ਹਾਰੇ ਕਾ ਸਹਾਰਾ ਟਰੱਸਟ ਨੇ ਪਿੰਡ ਪਨੀਹਾਰੀ ਵਿਚ ਭਰੀ 108ਵੀਂ ਨਾਨਕ ਛੱਕ
ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)- ਹਾਰੇ ਕਾ ਸਹਾਰਾ ਚੈਰੀਟੇਬਲ ਟਰੱਸਟ ਨੇ ਕਵਿਤਾ ਰਾਣੀ ਅਤੇ ਸਤਪਾਲ ਕੁਮਾਰ ਦੀ ਧੀ ਸੰਜਨਾ ਰਾਣੀ ਦੇ ਵਿਆਹ ਦੀ ਯਾਦ ਵਿੱਚ ਪਿੰਡ ਪਨੀਹਾਰੀ ਵਿੱਚ 108ਵੀਂ ਨਾਨਕ ਛੱਕ ਭਰ ਕੇ ਇੱਕ ਨਵਾਂ ਰਿਕਾਰਡ ਸਥਾਪਤ ਕੀਤਾ। ਇਸ ਮੌਕੇ ਭਾਵੁਕ ਹੋ ਕੇ ਟਰੱਸਟ ਦੇ ਪ੍ਰਧਾਨ ਮਨੀਸ਼ ਸਿੰਗਲਾ ਨੇ ਕਿਹਾ ਕਿ ਇਹ ਸਿਰਫ਼ ਇੱਕ ਰਸਮ ਨਹੀਂ ਸੀ, ਸਗੋਂ ਇੱਕ ਬ੍ਰਹਮ ਕਿਰਪਾ ਹੈ।
ਅਜੀਤ ਡੈਸਕ
25-11-2026