ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ- ‘ਸੇਵਕ ਜਥਾ ਬੰਬੇ’ ਨੇ ਨਿਭਾਈਆਂ ਵੱਖ-ਵੱਖ ਸੇਵਾਵਾਂ ਜਥੇ ਵਲੋਂ 1934 ਤੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਸੇਵਾ ਦੇ ਖੇਤਰ ’ਚ ਪਾਇਆ ਜਾ ਰਿਹੈ ਵਡਮੁੱਲਾ ਯੋਗਦਾਨ-ਰਾਮ ਸਿੰਘ ‘ਬੰਬੇ’
ਨਵੀਂ ਦਿੱਲੀ,23ਨਵੰਬਰ(ਜਗਤਾਰ ਸਿੰਘ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ‘ਸੇਵਕ ਜੱਥਾ ਬੰਬੇ’ (ਰਜਿ:) ਦੇ ਮੁਖੀ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਾਜ਼ਰੀ ਭਰੀ। ਇਹ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਦਰਬਾਰ (ਗੁਰੂ ਤੇਗ਼ ਬਹਾਦਰ ਨਗਰ) ਤੋਂ ਸਜਾਇਆ ਗਿਆ,ਜਿਸ ਦੀ ਸਮਾਪਤੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਾਦਰ ਮੁੰਬਈ ਵਿਖੇ ਹੋਈ।
ਅਜੀਤ ਡੈਸਕ
24-11-2026