09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ 3 ਨਸ਼ਾ ਤਸਕਰ ਗ੍ਰਿਫ਼ਤਾਰ

ਯਮੁਨਾਨਗਰ, 8 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਵਿਰੁੱਧ ਇਕ ਵੱਡੀ ਕਾਰਵਾਈ ਵਿਚ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਯਮੁਨਾਨਗਰ ਇਕਾਈ ਨੇ ਇਕੋ ਦਿਨ ਦੋ ਵੱਖ-ਵੱਖ ਮਾਮਲਿਆਂ ਵਿਚ ਤਿੰਨ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪਹਿਲੀ ਛਾਪੇਮਾਰੀ ਵਿਚ ਜਗਾਧਰੀ ਤੋਂ ਇਕ ਸਥਾਨਕ ਤਸਕਰ ਨੂੰ 840 ਟ੍ਰਾਮਾਡੋਲ ਕੈਪਸੂਲਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ , ਜਦੋਂ ਕਿ ਦੂਜੇ ਛਾਪੇਮਾਰੀ ਵਿਚ, ਉੱਤਰ ਪ੍ਰਦੇਸ਼ ਦੇ ਇਕ ਅੰਤਰਰਾਜੀ ਤਸਕਰ ਨੂੰ ਪਿੰਡ ਕਲਾਨੌਰ ਨੇੜੇ ਲਗਭਗ 6 ਕਿੱਲੋ (10,800) ਟ੍ਰਾਮਾਡੋਲ ਕੈਪਸੂਲਾਂ ਅਤੇ 1,800 ਅਲਪ੍ਰਾਜ਼ੋਲਮ ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ।

ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਦੋ ਮੁਲਜ਼ਮ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਦੀ ਹਿਰਾਸਤ ਵਿਚ। ਤਸਵੀਰ : ਨਿਮਰ 09-09-2026
ਯਮੁਨਾਨਗਰ, 8 ਸਤੰਬਰ (ਗੁਰਦਿਆਲ ਸਿੰਘ ਨਿਮਰ)- ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਵਿਰੁੱਧ ਇਕ ਵੱਡੀ ਕਾਰਵਾਈ ਵਿਚ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਯਮੁਨਾਨਗਰ ਇਕਾਈ ਨੇ ਇਕੋ ਦਿਨ ਦੋ ਵੱਖ-ਵੱਖ ਮਾਮਲਿਆਂ ਵਿਚ ਤਿੰਨ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪਹਿਲੀ ਛਾਪੇਮਾਰੀ ਵਿਚ ਜਗਾਧਰੀ ਤੋਂ ਇਕ ਸਥਾਨਕ ਤਸਕਰ ਨੂੰ 840 ਟ੍ਰਾਮਾਡੋਲ ਕੈਪਸੂਲਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ , ਜਦੋਂ ਕਿ ਦੂਜੇ ਛਾਪੇਮਾਰੀ ਵਿਚ, ਉੱਤਰ ਪ੍ਰਦੇਸ਼ ਦੇ ਇਕ ਅੰਤਰਰਾਜੀ ਤਸਕਰ ਨੂੰ ਪਿੰਡ ਕਲਾਨੌਰ ਨੇੜੇ ਲਗਭਗ 6 ਕਿੱਲੋ (10,800) ਟ੍ਰਾਮਾਡੋਲ ਕੈਪਸੂਲਾਂ ਅਤੇ 1,800 ਅਲਪ੍ਰਾਜ਼ੋਲਮ ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ। ਦੂਜੇ ਮਾਮਲੇ ਵਿਚ ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਸਹਾਰਨਪੁਰ ਦੇ ਬੇਹਤ ਇਲਾਕੇ ਤੋਂ ਇਕ ਹੋਰ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ। ਪਹਿਲੀ ਮਾਮਲੇ ਦੌਰਾਨ ਜਗਾਧਰੀ ਤੋਂ ਸਥਾਨਕ ਤਸਕਰ ਗ੍ਰਿਫਤਾਰ- ਇਕ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਐੱਚ. ਐੱਨ. ਸੀ. ਬੀ. ਯੂਨਿਟ ਯਮੁਨਾਨਗਰ ਦੇ ਇੰਚਾਰਜ ਇੰਸਪੈਕਟਰ ਮਹਿਰੂਫ ਅਲੀ ਦੀ ਅਗਵਾਈ ਵਾਲੀ ਇਕ ਟੀਮ ਨੇ ਰੇਲਵੇ ਅੰਡਰਬ੍ਰਿਜ ਕੈਂਪ ਚੌਕ ਜਗਾਧਰੀ ‘ਤੇ ਇਕ ਕਾਰਵਾਈ ਕੀਤੀ ਅਤੇ ਜਗਾਧਰੀ ਦੇ ਰਹਿਣ ਵਾਲੇ ਰਾਮ ਬਰਨ ਦੇ ਪੁੱਤਰ ਮਹਿੰਦਰ ਨੂੰ ਗ੍ਰਿਫ਼ਤਾਰ ਕੀਤਾ । ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 464.1 ਗ੍ਰਾਮ ਵਜ਼ਨ ਵਾਲੇ 840 ਟ੍ਰਾਮਾਡੋਲ ਕੈਪਸੂਲ ਬਰਾਮਦ ਕੀਤੇ ਗਏ। ਪੁਲਿਸ ਨੇ ਤਸਕਰੀ ਵਿਚ ਵਰਤਿਆ ਗਿਆ ਇਕ ਮੋਟਰਸਾਈਕਲ ਵੀ ਜ਼ਬਤ ਕੀਤਾ। ਐਨ. ਡੀ. ਪੀ. ਐਸ. ਐਕਟ ਦੀ ਧਾਰਾ 22 (ਸੀ), 61 ਅਤੇ 85 ਦੇ ਤਹਿਤ ਗਾਂਧੀਨਗਰ ਪੁਲਿਸ ਸਟੇਸ਼ਨ ਵਿਚ 6 ਸਤੰਬਰ ਨੂੰ ਇਕ ਕੇਸ ਨੰਬਰ 211 ਦਰਜ ਕੀਤਾ ਗਿਆ ਹੈ । ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਉਸ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਖਰੀਦ ਦੇ ਸਰੋਤ ਬਾਰੇ ਪੁੱਛਗਿੱਛ ਕਰ ਰਹੀ ਹੈ।
ਪਿਛਲੀ ਖ਼ਬਰ ਸਮਰਸੀਬਲ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਮਾਮਲੇ ’ਚ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ 12 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।