15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮੇਲੇ ਦੇ ਵਿਚ ਆਏ ਕਲਾਕਾਰ ਵਿਕਰੀ ਨਾ ਹੋਣ ’ਤੇ ਹੋਏ ਪ੍ਰੇਸ਼ਾਨ ਪ੍ਰਦਰਸ਼ਨ ਤੇ ਮੈਟਰੋ ਸਟੇਸ਼ਨ ਬੰਦ ਹੋਣ ਕਰਕੇ ਗਾਹਕ ਪੁੱਜਣ ਤੋਂ ਅਸਮਰਥ

ਨਵੀਂ ਦਿੱਲੀ, 14 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਜੀਵ ਚੌਕ ਦੇ ਨਜ਼ਦੀਕ ਬਾਬਾ ਖੜਕ ਸਿੰਘ ਮਾਰਗ ’ਤੇ ਦੁਸਹਿਰਾ ਮੇਲਾ ਲੱਗਿਆ ਹੋਇਆ ਹੈ।

ਅਜੀਤ ਡੈਸਕ 15-10-2026
ਨਵੀਂ ਦਿੱਲੀ, 14 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਜੀਵ ਚੌਕ ਦੇ ਨਜ਼ਦੀਕ ਬਾਬਾ ਖੜਕ ਸਿੰਘ ਮਾਰਗ ’ਤੇ ਦੁਸਹਿਰਾ ਮੇਲਾ ਲੱਗਿਆ ਹੋਇਆ ਹੈ। ਜਿਸ ਦੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 75-80 ਕਲਾਕਾਰ ਆਪਣਾ ਬਣਾਇਆ ਹੋਇਆ ਸਾਮਾਨ ਵੇਚਣ ਲਈ ਲੈ ਕੇ ਆਏ ਹੋਏ ਹਨ, ਜਿਸ ਵਿਚ ਪਸ਼ਮੀਨਾ ਦੇ ਸ਼ਾਲ, ਬਨਾਰਸ ਦੀਆਂ ਸਾੜੀਆਂ ਤੋਂ ਇਲਾਵਾ ਹੋਰ ਹੱਥਾਂ ਦੇ ਨਾਲ ਬਣਿਆ ਤਰ੍ਹਾਂ-ਤਰ੍ਹਾਂ ਦਾ ਸਾਮਾਨ ਸ਼ਾਮਿਲ ਹੈ। ਪਿਛਲੇ ਦਿਨਾਂ ਤੋਂ ਇਸ ਮੇਲੇ ਵਿਚ ਖਰੀਦਦਾਰ ਨਹੀਂ ਆ ਰਹੇ ਕਿਉਂਕਿ ਰੋਜ਼ਾਨਾ ਦੇ ਹੋ ਰਹੇ ਪ੍ਰਦਰਸ਼ਨ ਤੇ ਮੈਟਰੋ ਰੇਲ ਬੰਦ ਹੋਣ ਦੇ ਲੋਕ ਇੱਥੇ ਪੁੱਜਣ ਤੋਂ ਅਸਮਰਥ ਹਨ। ਇਸ ਕਰਕੇ ਇਨ੍ਹਾਂ ਕਲਾਕਾਰਾਂ ਦੀ ਕਮਾਈ ਹੀ ਨਹੀਂ ਹੋ ਰਹੀ। ਇਨ੍ਹਾਂ ਲੋਕਾਂ ਦਾ ਆਪਣਾ ਨਿੱਜੀ ਖਰਚਾ ਵੀ ਨਹੀਂ ਨਿਕਲ ਰਿਹਾ ਜਿਸ ਕਰਕੇ ਇਹ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੌਸਮ ਵਿਚ ਪਹਿਲਾਂ ਉਨ੍ਹਾਂ ਦੀ ਚੰਗੀ ਕਮਾਈ ਹੋ ਜਾਂਦੀ ਸੀ ਪਰ ਇਸ ਸਾਲ ਇੰਨੀ ਪ੍ਰੇਸ਼ਾਨੀ ਹੋ ਰਹੀ ਹੈ ਜੋ ਕਿ ਪਿਛਲੇ ਸਾਲਾਂ ਦੇ ਵਿਚ ਕਦੇ ਨਹੀਂ ਹੋਈ। ਇਸ ਮੇਲੇ ਵਿਚ ਆਉਣ ਲਈ ਲੋਕ ਤਾਂ ਇੱਛੁਕ ਹਨ ਪਰ ਉਨ੍ਹਾਂ ਨੂੰ ਆਉਣਾ ਜਾਣਾ ਮੁਸ਼ਕਿਲ ਹੋ ਰਿਹਾ ਹੈ। ਇਹ ਮੇਲਾ 19 ਅਕਤੂਬਰ ਤੱਕ ਚੱਲੇਗਾ।
ਪਿਛਲੀ ਖ਼ਬਰ ਪੰਜਾਬੀ ਬਾਗ ਦੇ ਇਕ ਘਰ ਵਿਚ ਬਿਜਲੀ ਦੇ ਮੀਟਰਾਂ ਨੂੰ ਲੱਗੀ ਅੱਗ ਅਗਲੀ ਖ਼ਬਰ ਨਿਸ਼ਾਨ-ਏ-ਸਿੱਖੀ, ਐੱਨ.ਡੀ.ਏ. ਵਿੰਗ ਦੇ 37 ਵਿਦਿਆਰਥੀਆਂ ਨੇ ਲਿਖਤੀ ਇਮਤਿਹਾਨ ਪਾਸ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।