14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵਿਦੇਸ਼ੀ ਨਾਗਰਿਕ ਸਣੇ ਕੋਕੀਨ ਤਸਕਰੀ ਦੇ ਤਿੰਨ ਮੁਲਜ਼ਮ ਗ੍ਰਿਫ਼ਤਾਰ 113 ਗ੍ਰਾਮ ਕੋਕੀਨ, ਡਰੱਗ ਮਨੀ ਨਾਲ ਖ਼ਰੀਦੀਆਂ ਤਿੰਨ ਲਗਜ਼ਰੀ ਕਾਰਾਂ ਤੇ ਮਿਊਲ ਖਾਤੇ ਦਾ ਏ.ਟੀ.ਐੱਮ. ਕਾਰਡ ਬਰਾਮਦ

ਚੰਡੀਗੜ੍ਹ, 13 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਟਰਾਈਸਿਟੀ ਵਿਚ ਕੋਕੀਨ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਈਜੀਰੀਅਨ ਨਾਗਰਿਕ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 113.

ਆਪ੍ਰੇਸ਼ਨ ਸੈੱਲ ਚੰਡੀਗੜ੍ਹ ਵਲੋਂ ਕੋਕੀਨ ਬਰਾਮਦੀ ਮਾਮਲੇ ਵਿਚ ਗ੍ਰਿਫ਼ਤਾਰ ਤਿੰਨ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ ਅਤੇ ਜ਼ਬਤ ਕੀਤੀਆਂ ਹੋਈਆਂ ਡਰੱਗ ਮਨੀ ਨਾਲ ਖ਼ਰੀਦੀਆਂ ਗਈਆਂ ਗੱਡੀਆਂ। ਤਸਵੀਰ : ਕਮਲਜੀਤ ਸਿੰਘ 14-10-2026
ਚੰਡੀਗੜ੍ਹ, 13 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਟਰਾਈਸਿਟੀ ਵਿਚ ਕੋਕੀਨ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਈਜੀਰੀਅਨ ਨਾਗਰਿਕ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕੁੱਲ 113.96 ਗ੍ਰਾਮ ਕੋਕੀਨ, ਡਰੱਗ ਮਨੀ ਨਾਲ ਖ਼ਰੀਦੀਆਂ ਤਿੰਨ ਲਗਜ਼ਰੀ ਕਾਰਾਂ ਅਤੇ ਇਕ ਏ.ਟੀ.ਐੱਮ. ਕਾਰਡ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ 4 ਅਕਤੂਬਰ ਨੂੰ ਆਪ੍ਰੇਸ਼ਨ ਸੈੱਲ ਦੀ ਟੀਮ ਏ.ਐੱਸ.ਆਈ. ਜੈਮਲ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੈਕਟਰ-23 (ਸੀ) ਦੀ ਮਾਰਕੀਟ ਨੇੜੇ ਰਾਕੇਸ਼ ਕੁਮਾਰ ਉਰਫ਼ ਕਰਨ ਨੂੰ ਕਾਬੂ ਕਰਕੇ ਉਸ ਕੋਲੋਂ 22.10 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਸੈਕਟਰ-17 ਵਿਚ 5 ਅਕਤੂਬਰ ਨੂੰ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ। ਪੁੱਛਗਿੱਛ ਦੌਰਾਨ ਰਾਕੇਸ਼ ਨੇ ਕਥਿਤ ਤੌਰ ’ਤੇ ਮੁੱਖ ਸਪਲਾਇਰ ਜਸਕਰਨ ਸਿੰਘ ਗਿੱਲ ਦਾ ਨਾਂਅ ਦੱਸਿਆ। ਪੁਲਿਸ ਅਨੁਸਾਰ ਜਸਕਰਨ ਰਾਕੇਸ਼ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਣ ’ਤੇ ਫ਼ਰਾਰ ਹੋ ਗਿਆ ਸੀ, ਜਿਸ ਨੂੰ ਪਿੱਛਾ ਕਰਕੇ ਦੇਹਰਾਦੂਨ ਤੋਂ ਕਾਬੂ ਕਰ ਲਿਆ ਗਿਆ। ਜਸਕਰਨ ਤੋਂ ਪੁੱਛਗਿੱਛ ਦੌਰਾਨ ਨਾਈਜੀਰੀਅਨ ਨਾਗਰਿਕ ਏਜ਼ਾਪੁਟਾ ਚਾਰਲਸ ਚਿਜਲੋਕ ਦਾ ਨਾਂਅ ਸਾਹਮਣੇ ਆਇਆ, ਜਿਸ ਨੂੰ 6 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਸ਼ੇ ਦੀ ਕਮਾਈ ਨਾਲ ਖ਼ਰੀਦੀਆਂ ਕਾਰਾਂ : ਜਸਕਰਨ ਸਿੰਘ ਗਿੱਲ ਸੈਕਟਰ-49 ਚੰਡੀਗੜ੍ਹ ਦਾ ਵਸਨੀਕ ਹੈ ਅਤੇ ਕਾਰਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕੰਮ ਵੀ ਕਰਦਾ ਸੀ। ਪੁਲਿਸ ਅਨੁਸਾਰ ਉਹ ਖਰੜ ਵਿਚ ਰਹਿੰਦੇ ਨਾਈਜੀਰੀਅਨ ਨਾਗਰਿਕ ਤੋਂ ਕੋਕੀਨ ਖ਼ਰੀਦ ਕੇ ਰਾਕੇਸ਼ ਰਾਹੀਂ ਟਰਾਈਸਿਟੀ ਦੇ ਗਾਹਕਾਂ ਤੱਕ ਪਹੁੰਚਾਉਂਦਾ ਸੀ। ਪੁਲਿਸ ਨੇ ਉਸ ਕੋਲੋਂ 21.30 ਗ੍ਰਾਮ ਕੋਕੀਨ ਤੋਂ ਇਲਾਵਾ ਮਰਸਡੀਜ਼, ਪਜੈਰੋ ਅਤੇ ਟਾਟਾ ਸਫ਼ਾਰੀ ਕਾਰਾਂ ਅਤੇ ਐੱਸ.ਬੀ.ਆਈ. ਬੈਂਕ ਦੇ ਇਕ ਮਿਊਲ ਖਾਤੇ ਦਾ ਏ.ਟੀ.ਐੱਮ. ਕਾਰਡ ਬਰਾਮਦ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਕਾਰਾਂ ਨਸ਼ੇ ਦੀ ਕਮਾਈ ਨਾਲ ਖ਼ਰੀਦੀਆਂ ਗਈਆਂ ਸਨ। ਜਸਕਰਨ ਖ਼ਿਲਾਫ਼ ਮਨਾਲੀ, ਹਿਮਾਚਲ ਪ੍ਰਦੇਸ਼ ਵਿਚ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਇਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਨਾਈਜੀਰੀਅਨ ਨਾਗਰਿਕ ਏਜ਼ਾਪੁਟਾ ਚਾਰਲਸ ਚਿਜਲੋਕ 2019 ਵਿਚ ਮੁੰਬਈ ਰਾਹੀਂ ਭਾਰਤ ਆਇਆ ਸੀ। ਉਹ 2020 ਵਿਚ ਗੁਰੂਗ੍ਰਾਮ ਚਲਾ ਗਿਆ ਅਤੇ 2025 ਵਿਚ ਖਰੜ ਆ ਕੇ ਰਹਿਣ ਲੱਗਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਤੰਬਰ 2025 ਵਿਚ ਉਸ ਦਾ ਮੈਰੀ ਨਾਂ ਦੀ ਇਕ ਹੋਰ ਨਾਈਜੀਰੀਅਨ ਮਹਿਲਾ ਨਾਲ ਸੰਪਰਕ ਹੋਇਆ ਸੀ ਅਤੇ ਉਹ ਕਮਿਸ਼ਨ ’ਤੇ ਉਸ ਦੇ ਗਾਹਕਾਂ ਤੱਕ ਕੋਕੀਨ ਪਹੁੰਚਾਉਣ ਲੱਗਾ। ਪੁਲਿਸ ਅਨੁਸਾਰ ਜਸਕਰਨ ਉਸ ਦਾ ਮੁੱਖ ਗਾਹਕ ਸੀ। ਚਾਰਲਸ ਕੋਲੋਂ 70.56 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਦੀ ਤੱਥ ਪੜਤਾਲ ਲਈ ਕਮੇਟੀ ਜਾਏਗੀ- ਚੰਦੂਮਾਜਰਾ ਅਗਲੀ ਖ਼ਬਰ ਪਰਾਗਪੁਰ ਵਿਖੇ ਹੋਈ ਚੋਰੀ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ ਵਰ੍ਹਦੇ ਮੀਂਹ ’ਚ ਥਾਣੇ ਪਹੁੰਚ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।