17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਆਲ ਇੰਡੀਆ ਡੈਮੋਕ੍ਰੇਟਿਕ ਮਹਿਲਾ ਕਮੇਟੀ ਜ਼ਿਲ੍ਹਾ ਯਮੁਨਾਨਗਰ ਦੇ ਵਫ਼ਦ ਨੇ ਮੁੱਖ ਮੰਤਰੀ ਦੇ ਨਾਂਅ ’ਤੇ ਸੌਂਪਿਆ ਮੰਗ-ਪੱਤਰ

ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸੂਬਾ ਕਮੇਟੀ ਦੇ ਸੱਦੇ ਦੇ ਚਲਦਿਆਂ ਆਲ ਇੰਡੀਆ ਡੈਮੋਕ੍ਰੇਟਿਕ ਮਹਿਲਾ ਕਮੇਟੀ ਜ਼ਿਲ੍ਹਾ ਯਮੁਨਾਨਗਰ ਦੇ ਇਕ ਵਫ਼ਦ ਵਲੋਂ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਯਮੁਨਾਨਗਰ ਰਾਹੀਂ ਮੁੱਖ ਮੰਤਰੀ ਦੇ ਨਾਂਅ ‘ਤੇ ਇਕ ਮੰਗ-ਪੱਤਰ ਸੌਂਪਿਆ ਗਿਆ ਜਿਸ ‘ਚ ਵਧਦੀ ਮਹਿੰਗਾਈ, ਭੁੱਖਮਰੀ ਤੇ ਕੁਪੋਸ਼ਣ ‘ਤੇ ਰੋਕ ਲਗਾਉਣ ਸਮੇਤ ਔਰਤਾਂ ਤੇ ਆਮ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ। ਵਫ਼ਦ ‘ਚ ਜ਼ਿਲ੍ਹਾ ਪ੍ਰਧਾਨ ਰਾਜੇਸ਼ਵਰੀ, ਸਕੱਤਰ ਰੇਖਾ ਸੈਣੀ, ਖ਼ਜ਼ਾਨਚੀ ਸੋਮਵਤੀ, ਬਲਾਕ ਮੁਖੀ ਨੀਤੂ, ਸੀ.

ਮੁੱਖ ਮੰਤਰੀ ਦੇ ਨਾਂਅ ‘ਤੇ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਨੂੰ ਮੰਗ-ਪੱਤਰ ਸੌਂਪਣ ਲਈ ਜਾਂਦਾ ਹੋਇਆ ਆਲ ਇੰਡੀਆ ਡੈਮੋਕ੍ਰੇਟਿਕ ਮਹਿਲਾ ਕਮੇਟੀ ਜ਼ਿਲ੍ਹਾ ਯਮੁਨਾਨਗਰ ਦਾ ਵਫ਼ਦ। ਤਸਵੀਰ : ਨਿਮਰ 17-10-2026
ਯਮੁਨਾਨਗਰ, 16 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਸੂਬਾ ਕਮੇਟੀ ਦੇ ਸੱਦੇ ਦੇ ਚਲਦਿਆਂ ਆਲ ਇੰਡੀਆ ਡੈਮੋਕ੍ਰੇਟਿਕ ਮਹਿਲਾ ਕਮੇਟੀ ਜ਼ਿਲ੍ਹਾ ਯਮੁਨਾਨਗਰ ਦੇ ਇਕ ਵਫ਼ਦ ਵਲੋਂ ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਯਮੁਨਾਨਗਰ ਰਾਹੀਂ ਮੁੱਖ ਮੰਤਰੀ ਦੇ ਨਾਂਅ ‘ਤੇ ਇਕ ਮੰਗ-ਪੱਤਰ ਸੌਂਪਿਆ ਗਿਆ ਜਿਸ ‘ਚ ਵਧਦੀ ਮਹਿੰਗਾਈ, ਭੁੱਖਮਰੀ ਤੇ ਕੁਪੋਸ਼ਣ ‘ਤੇ ਰੋਕ ਲਗਾਉਣ ਸਮੇਤ ਔਰਤਾਂ ਤੇ ਆਮ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ। ਵਫ਼ਦ ‘ਚ ਜ਼ਿਲ੍ਹਾ ਪ੍ਰਧਾਨ ਰਾਜੇਸ਼ਵਰੀ, ਸਕੱਤਰ ਰੇਖਾ ਸੈਣੀ, ਖ਼ਜ਼ਾਨਚੀ ਸੋਮਵਤੀ, ਬਲਾਕ ਮੁਖੀ ਨੀਤੂ, ਸੀ. ਆਈ. ਟੀ. ਯੂ. ਆਗੂ ਸਤਪਾਲ ਸੈਣੀ, ਲਕਸ਼ਮੀ, ਨੀਲਮ, ਸ਼ਿਸ਼ੋ, ਵਕੀਲਾ ਤੇ ਸ਼ਬਨਮ ਆਦਿ ਸ਼ਾਮਿਲ ਸਨ। ਇਸ ਮੌਕੇ ਅਸਮਾਨ ਛੂਹ ਰਹੀ ਮਹਿੰਗਾਈ ਤੋਂ ਪੀੜਤ ਸੂਬੇ ਦੀਆਂ ਔਰਤਾਂ, ਗਰੀਬਾਂ ਅਤੇ ਮਜ਼ਦੂਰ ਵਰਗ ਦੇ ਪਰਿਵਾਰਾਂ ਦੀ ਗੰਭੀਰ ਸਥਿਤੀ ਵੱਲ ਸਰਕਾਰ ਦਾ ਧਿਆਨ ਖਿੱਚਦਿਆਂ ਵਫ਼ਦ ਨੇ ਕਿਹਾ ਕਿ ਦੇਸ਼ ਅਤੇ ਰਾਜ ‘ਚ ਖਾਣ-ਪੀਣ ਦੀਆਂ ਵਸਤਾਂ, ਸਬਜ਼ੀਆਂ, ਖਾਣ ਵਾਲੇ ਤੇਲ, ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਗਰੀਬ ਪਰਿਵਾਰਾਂ ਦੀਆਂ ਥਾਲੀਆਂ ‘ਚੋਂ ਪੌਸ਼ਟਿਕ ਭੋਜਨ ਗਾਇਬ ਹੋ ਰਿਹਾ ਹੈ ਅਤੇ ਭੁੱਖਮਰੀ ਤੇ ਕੁਪੋਸ਼ਣ ਦਾ ਸੰਕਟ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਤੇ ਭਲਾਈ ਸਕੀਮਾਂ ਲਈ ਲਗਾਤਾਰ ਬਜਟ ਕਟੌਤੀਆਂ ਕਾਰਨ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਵਫ਼ਦ ਨੇ ਸਪੱਸ਼ਟ ਕੀਤਾ ਕਿ ਜਨਤਾ ਨੂੰ ਰਾਹਤ ਪ੍ਰਦਾਨ ਕਰਨ ਦੀ ਬਜਾਏ ਮਹਿੰਗਾਈ, ਬੇਰੁਜ਼ਗਾਰੀ ਤੇ ਕਰਜ਼ੇ ਦੇ ਸੰਕਟ ‘ਚ ਧੱਕਣਾ ਅਸਵੀਕਾਰਨਯੋਗ ਹੈ। ਮੰਗ ਪੱਤਰ ਸੌਂਪਣ ਉਪਰੰਤ ਜ਼ਿਲ੍ਹਾ ਸਕੱਤਰ ਰੇਖਾ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਹਰਿਆਣਾ ਸਰਕਾਰ ਆਮ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਪ੍ਰਦਾਨ ਕਰਨ ਤੇ ਔਰਤਾਂ, ਗਰੀਬਾਂ ਤੇ ਕੰਮਕਾਜੀ ਪਰਿਵਾਰਾਂ ਲਈ ਢੁਕਵੀਂ ਖੁਰਾਕ ਸੁਰੱਖਿਆ ਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕੇਗੀ।
ਪਿਛਲੀ ਖ਼ਬਰ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਬੋਰਡ ਦੇ ਕਾਰਜਕਾਲ ਖਤਮ ਹੋਣ ’ਤੇ ਵਿਦਾਇਗੀ ਦਿੱਤੀ-ਤੂਰ ਛੋਕਰਾਂ ਅਗਲੀ ਖ਼ਬਰ ਅਕਾਲੀ ਦਲ ਬਾਦਲ ਦੇ ਬੰਗਾ ਤੋਂ ਨਵ ਨਿਯੁਕਤ ਹਲਕਾ ਇੰਚਾਰਜ ਬਿੱਟੂ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।