ਸ਼ੂਟਿੰਗ ਰੇਂਜ ਦੇ ਜੇਤੂ ਨਿਸ਼ਾਨੇਬਾਜਾਂ ਦਾ ਸਨਮਾਨ
ਕਾਲਾਂਵਾਲੀ/ਸਿਰਸਾ, 3 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਗੋਲਡ ਸ਼ੂਟਿੰਗ ਰੇਂਜ ਕਾਲਾਂਵਾਲੀ ਵਿਖੇ ਅੱਜ ਸਨਮਾਨ ਸਮਾਗਮ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਸ਼ਾਨੇਬਾਜ਼ਾਂ ਦਾ ਸਨਮਾਨ ਕੀਤਾ ਗਿਆ। ਹਰਿਆਣਾ ਗੋਲਡ ਸ਼ੂਟਿੰਗ ਰੇਂਜ ਦੀ ਕੋਚ ਜਸ਼ਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਦੇ ਫਰੀਦਕੋਟ ਵਿੱਚ ਕਰਵਾਏ ਗਏ ਤੀਜੇ ਸਰਦਾਰ ਚਤਰ ਸਿੰਘ ਸ਼ੂਟਿੰਗ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੇ ਨਿਸ਼ਾਨੇਬਾਜ਼ਾਂ ਨੂੰ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
04-10-2026