08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੇਵਾ ਸੰਕਲਪ ਅਭਿਆਨ ਤਹਿਤ ਵਿਕਾਸ ਭਾਰਤ ਸੰਕਲਪ ਸਭਾ ਤੇ ਸੇਵਾ ਜਯੋਤੀ ਯਾਤਰਾ ਕੱਢੀ

ਫ਼ਤਿਹਾਬਾਦ, 7 ਅਕਤੂਬਰ (ਹਰਬੰਸ ਸਿੰਘ ਮੰਡੇਰ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਸਥਾਨਕ ਡੀ. ਪੀ.

ਅਜੀਤ ਡੈਸਕ 08-10-2026
ਫ਼ਤਿਹਾਬਾਦ, 7 ਅਕਤੂਬਰ (ਹਰਬੰਸ ਸਿੰਘ ਮੰਡੇਰ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਸਥਾਨਕ ਡੀ.ਪੀ.ਆਰ.ਸੀ. ਹਾਲ ਵਿਖੇ ਜ਼ਿਲ੍ਹਾ ਪੱਧਰੀ ਵਿਕਾਸ ਭਾਰਤ ਸੰਕਲਪ ਸਭਾ ਅਤੇ ਸੇਵਾ ਜਯੋਤੀ ਯਾਤਰਾ ਕੱਢੀ ਗਈ। ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਵੇਦ ਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੇਵਾ ਜਯੋਤੀ ਯਾਤਰਾ ਵੰਦੇ ਮਾਤਰਮ ਦੇ ਨਾਅਰੇ ਨਾਲ ਸ਼ੁਰੂ ਹੋਈ, ਜੋ ਹਾਲ ਤੋਂ ਸ਼ੁਰੂ ਹੋ ਕੇ ਪੰਚਾਇਤ ਭਵਨ ਪਹੁੰਚੀ। ਯਾਤਰਾ ਦੌਰਾਨ ਵਿਕਸਿਤ ਭਾਰਤ ਲਈ ਸੇਵਾ ਸੁਸ਼ਾਸਨ ਅਤੇ ਸੰਕਲਪ ਦਾ ਸੰਦੇਸ਼ ਦਿੱਤਾ ਗਿਆ। ਸਾਬਕਾ ਮੰਤਰੀ ਦਵਿੰਦਰ ਸਿੰਘ ਬਬਲੀ, ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ, ਸਾਬਕਾ ਵਿਧਾਇਕ ਦੂੜਾਰਾਮ ਤੇ ਲਕਸ਼ਮਣ ਨਾਪਾ, ਭਾਜਪਾ ਦੇ ਸੂਬਾਈ ਉਪ-ਪ੍ਰਧਾਨ ਭਵਿਆ ਬਿਸ਼ਨੋਈ, ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੋੜਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੁਮਨ ਖਿਚੜ ਤੇ ਕਿਸਾਨ ਭਲਾਈ ਅਥਾਰਿਟੀ ਦੀ ਕਾਰਜਕਾਰੀ ਕਮੇਟੀ ਦੇ ਚੇਅਰਮੈਨ ਰਾਜਪਾਲ ਬੈਨੀਵਾਲ ਸਮੇਤ ਕਈ ਪਤਵੰਤੇ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਜਨਤਕ ਪ੍ਰਤੀਨਿਧੀਆਂ, ਅਧਿਕਾਰੀਆਂ ਤੇ ਆਮ ਜਨਤਾ ਨੇ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸਮੂਹਿਕ ਸੰਕਲਪ ਲਿਆ। ਡੀ.ਏ.ਵੀ. ਸਕੂਲ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸੰਸਕ੍ਰਿਤੀ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਏ.ਡੀ.ਸੀ. ਅਨੁਰਾਗ ਧਾਲੀਆ, ਐਸ.ਡੀ.ਐਮ. ਰਾਜੇਸ਼ ਕੁਮਾਰ, ਡੀ.ਐਮ.ਸੀ. ਪ੍ਰਵੀਨ ਕੁਮਾਰ, ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਸੁਰੇਸ਼ ਕੁਮਾਰ, ਮਾਰਕਿਟ ਕਮੇਟੀ ਦੇ ਚੇਅਰਮੈਨ ਜਗਦੀਸ਼ ਜਾਖੜ, ਨਗਰ ਪੰਚਾਇਤ ਦੀ ਉਪ-ਪ੍ਰਧਾਨ ਸਵਿਤਾ ਟੁਟੇਜਾ, ਕੰਵਲ ਚੌਧਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਮਰਾ ਗ੍ਰੀਨ ਵਲੋਂ ‘ਫਿੱਟ ਸਿਰਸਾ ਦੌੜ’ ਕੱਲ੍ਹ ਅਗਲੀ ਖ਼ਬਰ ਮੇਅਰ ਸੁਮਨ ਬਾਹਮਣੀ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ 25 ਸਾਲ ਦੇ ਸੇਵਾ ਕਾਰਜ ਪੂਰੇ ਹੋਣ ’ਤੇ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।