17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਰੋਜ਼ਾਨਾ ਦੇ ਧਰਨੇ ਪ੍ਰਦਰਸ਼ਨ ਤੇ ਮਹਿੰਗਾਈ ਤੋਂ ਵਪਾਰੀ ਹੋਏ ਪ੍ਰੇਸ਼ਾਨ

ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿਉਹਾਰਾਂ ਦੇ ਸੀਜ਼ਨ ਵਿਚ ਵਧਦੀ ਮਹਿੰਗਾਈ ਅਤੇ ਵੱਖ-ਵੱਖ ਥਾਵਾਂ ’ਤੇ ਲਗਾਤਾਰ ਹੋ ਰਹੇ ਧਰਨਾ ਪ੍ਰਦਰਸ਼ਨ ਦੇ ਕਾਰਨ ਵਪਾਰਕ ਗਤੀਵਿਧੀਆਂ ‘ਤੇ ਬਹੁਤ ਬੁਰਾ ਅਸਰ ਪਿਆ ਹੈ।

ਅਜੀਤ ਡੈਸਕ 17-10-2026
ਨਵੀਂ ਦਿੱਲੀ, 16 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਤਿਉਹਾਰਾਂ ਦੇ ਸੀਜ਼ਨ ਵਿਚ ਵਧਦੀ ਮਹਿੰਗਾਈ ਅਤੇ ਵੱਖ-ਵੱਖ ਥਾਵਾਂ ’ਤੇ ਲਗਾਤਾਰ ਹੋ ਰਹੇ ਧਰਨਾ ਪ੍ਰਦਰਸ਼ਨ ਦੇ ਕਾਰਨ ਵਪਾਰਕ ਗਤੀਵਿਧੀਆਂ ‘ਤੇ ਬਹੁਤ ਬੁਰਾ ਅਸਰ ਪਿਆ ਹੈ। ਦੀਵਾਲੀ ਅਤੇ ਹੋਰਨਾਂ ਤਿਉਹਾਰਾਂ ਪ੍ਰਤੀ ਚੰਗੀ ਵਿਕਰੀ ਦੀ ਉਮੀਦ ਲਾਈ ਬੈਠੇ ਵਪਾਰੀਆਂ ਦੀ ਚਿੰਤਾ ਕਾਫੀ ਵਧ ਗਈ ਹੈ। ਵਿਸ਼ੇਸ਼ ਤੌਰ ’ਤੇ ਪੁਰਾਣੀ ਦਿੱਲੀ ਦੇ ਮੁੱਖ ਬਾਜ਼ਾਰ, ਸਦਰ ਬਾਜ਼ਾਰ ਦੇ ਵਪਾਰੀ ਗਾਹਕ ਨਾ ਆਉਣ ਕਾਰਨ ਬਹੁਤ ਪ੍ਰੇਸ਼ਾਨ ਹਨ। ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦਾ ਕਹਿਣਾ ਹੈ ਕਿ ਵਪਾਰੀਆਂ ਲਈ ਤਿਉਹਾਰਾਂ ਦਾ ਸੀਜ਼ਨ ਕਾਫੀ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਵਪਾਰੀਆਂ ਨੇ ਵੇਚਣ ਦੇ ਲਈ ਕਾਫੀ ਮਾਲ ਸਟਾਕ ਕੀਤਾ ਹੁੰਦਾ ਹੈ ਤਾਂ ਕਿ ਗਾਹਕਾਂ ਦੀ ਮੰਗ ਪੂਰੀ ਕੀਤੀ ਜਾ ਸਕੇੇ। ਸ. ਪੰਮਾ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਦੇ ਵਿਚ ਦਿੱਲੀ ਤੋਂ ਬਾਹਰ ਦੇ ਰਾਜਾਂ ਦੇ ਲੋਕ ਥੋਕ ਬਾਜ਼ਾਰਾਂ ਦੇ ਵਿਚ ਮਾਲ ਲੈਣ ਆਉਂਦੇ ਹਨ ਪਰ ਰੋਜ਼ਾਨਾ ਦੇ ਧਰਨੇ ਪ੍ਰਦਰਸ਼ਨ ਕਰਕੇ ਉਹ ਇਥੇ ਆਉਣ ਤੋਂ ਕੰਨੀ ਕਤਰਾ ਰਹੇ ਹਨ। ਪੰਮਾ ਦਾ ਇਹ ਵੀ ਕਹਿਣਾ ਹੈ ਕਿ ਵਪਾਰੀਆਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਪੂਰੀ ਵਿਵਸਥਾ ਨੂੰ ਠੀਕ ਕਰੇ, ਤਾਂ ਜੋ ਵਪਾਰੀਆਂ ਦੀ ਚਿੰਤਾ ਖ਼ਤਮ ਹੋਵੇ।
ਪਿਛਲੀ ਖ਼ਬਰ ਗੱਡੀਆਂ ਦੀ ਚੋਰੀ ਕਰਨ ਵਾਲੇ ਦੋ ਚੋਰ ਕਾਬੂ ਅਗਲੀ ਖ਼ਬਰ ਚਾਰ ਵਿਦੇਸ਼ੀ ਨਾਗਰਿਕਾਂ ਕੋਲੋਂ ਪੁਲਿਸ ਨੇ ਫੜੀ ਕੋਕੀਨ ਤੇ ਹੋਰ ਸਾਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।