ਉੱਤਰ ਪੱਛਮੀ ਦਿੱਲੀ ਦੀ ਪੁਲਿਸ ਨੇ ਖੇਡ ਸਮਾਗਮ ਕਰਵਾਇਆ
ਨਵੀਂ ਦਿੱਲੀ , 2 ਅਕਤੂਬਰ ( ਡਾ . ਬਲਵਿੰਦਰ ਸਿੰਘ ਸੋਢੀ )- ਉੱਤਰ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਏਕਤਾ , ਤੰਦਰੁਸਤੀ ਅਤੇ ਨਸ਼ਾ ਮੁਕਤ ਭਵਿੱਖ ਲਈ ਖੇਡਾਂ ਵਿਚ ਨੌਜਵਾਨਾਂ ਅਤੇ ਬੱਚਿਆਂ ਨੂੰ ਸ਼ਾਮਿਲ ਕਰਨ ਦੇ ਪ੍ਰਤੀ ਇਕ ਖੇਡ ਸਮਾਗਮ ਕਰਵਾਇਆ , ਜਿਸ ਦੇ ਵਿਚ ਕ੍ਰਿਕਟ , ਫੁੱਟਬਾਲ ਬੈੱਡਮਿੰਟਨ ਅਤੇ ਵਾਲੀਵਾਲ ਦੇ ਮੈਚ ਕਰਵਾਏ ਗਏ ।
ਨਵੀਂ ਦਿੱਲੀ , 2 ਅਕਤੂਬਰ ( ਡਾ . ਬਲਵਿੰਦਰ ਸਿੰਘ ਸੋਢੀ )- ਉੱਤਰ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਏਕਤਾ , ਤੰਦਰੁਸਤੀ ਅਤੇ ਨਸ਼ਾ ਮੁਕਤ ਭਵਿੱਖ ਲਈ ਖੇਡਾਂ ਵਿਚ ਨੌਜਵਾਨਾਂ ਅਤੇ ਬੱਚਿਆਂ ਨੂੰ ਸ਼ਾਮਿਲ ਕਰਨ ਦੇ ਪ੍ਰਤੀ ਇਕ ਖੇਡ ਸਮਾਗਮ ਕਰਵਾਇਆ , ਜਿਸ ਦੇ ਵਿਚ ਕ੍ਰਿਕਟ , ਫੁੱਟਬਾਲ ਬੈੱਡਮਿੰਟਨ ਅਤੇ ਵਾਲੀਵਾਲ ਦੇ ਮੈਚ ਕਰਵਾਏ ਗਏ । ਇਹ ਖੇਡਾਂ ਜ਼ਿਲ੍ਹੇ ਦੇ ਵੱਖ - ਵੱਖ ਥਾਣਿਆਂ ਦੇ ਵਲੋਂ ਕਰਵਾਏ ਗਏ । ਕ੍ਰਿਕਟ ਮੈਚ ਥਾਣਾ ਭਾਰਤ ਨਗਰ , ਵਾਲੀਵਾਲ ਮੈਚ , ਪੁਲਿਸ ਸਟੇਸ਼ਨ ਮੁਖਰਜੀ ਨਗਰ , ਫੁੱਟਬਾਲ ਮੈਚ ਪੁਲਿਸ ਸਟੇਸ਼ਨ ਜਹਾਂਗੀਰ ਪੁਰੀ , ਬੈੱਡਮਿੰਟਨ ਮੈਚ ਪੁਲਿਸ ਸਟੇਸ਼ਨ ਮੁਖਰਜੀ ਨਗਰ ਆਦਿ ਥਾਵਾਂ ’ ਤੇ ਖੇਡੇ ਗਏ । ਇਨ੍ਹਾਂ ਸਾਰੇ ਮੈਚਾਂ ਦੇ ਵਿਚ ਦਿੱਲੀ ਪੁਲਿਸ ਕਮਿਸ਼ਨਰ ਦੇ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਹਰ ਪੱਖ ਤੋਂ ਪਾਲਣਾ ਕੀਤੀ ਗਈ । ਉਨ੍ਹਾਂ ਇਹ ਵੀ ਕਿਹਾ ਕਿ ਸੱਦੀ ਖੇਡ ਭਾਵਨਾ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਜੋ ਕਿ ਸਾਡੇ ਸਮੁੱਚੇ ਜੀਵਨ ਵਿਚ ਅਹਿਮ ਰੋਲ ਨਿਭਾਉਂਦੀ ਹੈ ।