17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੁੱਖ ਮੰਤਰੀ ਨੇ ਜਗਾਧਰੀ ਵਿਚ ਬਣੇ ਆਧੁਨਿਕ ਇਲੈਕਟ੍ਰਿਕ ਬੱਸ ਡਿੱਪੂ ਦਾ ਕੀਤਾ ਉਦਘਾਟਨ

ਯਮੁਨਾਨਗਰ, 15 ਨਵੰਬਰ (ਗੁਰਦਿਆਲ ਸਿੰਘ ਨਿਮਰ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਜਗਾਧਰੀ ਵਿਚ ਨਵੇਂ ਬਣੇ ਆਧੁਨਿਕ ਇਲੈਕਟ੍ਰਿਕ ਬੱਸ ਡਿੱਪੂ ਦਾ ਉਦਘਾਟਨ ਕੀਤਾ, ਜੋ ਕਿ ਲਗਭਗ 9 ਕਰੋੜ ਰੁ. ਦੀ ਲਾਗਤ ਨਾਲ ਬਣਿਆ ਹੈ।

ਨਵੇਂ ਆਧੁਨਿਕ ਇਲੈਕਟ੍ਰਿਕ ਬੱਸ ਡਿੱਪੂ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ। ਤਸਵੀਰ : ਨਿਮਰ 17-11-2026
ਯਮੁਨਾਨਗਰ, 15 ਨਵੰਬਰ (ਗੁਰਦਿਆਲ ਸਿੰਘ ਨਿਮਰ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਜਗਾਧਰੀ ਵਿਚ ਨਵੇਂ ਬਣੇ ਆਧੁਨਿਕ ਇਲੈਕਟ੍ਰਿਕ ਬੱਸ ਡਿੱਪੂ ਦਾ ਉਦਘਾਟਨ ਕੀਤਾ, ਜੋ ਕਿ ਲਗਭਗ 9 ਕਰੋੜ ਰੁ. ਦੀ ਲਾਗਤ ਨਾਲ ਬਣਿਆ ਹੈ। ਇਸ ਮੌਕੇ ‘’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਡਿੱਪੂ ਯਮੁਨਾਨਗਰ ਦੇ ਵਿਕਾਸ ਵਿਚ ਇਕ ਨਵਾਂ ਅਧਿਆਇ ਦਰਸਾਉਂਦਾ ਹੈ ਅਤੇ ਰਾਜ ਦੀ ਹਰੀ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਸਿਰਫ਼ ਇਕ ਬੱਸ ਡਿੱਪੂ ਨਹੀਂ ਹੈ, ਸਗੋਂ ਹਰਿਆਣਾ ਦੇ ਸਾਫ਼ ਅਤੇ ਹਰੇ ਭਵਿੱਖ ਲਈ ਇਕ ਪਾਵਰਹਾਊਸ ਹੈ। ਮੁੱਖ ਮੰਤਰੀ ਨੇ ਕਿਹਾ ਕਿ 2024 ਵਿਚ ਜਗਾਧਰੀ ਤੋਂ ਪੰਜ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ, ਜੋ ਇਸ ਖੇਤਰ ਵਿਚ ਹਰੀ ਆਵਾਜਾਈ ਦੀ ਸ਼ੁਰੂਆਤ ਸੀ। ਡਿਪੂ ਦਾ ਨਿਰਮਾਣ ਉਸੇ ਸਾਲ 12 ਮਾਰਚ ਨੂੰ ਸ਼ੁਰੂ ਹੋਇਆ ਸੀ। ਇਹ ਪ੍ਰਾਜੈਕਟ ਲਗਭਗ ਸਾਢੇ ਤਿੰਨ ਸਾਲਾਂ ਵਿਚ ਪੂਰਾ ਹੋਇਆ। ਉਨ੍ਹਾਂ ਨੇ ਇੰਜੀਨੀਅਰਾਂ, ਵਰਕਰਾਂ ਅਤੇ ਅਧਿਕਾਰੀਆਂ ਦੀ ਟੀਮ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਇਸ ਦੇ ਨਿਰਮਾਣ ਵਿਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਡਿੱਪੂ ਵਿਚ ਇਕ ਆਧੁਨਿਕ ਬੱਸ ਵਰਕਸ਼ਾਪ, ਛੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਜੋ ਇਕੋ ਸਮੇਂ ਛੇ ਬੱਸਾਂ ਨੂੰ ਚਾਰਜ ਕਰਨ ਦੇ ਸਮਰੱਥ ਹਨ, ਇਕ ਆਧੁਨਿਕ ਵਾਸ਼ਿੰਗ ਸਟੇਸ਼ਨ ਅਤੇ ਇਕ ਚੰਗੀ ਤਰ੍ਹਾਂ ਲੈਸ ਪ੍ਰਸ਼ਾਸਕੀ ਇਮਾਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਰਾਜ ਵਿਚ ਹਰ 50 ਕਿਲੋਮੀਟਰ ‘’ਤੇ ਇਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਹਰੇ ਭਾਰਤ, ਸਾਫ਼ ਭਾਰਤ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਹੇਠ, ਦੇਸ਼ ਵਿਚ ਜਨਤਕ ਆਵਾਜਾਈ ਪ੍ਰਣਾਲੀ ਇਕ ਵੱਡੇ ਬਦਲਾਅ ਵਿਚੋਂ ਗੁਜ਼ਰ ਰਹੀ ਹੈ। ਪ੍ਰਧਾਨ ਮੰਤਰੀ ਦੀ ਵਚਨਬੱਧਤਾ ਭਾਰਤ ਨੂੰ ਸ਼ੁੱਧ-ਜ਼ੀਰੋ ਕਾਰਬਨ ਨਿਕਾਸ ਵੱਲ ਲਿਜਾਣ ਦੀ ਹੈ ਅਤੇ ਹਰਿਆਣਾ ਇਸ ਵਚਨਬੱਧਤਾ ਨੂੰ ਸਾਕਾਰ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਸਾਲ ਦੇ ਅੰਤ ਤੱਕ 375 ਇਲੈਕਟ੍ਰਿਕ ਬੱਸਾਂ ਚੱਲਣਗੀਆਂ । ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹਰਿਆਣਾ ਦੇ ਹਰ ਵੱਡੇ ਸ਼ਹਿਰ ਵਿਚ ਇਲੈਕਟ੍ਰਿਕ ਬੱਸਾਂ ਅਤੇ ਆਧੁਨਿਕ ਈ-ਬੱਸ ਡਿੱਪੂ ਪ੍ਰਦਾਨ ਕਰਨਾ ਹੈ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਸਾਬਕਾ ਕੈਬਨਿਟ ਮੰਤਰੀ ਕੰਵਰਪਾਲ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਮੇਸ਼ ਚੰਦ ਠਸਕਾ, ਮੇਅਰ ਸੁਮਨ ਬਾਹਮਣੀ, ਰਾਜ ਮੰਤਰੀ ਮਦਨ ਚੌਹਾਨ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਵਿਸ਼ੇਸ਼ ਅਧਿਕਾਰੀ ਭੋਪਾਲ ਖਾਦਰੀ, ਹਰਿਆਣਾ ਰਾਜ ਆਵਾਜਾਈ ਦੇ ਡਾਇਰੈਕਟਰ ਜਨਰਲ ਨਿਖਿਲ ਗਜਰਾਜ, ਡੀਸੀ ਪ੍ਰੀਤੀ, ਐਸਪੀ ਕਮਲਦੀਪ ਗੋਇਲ, ਨਗਰ ਨਿਗਮ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ, ਹਰਿਆਣਾ ਬਿਜਲੀ ਰੈਗੂਲੇਟਰੀ ਬੋਰਡ ਦੇ ਮੈਂਬਰ ਮੁਕੇਸ਼ ਗਰਗ, ਸਾਬਕਾ ਵਿਧਾਇਕ ਬਲਵੰਤ ਸਿੰਘ, ਸਾਬਕਾ ਚੇਅਰਮੈਨ ਰਾਮ ਨਿਵਾਸ ਗਰਗ, ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਨਿਸ਼ਚਲ ਚੌਧਰੀ, ਭਾਜਪਾ ਜ਼ਿਲ੍ਹਾ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਜੀ. ਐਮ. ਰੋਡਵੇਜ਼ ਸੰਜੇ ਰਾਵਲ, ਰਿਸ਼ੀਪਾਲ ਇੰਜੀਨੀਅਰ ਸਮੇਤ ਭਾਜਪਾ ਅਧਿਕਾਰੀ ਅਤੇ ਹੋਰ ਪਤਵੰਤੇ ਇਸ ਪ੍ਰੋਗਰਾਮ ਵਿਚ ਮੌਜੂਦ ਸਨ।
ਪਿਛਲੀ ਖ਼ਬਰ ਛੱਠ ਪੂਜਾ ਕੁਦਰਤ , ਸੱਭਿਆਚਾਰ ਅਤੇ ਆਸਥਾ ਦਾ ਇਕ ਸ਼ਾਨਦਾਰ ਸੰਗਮ ਹੈ - ਸੈਣੀ ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੀਲਧਾਰੀ ਗੁਰਦੁਆਰਾ ਪਿੱਪਲੀ ਸਾਹਿਬ ਵਿਖੇ ਟੇਕਿਆ ਮੱਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।