰਸ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਸਫਲਤਾਪੂਰਵਕ ਪੂਰਾ ਹੋਣ ‘ਤੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਭਲਕੇ ਥਾਣਾ ਅਜਨਾਲਾ ਮੂਹਰੇ ਲਗਾਏਗੀ ਧਰਨਾ-ਹਰਪ੍ਰਤਾਪ ਸਿੰਘ ਅਜਨਾਲਾ ਅਗਲੀ ਖ਼ਬਰ ਸਰਕਾਰੀ ਸਕੂਲ ਜਲਾਲਆਣਾ ਵਿਖੇ ਲੱਗੀ ਯੁਵਾ ਸੰਸਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।