10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਘਰੌਂਡਾ ਦੇ ਸਬਜ਼ੀ ਉੱਤਮਤਾ ਕੇਂਦਰ ’ਚ ਬਣੇਗਾ ਕਿਸਾਨਾਂ ਲਈ ਹੋਸਟਲ

ਕਰਨਾਲ, 9 ਅਕਤੂਬਰ (ਗੁਰਮੀਤ ਸਿੰਘ ਸੱਗੂ)-ਘਰੌਂਡਾ ਦੇ ਸਬਜ਼ੀ ਉੱਤਮਤਾ ਕੇਂਦਰ ਵਿਚ ਦੂਰ-ਦੁਰਾਡੇ ਤੋਂ ਆਉਣ ਵਾਲੇ ਕਿਸਾਨਾਂ ਲਈ ਹੋਸਟਲ ਬਣਾਇਆ ਜਾਵੇਗਾ। ਹਰਿਆਣਾ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।

ਹਰਵਿੰਦਰ ਕਲਿਆਣ 10-10-2026
ਕਰਨਾਲ, 9 ਅਕਤੂਬਰ (ਗੁਰਮੀਤ ਸਿੰਘ ਸੱਗੂ)-ਘਰੌਂਡਾ ਦੇ ਸਬਜ਼ੀ ਉੱਤਮਤਾ ਕੇਂਦਰ ਵਿਚ ਦੂਰ-ਦੁਰਾਡੇ ਤੋਂ ਆਉਣ ਵਾਲੇ ਕਿਸਾਨਾਂ ਲਈ ਹੋਸਟਲ ਬਣਾਇਆ ਜਾਵੇਗਾ। ਹਰਿਆਣਾ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਹੋਸਟਲ ਦੇ ਨਿਰਮਾਣ ’ਤੇ ਲਗਭਗ 549.52 ਲੱਖ ਰੁ. ਖਰਚ ਹੋਣ ਦਾ ਅੰਦਾਜ਼ਾ ਹੈ। ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਲੰਬੇ ਸਮੇਂ ਤੋਂ ਹੋਸਟਲ ਦੀ ਮਨਜ਼ੂਰੀ ਲਈ ਯਤਨ ਕਰ ਰਹੇ ਸਨ। ਉਨ੍ਹਾਂ ਨੇ 23 ਮਾਰਚ 2025 ਨੂੰ 11ਵੇਂ ਮੇਗਾ ਸਬਜ਼ੀ ਐਕਸਪੋ ਦੇ ਸਮਾਪਤੀ ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਗੇ ਇਹ ਮੰਗ ਰੱਖੀ ਸੀ, ਜਿਸ ’ਤੇ ਮੁੱਖ ਮੰਤਰੀ ਨੇ ਹੋਸਟਲ ਬਣਾਉਣ ਦਾ ਐਲਾਨ ਕੀਤਾ ਸੀ। ਭਾਰਤ-ਇਜ਼ਰਾਈਲ ਖੇਤੀਬਾੜੀ ਪ੍ਰਾਜੈਕਟ ਤਹਿਤ ਚੱਲ ਰਹੇ ਇਸ ਕੇਂਦਰ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਸਿਖਲਾਈ ਤੇ ਦੌਰੇ ਲਈ ਆਉਂਦੇ ਹਨ। ਠਹਿਰਨ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਆਉਂਦੀ ਸੀ। ਨਵੇਂ ਹੋਸਟਲ ਦੇ ਭੂਤਲ ’ਤੇ ਕਿਸਾਨਾਂ ਲਈ ਜਲਪਾਨ ਤੇ ਪਹਿਲੀ ਮੰਜ਼ਿਲ ’ਤੇ ਠਹਿਰਨ ਦੀ ਵਿਵਸਥਾ ਹੋਵੇਗੀ। ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਵਲੋਂ ਇਸ ਲਈ 549.52 ਲੱਖ ਰੁ. ਦਾ ਅਨੁਮਾਨ ਤਿਆਰ ਕੀਤਾ ਗਿਆ ਹੈ। ਹੋਸਟਲ ਦਾ ਨੀਂਹ ਪੱਥਰ ਜਲਦ ਰੱਖੇ ਜਾਣ ਦੀ ਉਮੀਦ ਹੈ।
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਝੋਨੇ ਦੀ ਫ਼ਸਲ ਦਾ ਵਾਜਬ ਭਾਅ ਨਾ ਮਿਲਣ ’ਤੇ ਕਿਸਾਨਾਂ ਵਿਚ ਭਾਰੀ ਰੋਸ - ਇੰਦਰਜੀਤ ਸਿੰਘ ਗੋਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।