12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਦਿੱਲੀ ਦੀ ਵਾਯੂ ਗੁਣਵੱਤਾ ’ਚ ਥੋੜ੍ਹਾ ਸੁਧਾਰ ਪ੍ਰਦੂਸ਼ਣ ਦਾ ਪੱਧਰ ਖ਼ਰਾਬ ਸ਼੍ਰੇਣੀ ਵਿਚ

ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਵਾਯੂ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਵੇਖਿਆ ਗਿਆ ਹੈ।

ਅਜੀਤ ਡੈਸਕ 12-11-2026
ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੀ ਵਾਯੂ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਵੇਖਿਆ ਗਿਆ ਹੈ। ਵਾਯੂ ਗੁਣਵੱਤਾ (ਏ. ਕਿਊ. ਆਈ.) 344 ਤੋਂ ਘਟ ਕੇ 299 ਤੱਕ ਪੁੱਜਿਆ ਹੈ ਹਾਲਾਂਕਿ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਬਹੁਤ ਖ਼ਰਾਬ ਸ਼੍ਰੇਣੀ ਵਿਚ ਬਣਿਆ ਹੋਇਆ ਹੈ। ਅੱਜ ਸਵੇਰੇ ਦਿੱਲੀ ਤੋਂ ਐਨ. ਸੀ. ਆਰ. ਤੱਕ ਦੇ ਕਈ ਇਲਾਕਿਆਂ ਵਿਚ ਏ. ਕਿਊ. ਆਈ. 300 ਤੋਂ 500 ਦੇ ਕਰੀਬ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਨਿਯੰਤਰਨ ਬੋਰਡ (ਸੀ. ਪੀ. ਸੀ. ਬੀ.) ਦੇ ਅਨੁਸਾਰ ਦਿੱਲੀ ਵਿਚ ਇੰਡੀਆ ਗੇਟ ਦੇ ਆਸਪਾਸ ਵਾਯੂ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) 242 ਹੈ ਜੋ ਕਿ ਖ਼ਰਾਬ ਸ਼੍ਰੇਣੀ ਵਿਚ ਹੈ। ਦਿੱਲੀ ਅਤੇ ਐਨ. ਸੀ. ਆਰ. ਵਿਚ ਸਵੇਰੇ 8.30 ਅੰਕੜੇ ਜੋ ਕਿ ਏ. ਕਿਊ. ਆਈ. ਡਾਟ ਇਨ ਦੇ ਹਨ, ਅਨੁਸਾਰ ਜਨਪਥ (ਦਿੱਲੀ) ਵਿਚ 451, ਅਨੰਦ ਵਿਹਾਰ ਵਿਚ 558, ਪੰਜਾਬੀ ਬਾਗ ਵਿਚ 508 , ਗਾਜ਼ੀਆਬਾਦ ਵਿਚ 590, ਨੋਇਡਾ 495, ਫਰੀਦਾਬਾਦ ਸੈਕਟਰ ਗਿਆਰਾਂ ਵਿਚ 509 ਅਤੇ ਗੁਰੂਗ੍ਰਾਮ ਵਿਚ 400 ਰਿਹਾ ਹੈ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਨੇ ਕਾਸੋ ਆਪ੍ਰੇਸ਼ਨ ਤਹਿਤ ਜ਼ਿਲ੍ਹੇ ਭਰ ’ਚ ਚਲਾਈ ਤਲਾਸ਼ੀ ਮੁਹਿੰਮ ਪੁਲਿਸ ਨੇ ਕਾਬੂ ਕੀਤੇ 5 ਜੂਏਬਾਜ਼ ਅਗਲੀ ਖ਼ਬਰ ਖੇਡ ਸਹੂਲਤਾਂ ਦਾ ਵਿਸਥਾਰ ਰਤੀਆ ਦੇ ਨਸ਼ਾ ਮੁਕਤ ਯਤਨਾਂ ਨੂੰ ਨਵੀਂ ਗਤੀ ਦੇਵੇਗਾ - ਸ਼ਰਮਾ ਚੰਦ ਲਾਲੀ ਰਤੀਆ ’ਚ ਆਧੁਨਿਕ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।