23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਾਹਿਤ ਅਕਾਦਮੀ ਵਲੋਂ ਡਾ. ਅਰਵਿੰਦਰ ਸਿੰਘ ਭੱਲਾ ਦੇ ਪੁਸਤਕ ਲੇਖਨ ਪ੍ਰਸਤਾਵ ਨੂੰ ਮਨਜ਼ੂਰੀ

ਕਰਨਾਲ, 22 ਸਤੰਬਰ (ਗੁਰਮੀਤ ਸਿੰਘ ਸੱਗੂ)- ਜ਼ਿਲੇ ਦੇ ਹਲਕਾ ਘਰੌਂਡਾ ਵਿਚ ਬਣ ਰਹੀ ਨੈਸ਼ਨਲ ਕੈਡੇਟ ਕੋਰ (ਐਨ. ਸੀ.

ਅਜੀਤ ਡੈਸਕ 23-09-2026
ਕਰਨਾਲ, 22 ਸਤੰਬਰ (ਗੁਰਮੀਤ ਸਿੰਘ ਸੱਗੂ)- ਜ਼ਿਲੇ ਦੇ ਹਲਕਾ ਘਰੌਂਡਾ ਵਿਚ ਬਣ ਰਹੀ ਨੈਸ਼ਨਲ ਕੈਡੇਟ ਕੋਰ (ਐਨ. ਸੀ. ਸੀ.) ਅਕੈਡਮੀ ਲਈ ਹਰਿਆਣਾ ਸਰਕਾਰ ਨੇ 29 ਕਰੋੜ 5 ਲੱਖ 71 ਹਜ਼ਾਰ ਰੁ. ਦੀ ਹੋਰ ਰਕਮ ਮਨਜ਼ੂਰ ਕੀਤੀ ਹੈ। ਇਸ ਨਾਲ ਅਕੈਡਮੀ ਦੇ ਲੰਬਿਤ ਕੰਮਾਂ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ ਘਰੌਂਡਾ ਕਸਬੇ ਦੇ ਨੇੜੇ ਐਨ. ਸੀ. ਸੀ. ਅਕੈਡਮੀ ਦਾ ਨਿਰਮਾਣ ਕਾਫ਼ੀ ਸਮੇਂ ਤੋਂ ਜਾਰੀ ਹੈ। ਇਹ ਹਰਿਆਣਾ ਦੀ ਪਹਿਲੀ ਅਤੇ ਦੇਸ਼ ਦੀਆਂ ਪ੍ਰਮੁੱਖ ਐਨ. ਸੀ. ਸੀ. ਸਿਖਲਾਈ ਅਕੈਡਮੀਆਂ ਵਿਚੋਂ ਇੱਕ ਹੋਵੇਗੀ। ਇਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਐਨ. ਸੀ. ਸੀ. ਕੈਡੇਟ ਸਿਖਲਾਈ ਪ੍ਰਾਪਤ ਕਰ ਸਕਣਗੇ , ਜਿਸ ਨਾਲ ਉਨ੍ਹਾਂ ਨੂੰ ਰੱਖਿਆ ਖੇਤਰ ਵਿਚ ਕਰੀਅਰ ਬਣਾਉਣ ਦੇ ਹੋਰ ਮੌਕੇ ਮਿਲਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਿਆਣਾ ਵਿਧਾਨ ਸਭਾ ਸਪੀਕਰ ਅਤੇ ਘਰੋਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਨੇ ਕਿਹਾ ਕਿ ਪਹਿਲਾਂ ਅਕੈਡਮੀ ਲਈ 56.94 ਕਰੋੜ ਰੁ. ਦੀ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਗਈ ਸੀ। ਹੁਣ ਸਰਕਾਰ ਵਲੋਂ ਸੋਧੀ ਹੋਈ ਪ੍ਰਸ਼ਾਸਨਿਕ ਮਨਜ਼ੂਰੀ ਜਾਰੀ ਕਰਦਿਆਂ 29.05 ਕਰੋੜ ਰੁ. ਦੀ ਹੋਰ ਰਕਮ ਮਨਜ਼ੂਰ ਕੀਤੀ ਗਈ ਹੈ। ਇਸ ਤਰ੍ਹਾਂ ਅਕੈਡਮੀ ਲਈ ਹੁਣ ਤੱਕ ਕੁੱਲ 85.9971 ਕਰੋੜ ਰੁ. ਮਨਜ਼ੂਰ ਹੋ ਚੁੱਕੇ ਹਨ। ਅਕੈਡਮੀ ਨੂੰ ਜਲਦ ਚਾਲੂ ਕਰਵਾਉਣ ਲਈ ਹਲਕੇ ਦੇ ਵਿਧਾਇਕ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਕੈਡਮੀ ਦੇ ਚਾਲੂ ਹੋਣ ਨਾਲ ਇਲਾਕੇ ਵਿਚ ਰੁਜ਼ਗਾਰ ਦੇ ਮੌਕੇ ਵਧਣ ਦੇ ਨਾਲ-ਨਾਲ ਵਿਕਾਸ ਦੇ ਨਵੇਂ ਰਾਹ ਵੀ ਖੁੱਲ੍ਹਣਗੇ। ਅਕੈਡਮੀ ਵਿਚ ਇਕੋ ਸਮੇਂ 700 ਕੈਡੇਟਾਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੋਵੇਗੀ।
ਪਿਛਲੀ ਖ਼ਬਰ ਨਿਫਾ ਦਾ 26ਵਾਂ ਸਥਾਪਨਾ ਦਿਵਸ ਸਮਾਜ ਸੇਵਾ ਗਤੀਵਿਧੀਆਂ ਨਾਲ ਮਨਾਇਆ ਅਗਲੀ ਖ਼ਬਰ ਸਰਕਾਰੀ ਪੋਸਟ ਗ੍ਰੈਜੂਏਟ ਕਾਲਜ ਵਿਖੇ ਵੀਰ ਸ਼ਹੀਦੀ ਦਿਵਸ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ’ਤੇ ਭਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।