18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਰਤੀ ਖੇਡ ਅਥਾਰਿਟੀ ਦੀ ਵਿਸ਼ੇਸ਼ ਪਹਿਲ, ਸੰਡੇ ਆਨ ਸਾਈਕਲ ਮੁਹਿੰਮ ਅੱਜ

ਜਲੰਧਰ, 17 ਅਕਤੂਬਰ (ਡਾ. ਜਤਿੰਦਰ ਸਾਬੀ) ਭਾਰਤੀ ਖੇਡ ਅਥਾਰਿਟੀ ਆਫ ਇੰਡੀਆ ਦੇ ਟਰੇਨਿੰਗ ਸੈਂਟਰ ਮਸਤੂਆਣਾ ਸਾਹਿਬ (ਸੰਗਰੂਰ) ਵਲੋਂ ਡੀ.

ਅਜੀਤ ਡੈਸਕ 18-10-2026
ਜਲੰਧਰ, 17 ਅਕਤੂਬਰ (ਡਾ. ਜਤਿੰਦਰ ਸਾਬੀ) ਭਾਰਤੀ ਖੇਡ ਅਥਾਰਿਟੀ ਆਫ ਇੰਡੀਆ ਦੇ ਟਰੇਨਿੰਗ ਸੈਂਟਰ ਮਸਤੂਆਣਾ ਸਾਹਿਬ (ਸੰਗਰੂਰ) ਵਲੋਂ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਦੇ ਸਹਿਯੋਗ ਦੇ ਨਾਲ 18 ਅਕਤੂਬਰ 2026 ਨੂੰ ਸਵੇਰੇ 6.30 ਤੋਂ 10 ਵਜੇ ਤੱਕ ਸੰਡੇ ਆਨ-ਸਾਈਕਲ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਅਤੇ ਆਮ ਲੋਕਾਂ ਵਿਚ ਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰੋਤਸ਼ਾਹਿਤ ਕਰਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਇਸ ਮੁਹਿੰਮ ਵਿਚ ਵੱਡੀ ਗਿਣਤੀ ’ਚ ਵਿਦਿਆਰਥੀਆਂ, ਖੇਡ ਪ੍ਰੇਮੀਆਂ ਅਤੇ ਆਮ ਜਨਤਾ ਦੀ ਸ਼ਮੂਲੀਅਤ ਦੀ ਉਮੀਦ ਹੈ। ਪ੍ਰੋਗਰਾਮ ਦੌਰਾਨ ਸਾਈਕਲ ਰੈਲੀ, ਫਿਟਨੈੱਸ ਸੈਸ਼ਨ ਅਤੇ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਾਈਕਲਿੰਗ ਦੇ ਲਾਭ ਸੰਬੰਧੀ ਜਾਣਕਾਰੀ ਦਿੱਤੀ ਜਾ ਸਕੇ। ਇਸ ਪ੍ਰੋਗਰਾਮ ਦੀ ਸਫਲਤਾ ਲਈ ਖਿਡਾਰੀਆਂ ਤੇ ਭੂਮਿਕਾ ਅਹਿਮ ਰਹੇਗੀ। ਇਸ ਮੌਕੇ ’ਤੇ ਸਾਈਂ ਦੇ ਖੇਲੋ ਇੰਡੀਆ ਦੇ ਸਾਜਨ ਚੌਧਰੀ ਖੇਡ ਅਧਿਕਾਰੀ ਨੇ ਦੱਸਿਆ ਕਿ ਇਸ ਦਾ ਉਦੇਸ਼ ਸਿਰਫ ਸਾਈਕਲਿੰਗ ਤੱਕ ਸੀਮਤ ਨਹੀਂ ਹੈ ਤੇ ਸਗੋਂ ਲੋਕਾਂ ਨੂੰ ਸ਼ਰੀਰਕ ਤੇ ਮਾਨਸਿਕ ਤੌਰ ’ਤੇ ਵੀ ਸਰਗਰਮ ਰਹਿਣ ਤੇ ਮਾਨਸਿਕ ਦਬਾਓ ਤੇ ਤਣਾਓ ਘਟਾਉਣ ਅਤੇ ਸਮਾਜ ਵਿਚ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕਰਨਾ ਹੈ।
ਪਿਛਲੀ ਖ਼ਬਰ ਗੁਰਦੁਆਰਾ ਜੱਬੀ ਵਾਲੇ ਮਾਡਲ ਟਾਊਨ ਵਿਖੇ ਸਾਲਾਨਾ ਸਮਾਗਮ ਸਮਾਪਤ ਅਗਲੀ ਖ਼ਬਰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।