20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਈ-ਰਿਕਸ਼ਿਆਂ ਪ੍ਰਤੀ ਸਰਕਾਰ ਨੇ ਵੱਧ ਤੋਂ ਵੱਧ ਸੀਮਾ ਤੈਅ ਕਰਨ ਦਾ ਦਿੱਤਾ ਪ੍ਰਸਤਾਵ

ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਈ-ਰਿਕਸ਼ਿਆਂ ਦੀ ਇੰਨੀ ਭਰਮਾਰ ਹੋ ਗਈ ਹੈ ਕਿ ਸੜਕਾਂ ’ਤੇ ਜ਼ਿਆਦਾ ਕਰ ਕੇ ਇਨ੍ਹਾਂ ਦੀ ਹੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ।

ਅਜੀਤ ਡੈਸਕ 20-10-2026
ਨਵੀਂ ਦਿੱਲੀ, 19 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਈ-ਰਿਕਸ਼ਿਆਂ ਦੀ ਇੰਨੀ ਭਰਮਾਰ ਹੋ ਗਈ ਹੈ ਕਿ ਸੜਕਾਂ ’ਤੇ ਜ਼ਿਆਦਾ ਕਰ ਕੇ ਇਨ੍ਹਾਂ ਦੀ ਹੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਨ੍ਹਾਂ ਕਾਰਨ ਸੜਕਾਂ ’ਤੇ ਅਨੇਕਾਂ ਵਾਰ ਹਾਦਸੇ ਵੀ ਹੋ ਚੁੱਕੇ ਹਨ। ਹਾਲਾਂਕਿ ਟ੍ਰੈਫ਼ਿਕ ਪੁਲਿਸ ਇਨ੍ਹਾਂ ’ਤੇ ਆਪਣੇ ਪੱਧਰ ’ਤੇ ਕਾਰਵਾਈ ਤਾਂ ਕਰ ਰਹੀ ਹੈ ਪਰ ਫਿਰ ਵੀ ਇਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਈ-ਰਿਕਸ਼ਾ ਦੀ ਵਧਦੀ ਗਿਣਤੀ ਦੇ ਨਾਲ ਟ੍ਰੈਫ਼ਿਕ ਜਾਮ, ਸੜਕ ਸੁਰੱਖਿਆ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੇਖਦੇ ਹੋਏ ਸਰਕਾਰ ਇਨ੍ਹਾਂ ਦੇ ਰਜਿਸਟ੍ਰੇਸ਼ਨ ਦੀ ਅਧਿਕਤਮ ਸੀਮਾ ਤੈਅ ਕਰਨ ਦਾ ਪ੍ਰਸਤਾਵ ਦਿੱਤਾ ਹੈ। ‘ਦਿੱਲੀ ਈ-ਰਿਕਸ਼ਾ ਯੋਜਨਾ 2026’ ਦੇ ਮਸੌਦੇ ਦੇ ਅਧੀਨ ਦਿੱਲੀ ਵਿਚ ਅਧਿਕਤਮ 2.5 ਲੱਖ ਈ-ਰਿਕਸ਼ਾ ਰਜਿ. ਕੀਤੇ ਜਾ ਸਕਣਗੇ। ਸਰਕਾਰ ਨੇ ਇਸ ਮਸੌਦੇ ’ਤੇ ਜਨਤਾ ਤੋਂ 30 ਦਿਨਾਂ ਦੇ ਅੰਦਰ ਸੁਝਾਅ ਮੰਗੇ ਹਨ। ਇਸ ਮਸੋਦੇ ਵਿਚ ਰੱਖੇ ਨਿਯਮਾਂ ਦਾ ਈ-ਰਿਕਸ਼ੇ ਵਾਲੇ ਨੂੰ ਹਰ ਹਾਲਤ ਪਾਲਣਾ ਕਰਨੀ ਹੋਵੇਗੀ।
ਪਿਛਲੀ ਖ਼ਬਰ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 23 ਅਕਤੂਬਰ ਤੋਂ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।