22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ’ਤੇ ਤਿੰਨ ਵਾਹਨਾਂ ਵਿਚ ਟੱਕਰ

ਮਮਦੋਟ, 21 ਨਵੰਬਰ(ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਸਦਰਦੀਨ ਵਾਲਾ, ਜੰਗਾਂ ਵਾਲਾ ਮੋੜ ਕੋਲ ਤਿੰਨ ਵਾਹਨਾਂ ਵਿਚ ਟੱਕਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਇਕ ਗਰੈਂਡ ਵਿਟਾਰਾ ਗੱਡੀ ਫ਼ਿਰੋਜ਼ਪੁਰ ਨੂੰ ਜਾ ਰਹੀ ਸੀ ’ਤੇ ਸਾਹਮਣੇ ਤੋਂ ਆਈ ਟਵੰਟੀ ਕਾਰ ਜੰਮੂ ਤੋਂ ਫ਼ਾਜ਼ਿਲਕਾ ਨੂੰ ਜਾ ਰਹੀ ਸੀ।

ਅਜੀਤ ਡੈਸਕ 22-11-2026
ਮਮਦੋਟ, 21 ਨਵੰਬਰ(ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ- ਫ਼ਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਸਦਰਦੀਨ ਵਾਲਾ, ਜੰਗਾਂ ਵਾਲਾ ਮੋੜ ਕੋਲ ਤਿੰਨ ਵਾਹਨਾਂ ਵਿਚ ਟੱਕਰ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਇਕ ਗਰੈਂਡ ਵਿਟਾਰਾ ਗੱਡੀ ਫ਼ਿਰੋਜ਼ਪੁਰ ਨੂੰ ਜਾ ਰਹੀ ਸੀ ’ਤੇ ਸਾਹਮਣੇ ਤੋਂ ਆਈ ਟਵੰਟੀ ਕਾਰ ਜੰਮੂ ਤੋਂ ਫ਼ਾਜ਼ਿਲਕਾ ਨੂੰ ਜਾ ਰਹੀ ਸੀ। ਜਦੋਂ ਇਹ ਕਾਰਾਂ ਇਕ ਦੂਜੇ ਨੂੰ ਪਾਸ ਕਰ ਰਹੀਆਂ ਸਨ ਤਾਂ ਅਚਾਨਕ ਤੇਜ਼ ਰਫ਼ਤਾਰ ਮਹਿੰਦਰਾ ਪਿੱਕਅਪ ਗੱਡੀ ਵਿਚ ਆ ਗਈ । ਇਕਹਿਰੀ ਸੜਕ ਹੋਣ ਕਾਰਨ ਤਿੰਨ ਵਾਹਨ ਕਰਾਸ ਨਹੀਂ ਕਰ ਸਕੇ ’ਤੇ ਆਪਸ ਵਿਚ ਟਕਰਾ ਗਏ। ਪਿੱਕਅਪ ਗੱਡੀ ਸੰਤੁਲਨ ਗਵਾ ਕੇ ਨੇੜਿਓਂ ਲੰਘ ਰਹੇ ਕਿਸੇ ਟਰੱਕ ਨਾਲ ਵੀ ਟਕਰਾਈ ਦੱਸੀ ਜਾ ਰਹੀ ਹੈ ।ਇਸ ਹਾਦਸੇ ਦੌਰਾਨ ਦੋਵਾਂ ਕਾਰਾਂ ਵਿਚ ਸਵਾਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਪਰ ਸਾਰੇ ਜ਼ਖਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ । ਰਾਹਗੀਰਾਂ ਵਲੋਂ ਜ਼ਖਮੀਆਂ ਨੂੰ ਕਾਰਾਂ ਵਿਚੋਂ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ । ਹਾਦਸੇ ਵਾਲੇ ਤਿੰਨਾਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ । ਇੱਥੇ ਜਿਕਰਯੋਗ ਹੈ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਰਾਜਸਥਾਨ, ਗੁਜਰਾਤ ਤੱਕ ਜਾਣ ਵਾਲੇ ਵਾਹਨ ਇਸ ਮਾਰਗ ਤੋਂ ਗੁਜ਼ਰਦੇ ਹਨ। ਜਿਸ ਕਾਰਨ ਵਾਹਨਾਂ ਦੀ ਗਿਣਤੀ ਦੇ ਮੁਕਾਬਲੇ ਇਹ ਮਾਰਗ ਬਹੁਤ ਛੋਟਾ ਅਤੇ ਇਕਹਿਰਾ ਹੋਣ ਕਾਰਨ ਹਰ ਰੋਜ਼ ਕਿਤੇ ਨਾ ਕਿਤੇ ਛੋਟਾ ਵੱਡਾ ਹਾਦਸਾ ਵਾਪਰ ਜਾਂਦਾ ਹੈ ।ਇਲਾਕੇ ਦੇ ਲੋਕਾਂ ਨੇ ਇਸ ਸੜਕ ਨੂੰ ਜਲਦੀ ਚੌੜਾ ਕਰਕੇ ਚਹੁੰ ਮਾਰਗੀ ਬਣਾਉਣ ਦੀ ਮੰਗ ਕੀਤੀ ਹੈ ।
ਪਿਛਲੀ ਖ਼ਬਰ ਜੀ.ਆਰ.ਪੀ. ਫ਼ਿਰੋਜ਼ਪੁਰ ਪੁਲਿਸ ਵਲੋਂ ਭਗੌੜਾ ਮੁਲਜ਼ਮ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਅਗਲੀ ਖ਼ਬਰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।