21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੈਂਟਰਲ ਬੈਂਕ ਆਫ਼ ਇੰਡੀਆ ਵਲੋਂ ਸੋਨ ਤਗਮਾ ਜੇਤੂ ਮੁੱਕੇਬਾਜ਼ ਅੰਕੁਸ਼ ਪੰਘਾਲ ਅਤੇ ਸਚਿਨ ਸਿਵਾਚ ਦਾ ਸਨਮਾਨ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਸਨਮਾਨ, ਦੇਸ਼ ਦੇ ਮਾਣ ਦਾ ਜਸ਼ਨ

ਚੰਡੀਗੜ੍ਹ, 20 ਅਕਤੂਬਰ (ਅ. ਬ.)

ਅਜੀਤ ਡੈਸਕ 21-10-2026
ਚੰਡੀਗੜ੍ਹ, 20 ਅਕਤੂਬਰ (ਅ.ਬ.) - ਸੈਂਟਰਲ ਬੈਂਕ ਆਫ਼ ਇੰਡੀਆ ਦੇ ਅੰਚਲਿਕ ਦਫ਼ਤਰ, ਚੰਡੀਗੜ੍ਹ ਵੱਲੋਂ ਭਾਰਤੀ ਮੁੱਕੇਬਾਜ਼ੀ ਦੇ ਦੋ ਹੋਣਹਾਰ ਖਿਡਾਰੀਆਂ—ਏਸ਼ਿਆਈ ਖੇਡਾਂ 2026 ਦੇ ਸੋਨ ਤਮਗਾ ਜੇਤੂ ਅੰਕੁਸ਼ ਪੰਘਾਲ ਅਤੇ ਰਾਸ਼ਟਰਮੰਡਲ ਖੇਡਾਂ 2026 ਦੇ ਸੋਨ ਤਮਗਾ ਜੇਤੂ ਸਚਿਨ ਸਿਵਾਚ—ਦਾ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਦੋਵਾਂ ਖਿਡਾਰੀਆਂ ਦ ੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਦਾ ਮਾਣ ਵਧਾਉਣ ਵਿੱਚ ਪਾਏ ਯੋਗਦਾਨ ਨੂੰ ਸਮਰਪਿਤ ਸੀ। ਇਸ ਮੌਕੇ ਡਾ. ਭਗਵੰਤ ਸਿੰਘ, ਮੁੱਕੇਬਾਜ਼ੀ ਕੋਚ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਯੁਵਾ ਮਾਮਲਿਆਂ ਦੇ ਇੰਚਾਰਜ, ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਹ ਦੋਵਾਂ ਖਿਡਾਰੀਆਂ ਦੇ ਕੋਚ ਵੀ ਹਨ। ਦੋਵਾਂ ਖਿਡਾਰੀਆਂ ਦਾ ਸਵਾਗਤ ਅਤੇ ਸਨਮਾਨ ਸੁਰੇਸ਼ ਕੁਮਾਰ ਸਿੰਘ, ਅੰਚਲ ਪ੍ਰਮੁੱਖ, ਰਾਮ ਕੁਮਾਰ ਯਾਦਵ, ਖੇਤਰੀ ਪ੍ਰਮੁੱਖ ਅਤੇ ਬੈਂਕ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤਾ ਗਿਆ। ਅੰਕੁਸ਼ ਪੰਘਾਲ ਅਤੇ ਸਚਿਨ ਸਿਵਾਚ ਨੇ ਆਪਣੇ ਸਨਮਾਨ ਅਤੇ ਨਿੱਘੇ ਸਵਾਗਤ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਖੇਡਾਂ ਵਿੱਚ ਸਫ਼ਲਤਾ ਹਾਸਲ ਕਰਨ ਲਈ ਅਨੁਸ਼ਾਸਨ, ਸਮਰਪਣ ਅਤੇ ਲਗਾਤਾਰ ਮਿਹਨਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਚੰਡੀਗੜ੍ਹ ਤੇ ਨਿਊਜ਼ੀਲੈਂਡ ਦੇ ਸ਼ਹਿਰ ਰੋਟੋਰੂਆ ਵਿਚਾਲੇ ਸਾਂਝ ਵਧਾਉਣ ਦੀ ਪਹਿਲ ਮੇਅਰ ਸੌਰਭ ਜੋਸ਼ੀ ਤੇ ਨਿਗਮ ਕਮਿਸ਼ਨਰ ਨਾ... ਅਗਲੀ ਖ਼ਬਰ ਅੱਜ ਤੋਂ ਪੰਜਾਬ ਰੋਡਵੇਜ਼ , ਪਨਬੱਸ ਤੇ ਪੀ . ਆਰ . ਟੀ . ਸੀ . ਦੀਆਂ ਬੱਸਾਂ ਬੰਦ ਕਰਨ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।