24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਡੇਰੇ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇ ਕਨੂੰਨੀ ਕਾਰਵਾਈ-ਰਵਿਦਾਸੀਆ ਧਾਰਮਿਕ ਜਥੇਬੰਦੀਆਂ

ਜਲੰਧਰ, 24 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 25-10-2026
ਜਲੰਧਰ, 24 ਅਕਤੂਬਰ (ਐੱਮ. ਐੱਸ. ਲੋਹੀਆ)-ਧਰਮ ਪ੍ਰਚਾਰ ਕਮੇਟੀ ਲੰਬੜ, ਕੋਟ ਫਤੂਹੀ, ਮੁਕੇਰੀਆਂ, ਬੁੰਡਾਲਾ, ਪਾਸਲਾ, ਆਦਮਪੁਰ, ਭੋਗਪੁਰ, ਨਵਾਂਸ਼ਹਿਰ, ਬੰਗਾ ਦੇ ਨਾਲ ਸ੍ਰੀ ਗੁਰੂ ਰਵਿਦਾਸ ਐਕਸ਼ਨ ਫੋਰਸ, ਸ੍ਰੀ ਗੁਰੂ ਰਵਿਦਾਸ ਸੈਨਾ, ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਸਤਿਗੁਰੂ ਰਵਿਦਾਸ ਧਰਮ ਸੈਨਾ ਪੰਜਾਬ, ਰਵਿਦਾਸ ਸਮਾਜ ਭਾਰਤ ਅਤੇ ਹੋਰਾਂ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਇਕ ਪੱਤਰਕਾਰ ਸੰਮੇਲਨ ਕਰਕੇ ਦੋਸ਼ ਲਗਾਏ ਹਨ ਕਿ ਕੁਝ ਵਿਅਕਤੀ ਡੇਰਾ ਸੱਚਖੰਡ ਬੱਲਾਂ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਜਥੇਬੰਦੀਆਂ ਦੇ ਆਗੂਆਂ ਸੀ.ਕੇ. ਜੱਸੀ, ਡਾ. ਸਤੀਸ਼ ਸੁਮਨ, ਹੁਸਨ ਲਾਲ ਲਾਂਬੜਾ, ਲਵ ਕੁਮਾਰ, ਬਲਵਿੰਦਰ ਬੰਗਾ ਲੰਬੜਦਾਰ, ਬਲਵਿੰਦਰ ਬੁੱਘਾ, ਸ਼ੀਸ਼ ਸੌਂਧੀ, ਕਮਲ ਭੈਰੋਂ, ਬਾਬਾ ਟੇਕ ਚੰਦ, ਕੁਲਵਿੰਦਰ ਮਾਹੀ, ਡਾ. ਕਮਲ ਸਾਂਪਲਾ, ਪਰਦੀਪ ਕੁਮਾਰ, ਨਵਦੀਪ, ਸੁੱਚਾ ਨੰਦ ਗੁਰਾਇਆ ਅਤੇ ਹੋਰਾਂ ਨੇ ਕਿਹਾ ਕਿ ਕੁਝ ਵਿਅਕਤੀ ਡੇਰੇ ਦੀ ਮਰਿਆਦਾ ਤੋਂ ਉਲਟ ਕਾਰਵਾਈਆਂ ਕਰ ਰਹੇ ਹਨ, ਜਿਸ ਨਾਲ ਉਹ ਡੇਰੇ ਦਾ ਆਪਸੀ ਭਾਈਚਾਰਕ ਸਾਂਝ ਵਾਲਾ ਮਾਹੌਲ ਖ਼ਰਾਬ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਆਗੂਆਂ ਨੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਹੀਂ ਹੋਈ ਤਾਂ ਉਹ ਆਉਣ ਵਾਲੀਆਂ ਚੋਣਾਂ ’ਚ ਸਰਕਾਰ ਦਾ ਵਿਰੋਧ ਕਰਨਗੇ।
ਪਿਛਲੀ ਖ਼ਬਰ ਅੰਤਰ ਕਾਲਜ ਹਾਕੀ ਟੂਰਨਾਮੈਂਟ ਖ਼ਾਲਸਾ ਕਾਲਜ ਜਲੰਧਰ ਨੇ ਡੀ.ਏ.ਵੀ. ਕਾਲਜ ਨੂੰ ਹਰਾ ਕੇ ਜਿੱਤਿਆ ਖ਼ਿਤਾਬ ਅਗਲੀ ਖ਼ਬਰ ਮਹਿਲਾ ਸਤਿਸੰਗ ਕਮੇਟੀ ਸ਼ੋਭਾ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੀਆਂ-ਵਿਪਨ ਸਭਰਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।