16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਮੌਕੇ ਸ਼ਾਨਦਾਰ ਉਦਘਾਟਨ ਸਮਾਰੋਹ ਕਰਵਾਇਆ

ਰਤੀਆ, 15 ਅਕਤੂਬਰ (ਬੇਅੰਤ ਕੌਰ ਮੰਡੇਰ)- ਰਤੀਆ ਵਿਖੇ ਗੁਰੂ ਨਾਨਕ ਰੱਖਿਆ ਅਤੇ ਖੇਡ ਅਕੈਡਮੀ ਵਿਖੇ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ 10ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋਈ। ਗਤਕਾ ਐਸੋਸੀਏਸ਼ਨ ਆਫ਼ ਹਰਿਆਣਾ ਵਲੋਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈ ਦੇਸ਼ ਭਰ ਦੇ 21 ਰਾਜਾਂ ਦੇ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ।

ਅਜੀਤ ਡੈਸਕ 16-10-2026
ਰਤੀਆ, 15 ਅਕਤੂਬਰ (ਬੇਅੰਤ ਕੌਰ ਮੰਡੇਰ)- ਰਤੀਆ ਵਿਖੇ ਗੁਰੂ ਨਾਨਕ ਰੱਖਿਆ ਅਤੇ ਖੇਡ ਅਕੈਡਮੀ ਵਿਖੇ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ 10ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋਈ। ਗਤਕਾ ਐਸੋਸੀਏਸ਼ਨ ਆਫ਼ ਹਰਿਆਣਾ ਵਲੋਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਕਰਵਾਈ ਦੇਸ਼ ਭਰ ਦੇ 21 ਰਾਜਾਂ ਦੇ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉਦਘਾਟਨ ਸਾਬਕਾ ਖੇਡ ਮੰਤਰੀ ਤੇ ਉਲੰਪਿਕ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਸੰਸਦ ਮੈਂਬਰ ਤੇ ਭਾਜਪਾ ਸੂਬਾ ਉਪ ਪ੍ਰਧਾਨ ਸੁਨੀਤਾ ਦੁੱਗਲ ਨੇ ਕੀਤਾ। ਨਿਸ਼ਾਨੇਬਾਜ਼ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਗਤਕਾ ਸਿੱਖ ਪਰੰਪਰਾ ਵਿਚ ਜੜੀ ਇੱਕ ਸ਼ਾਨਦਾਰ ਕਲਾ ਹੈ, ਜੋ ਨੌਜਵਾਨਾਂ ਵਿਚ ਹਿੰਮਤ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਵੈ-ਰੱਖਿਆ ਦਾ ਵਿਕਾਸ ਕਰਦੀ ਹੈ। ਰਤੀਆ ਵਿਚ ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਮੇਜ਼ਬਾਨੀ ਖੇਤਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ 21 ਰਾਜਾਂ ਦੇ ਖਿਡਾਰੀਆਂ ਦੀ ਭਾਗੀਦਾਰੀ ਇਸ ਖੇਡ ਨੂੰ ਵਿਆਪਕ ਮਾਨਤਾ ਦੇਵੇਗੀ ਅਤੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਬਿਹਤਰ ਪਲੇਟਫ਼ਾਰਮ ਪ੍ਰਦਾਨ ਕਰੇਗੀ। ਮੁੱਖ ਮਹਿਮਾਨ ਸਾਬਕਾ ਸੰਸਦ ਮੈਂਬਰ ਤੇ ਭਾਜਪਾ ਸੂਬਾਈ ਉਪ ਪ੍ਰਧਾਨ ਸੁਨੀਤਾ ਦੁੱਗਲ ਨੇ ਕਿਹਾ ਕਿ ਜਦੋਂ ਤੋਂ ਭਾਰਤ ਸਰਕਾਰ ਨੇ ਇਸ ਖੇਡ ਨੂੰ ਖੇਲੋ ਇੰਡੀਆ ਨਾਲ ਜੋੜਿਆ ਹੈ , ਬੱਚਿਆਂ ਵਿਚ ਉਤਸ਼ਾਹ ਵਧਿਆ ਹੈ। ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਗਤਕਾ ਐਸੋਸੀਏਸ਼ਨ ਆਫ਼ ਹਰਿਆਣਾ ਦੇ ਪ੍ਰਧਾਨ ਸਵਰਨ ਸਿੰਘ ਰਤੀਆ, ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ, ਸੀ.ਈ.ਓ. ਗੁਰਜੀਤ ਸਿੰਘ, ਬਲਾਕ ਕਮੇਟੀ ਰਤੀਆ ਦੇ ਚੇਅਰਮੈਨ ਵਿਕਾਸ ਕੁਮਾਰ, ਸ਼ਹਿਰੀ ਬੋਰਡ ਦੇ ਪ੍ਰਧਾਨ ਅੰਕਿਤ ਸਿੰਗਲਾ, ਸੀ.ਐਮ. ਵਿੰਡੋ ਦੇ ਉੱਘੇ ਵਿਅਕਤੀ ਸੁਨੀਲ ਇੰਦੋਰਾ, ਪ੍ਰਿੰਸੀਪਲ ਜਸਵੀਰ ਕੌਰ, ਰਮਨਦੀਪ ਕੌਰ ਗਿੱਲ, ਜਗਕਿਰਨ ਕੌਰ ਬਡੇਚ, ਧਰਮਪਾਲ ਸ਼ਰਮਾ, ਕੁਲਵਿੰਦਰ ਕੌਰ, ਕਾਂਤਾ, ਨੀਲਮ, ਮੁੱਖ ਕੋਚ ਸੁਮਿਤ ਕੁਮਾਰ, ਧਿਆਨ ਸਿੰਘ, ਸਰਪੰਚ ਪਲਵਿੰਦਰ ਸਿੰਘ, ਰਾਜਵੀਰ ਸਿੰਘ, ਸ਼ਮਸ਼ੇਰ ਸਿੰਘ, ਸੰਦੀਪ ਰੋਹਿਲਾ, ਅਮਨਦੀਪ ਸੇਠੀ , ਬੂਟਾ ਸਿੰਘ ਸਿਰਸਾ, ਪ੍ਰਵੀਨ ਕੁਮਾਰ ਕਰਨਾਲ, ਅਨੁਜ ਰਾਜਸਥਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਇਤਿਹਾਸ ’ਤੇ ਮੁਕਾਬਲਾ 27 ਨੂੰ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਝੋਟਾ ਦਾ ਕਤਲ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ-ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।