16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਡੀ. ਏ. ਵੀ. ਗਰਲਜ਼ ਕਾਲਜ ਨੇ ਅੰਕੜਿਆਂ ਦੀ ਭੂਮਿਕਾ ’ਤੇ ਮਾਹਿਰ ਭਾਸ਼ਨ ਤੇ ਬਹਿਸ ਮੁਕਾਬਲਾ ਕਰਵਾਇਆ

ਯਮੁਨਾਨਗਰ, 15 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

ਅਜੀਤ ਡੈਸਕ 16-10-2026
ਯਮੁਨਾਨਗਰ, 15 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਵਿਖੇ ਆਈ. ਆਈ. ਸੀ. ਖੋਜ ਅਤੇ ਵਿਕਾਸ ਸੈੱਲ ਅਤੇ ਗਣਿਤ ਤੇ ਅੰਕੜਾ ਵਿਭਾਗ ਦੇ ਸਾਂਝੇ ਸਹਿਯੋਗ ਹੇਠ ‘ਨਵੀਨਤਾ ਤੇ ਖੋਜ ਲਈ ਇਕ ਉਤਪ੍ਰੇਰਕ ਵਜੋਂ ਅੰਕੜੇ’ ਵਿਸ਼ੇ ‘ਤੇ ਇਕ ਮਾਹਿਰ ਭਾਸ਼ਣ ਤੇ ਬਹਿਸ ਮੁਕਾਬਲਾ ਕਰਵਾਇਆ। ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੀ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਦੀ ਉਪ ਪ੍ਰਧਾਨ ਡਾ. ਸੁਨੀਤਾ ਕੌਸ਼ਿਕ ਤੇ ਆਈ. ਆਈ. ਸੀ. ਦੇ ਕਨਵੀਨਰ ਵਿਵੇਕ ਨੇ ਕੀਤੀ। ਇਸ ਦੌਰਾਨ ਪ੍ਰੋਗਰਾਮ ਕੋਆਰਡੀਨੇਟਰ ਕਨਿਕਾ ਗੋਇਲ ਤੇ ਅਨੂੰ ਸ਼ਰਮਾ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਬੁਲਾਰਾ ਡਾ. ਪ੍ਰਿਯੰਕਾ ਨੇ ਖੋਜ ਤੇ ਨਵੀਨਤਾ ’ਚ ਅੰਕੜਿਆਂ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤੇ ਵਿਗਿਆਨਕ ਖੋਜ ’ਚ ਅੰਕੜਿਆਂ ਦੀ ਵਰਤੋਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਡੇਟਾ ਵਿਸ਼ਲੇਸ਼ਣ ਤੇ ਵਿਗਿਆਨਕ ਖੋਜ ਵਿਚ ਅੰਕੜਿਆਂ ਦੀ ਵਰਤੋਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਕਰਵਾਏ ਬਹਿਸ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਖੋਜ ਤੇ ਨਵੀਨਤਾ ਵਿਚ ਅੰਕੜਿਆਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੁਕਾਬਲੇ ਵਿਚ ਤਨਵੀ ਨੇ ਪਹਿਲਾ, ਗੁੰਜਨ ਨੇ ਦੂਜਾ ਤੇ ਦਿਵਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਪ੍ਰਤਿਮਾ ਨੂੰ ਹੌਸਲਾ ਅਫ਼ਜ਼ਾਈ ਇਨਾਮ ਮਿਲਿਆ। ਕਾਲਜ ਦੇ ਪ੍ਰੋਫੈਸਰ ਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਸੰਸਦ ਮੈਂਬਰ ਵਰੁਣ ਮੁਲਾਣਾ ਵਲੋਂ ਨਾਰਾਇਣਗੜ੍ਹ ਅਨਾਜ ਮੰਡੀ ਦਾ ਦੌਰਾ ਅਗਲੀ ਖ਼ਬਰ ਰਾਏਪੁਰ ਕਾਲੋਨੀ ਵਿਚ 54.78 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਪ੍ਰਾਜੈਕਟ ਦਾ ਮੇਅਰ ਨੇ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।