24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਕਾਬੂ

ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਾਈਬਰ ਪੁਲਿਸ ਸਟੇਸ਼ਨ ਦੁਆਰਕਾ ਦਿੱਲੀ ਨੇ ਨੋਇਡਾ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 40 ਮੋਬਾਈਲ ਫ਼ੋਨ, 146 ਸਿਮ ਕਾਰਡ, 86 ਡੈਬਿਟ ਕਾਰਡ, ਤਿੰਨ ਲੈਪਟਾਪ, 28 ਚੈਕ ਬੁੱਕਾਂ, 18 ਪਾਸਬੁੱਕਾਂ, ਸਵਾਗਤੀ ਪੱਤਰ, 3 ਪਾਸਪੋਰਟ, ਇਕ ਵਾਈ ਫਾਈ ਰਾਊਟਰ ਅਤੇ 1,09,200 ਨਕਦੀ ਬਰਾਮਦ ਕੀਤੀ ਹੈ।

ਅਜੀਤ ਡੈਸਕ 23-09-2026
ਨਵੀਂ ਦਿੱਲੀ, 22 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸਾਈਬਰ ਪੁਲਿਸ ਸਟੇਸ਼ਨ ਦੁਆਰਕਾ ਦਿੱਲੀ ਨੇ ਨੋਇਡਾ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 40 ਮੋਬਾਈਲ ਫ਼ੋਨ, 146 ਸਿਮ ਕਾਰਡ, 86 ਡੈਬਿਟ ਕਾਰਡ, ਤਿੰਨ ਲੈਪਟਾਪ, 28 ਚੈਕ ਬੁੱਕਾਂ, 18 ਪਾਸਬੁੱਕਾਂ, ਸਵਾਗਤੀ ਪੱਤਰ, 3 ਪਾਸਪੋਰਟ, ਇਕ ਵਾਈ ਫਾਈ ਰਾਊਟਰ ਅਤੇ 1,09,200 ਨਕਦੀ ਬਰਾਮਦ ਕੀਤੀ ਹੈ। ਇਹ ਫੜੇ ਗਏ ਮੁਲਜ਼ਮ ਕਥਿਤ ਤੌਰ ’ਤੇ ਸਾਈਬਰ ਵਿੱਤੀ ਧੋਖਾਧੜੀ ਵਿਚ ਵਰਤੇ ਜਾਣ ਵਾਲੇ ਬੈਂਕ ਖਾਤਿਆਂ ਅਤੇ ਡਿਜੀਟਲ ਉਪਕਰਨਾਂ ਨੂੰ ਚਲਾਉਣ ਵਿਚ ਸ਼ਾਮਿਲ ਸਨ। ਇਹ ਮਾਮਲਾ ਸੈਕਟਰ 16 ਦੁਆਰਕਾ, ਨਵੀਂ ਦਿੱਲੀ ਦੇ ਇਕ ਵਸਨੀਕ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਖਾਤਿਆਂ ਵਿਚੋਂ 5,50,000 ਰੁਪਏ ਦੀ ਰਕਮ ਟਰਾਂਸਫਰ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਇਕ ਟੀਮ ਦਾ ਗਠਨ ਕੀਤਾ ਅਤੇ ਨਾਲ ਹੀ ਮੁਲਜ਼ਮਾਂ ਦੇ ਮੋਬਾਈਲ ਨੰਬਰਾਂ, ਬੈਂਕ ਖਾਤਿਆਂ ਅਤੇ ਹੋਰ ਡਿਜੀਟਲ ਅਤੇ ਵਿੱਤੀ ਸੁਰਾਗਾਂ ਦਾ ਤਕਨੀਕੀ ਵਿਸ਼ਲੇਸ਼ਣ ਕੀਤਾ। ਇਸ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮਾਂ ਦੇ ਟਿਕਾਣੇ ’ਤੇ ਛਾਪਾਮਾਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਂਅ ਪਿਊਸ਼, ਭਰਤ ਜੀ ਪੁਜਾਰੀ ਅਤੇ ਸੂਰਜ ਕੁਮਾਰ ਹਨ।
ਪਿਛਲੀ ਖ਼ਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਸਿੱਖ ਸੰਗਤਾਂ ਨੂੰ ਹੋਰ ਉਡੀਕ ਨਾ ਕਰਾਈ ਜਾਵੇ-ਰਾਮ ਸਿੰਘ ‘ਬੰਬੇ’ ਅਗਲੀ ਖ਼ਬਰ ਪੰਜਾਬੀ, ਉਰਦੂ, ਹਿੰਦੀ ਦੇ ਅਧਿਆਪਕਾਂ ਦਾ ਜ਼ਿਲ੍ਹਾ ਪੱਧਰੀ ਹੋਇਆ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।