27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੰਜਾਬ ਦੀ ਵਿਰਾਸਤ ਬਹੁਤ ਅਮੀਰ ਤੇ ਖੁਬਸੂਰਤ ਹੈ-ਅਮਨ ਅਰੋੜਾ ਪੰਜਾਬ ਡੇਅ ’ਤੇ ਗਾਇਕ ਸ਼ਿਵਜੋਤ ਨੇ ਗਾਇਕੀ ਪੇਸ਼ ਕੀਤੀ

ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- 45ਵੇਂ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ ਦਾ ਅੱਜ ਆਖ਼ਰੀ ਦਿਨ ਹੈ ਅਤੇ ਇਸ ਦਿਨ ਪੰਜਾਬ ਡੇ ਦੇ ਮੌਕੇ ’ਤੇ ਮੁੱਖ ਮਹਿਮਾਨ ਅਮਨ ਅਰੋੜਾ (ਕੈਬਨਿਟ ਮੰਤਰੀ ਪੰਜਾਬ) ਨੇ ਇਸ ਸ਼ਾਮ ਦੇ ਪ੍ਰਤੀ ਸਭ ਨੂੰ ਮੁਬਾਰਕਬਾਦ ਦਿੰਦੇ ਹੋਏ ਪੰਜਾਬ ਮੰਡਲ ਨੂੰ ਮਿਲੇ ਸੋਨ ਤਗਮੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਰਾਸਤ ਬਹੁਤ ਖੂਬਸੂਰਤ ਹੈ ਅਤੇ ਪੰਜਾਬ ਨੇ ਹਰ ਪੱਖ ਤੋਂ ਹਰੇਕ ਫੀਲਡ ਵਿਚ ਮੱਲਾਂ ਮਾਰੀਆਂ ਹਨ।

ਗਾਇਕ ਸ਼ਿਵਜੋਤ ਆਪਣੀ ਗਾਇਕੀ ਪੇਸ਼ ਕਰਦੇ ਹੋਏ। 28-11-2026
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- 45ਵੇਂ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ ਦਾ ਅੱਜ ਆਖ਼ਰੀ ਦਿਨ ਹੈ ਅਤੇ ਇਸ ਦਿਨ ਪੰਜਾਬ ਡੇ ਦੇ ਮੌਕੇ ’ਤੇ ਮੁੱਖ ਮਹਿਮਾਨ ਅਮਨ ਅਰੋੜਾ (ਕੈਬਨਿਟ ਮੰਤਰੀ ਪੰਜਾਬ) ਨੇ ਇਸ ਸ਼ਾਮ ਦੇ ਪ੍ਰਤੀ ਸਭ ਨੂੰ ਮੁਬਾਰਕਬਾਦ ਦਿੰਦੇ ਹੋਏ ਪੰਜਾਬ ਮੰਡਲ ਨੂੰ ਮਿਲੇ ਸੋਨ ਤਗਮੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਵਿਰਾਸਤ ਬਹੁਤ ਖੂਬਸੂਰਤ ਹੈ ਅਤੇ ਪੰਜਾਬ ਨੇ ਹਰ ਪੱਖ ਤੋਂ ਹਰੇਕ ਫੀਲਡ ਵਿਚ ਮੱਲਾਂ ਮਾਰੀਆਂ ਹਨ। ਉਨ੍ਹਾਂ ਨੇ ਪੰਜਾਬੀਆਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਹਰ ਪਾਸੇ ਮੱਲਾਂ ਮਾਰੀਆਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਾਰੇ ਵਿਭਾਗ ਮੋਢੇ ਨਾਲ ਮੋਢਾ ਲਗਾ ਕੇ ਪੰਜਾਬ ਦਾ ਵਿਕਾਸ ਕਰ ਰਹੇ ਹਨ। ਉਨ੍ਹਾਂ ਪਬਲਿਕ ਸੈਕਟਰ ਦੀਆਂ ਪਾਲਿਸੀਆਂ ਦਾ ਜ਼ਿਕਰ ਕਰਦੇ ਕਿਹਾ ਕਿ ਪੰਜਾਬ ਵਿਚ 6 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਵਿਚ ਆ ਕੇ ਇਨਵੈਸਟ (ਨਿਵੇਸ਼) ਕਰੋ। ਉਨ੍ਹਾਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁਬਾਰਕ ਦਿੱਤੀ। ਇਸ ਮੌਕੇ ’ਤੇ ਗਾਇਕ ਸ਼ਿਵਜੋਤ ਸਿੰਘ ਨੇ ਗਾਇਕੀ ਪੇਸ਼ ਕੀਤੀ। ਮੁੱਖ ਮਹਿਮਾਨ ਨੇ ਪੰਜਾਬ ਦੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੁਰਸਕਾਰ ਨਾਲ ਨਿਵਾਜਿਆ। ਇਸ ਮੌਕੇ ਦਲਬੀਰ ਸਿੰਘ ਢਿੱਲੋਂ (ਚੇਅਰਮੈਨ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ), ਡਾ. ਬਸੰਤ ਗਰਗ (ਆਈ.ਏ.ਐਸ.-ਪ੍ਰਿੰ. ਸਕੱਤਰ ਪੀ.ਐਸ.ਆਈ.ਈ.ਸੀ.), ਅਮਰਬੀਰ ਕੌਰ ਭੁੱਲਰ (ਏ.ਐਮ.ਡੀ.-ਪੀ.ਐਸ.ਆਈ.ਈ.ਸੀ.), ਜਸਕਰਨ ਸਿੰਘ ਬਦੇਸ਼ਾ ਉਪ ਚੇਅਰਮੈਨ (ਪੀ.ਐਸ.ਆਈ.ਈ.ਸੀ.), ਗੁਰਪ੍ਰੀਤ ਸਿੰਘ (ਡਿਪਟੀ ਪ੍ਰਸ਼ਾਸਕ) ਅਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮੰਚ ਦਾ ਸੰਚਾਲਕ ਜਗਦੀਪ ਸਿੰਘ (ਪੀ.ਆਰ.ਓ.-ਪੰਜਾਬ ਭਵਨ ਦਿੱਲੀ ਨੇ ਬਾਖੂਬੀ ਨਾਲ ਕੀਤਾ। ਆਖ਼ਰੀ ਦਿਨ ਹੋਣ ਕਰਕੇ ਕਈ ਮੰਡਪਾਂ ਦੇ ਸਟਾਲਾਂ ’ਤੇ ਸੇਲ ਲੱਗੀ ਹੋਈ ਹੈ, ਜਿਸ ਦਾ ਲੋਕ ਖੂਬ ਲਾਭ ਉਠਾ ਰਹੇ ਹਨ। ਇਲੈੱਕਟਰਿਕ, ਫੁਟਵੀਅਰ, ਕਾਸਮੈਟਿਕ, ਜਿਊਲਰੀ, ਕੱਪੜੇ, ਬਰਤਨ, ਮਸਾਲੇ ਤੇ ਹੋਰ ਅਨੇਕਾਂ ਤਰ੍ਹਾਂ ਦੇ ਸਾਮਾਨ ’ਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ ਅਤੇ ਲੋਕ ਖੂਬ ਖਰੀਦਦਾਰੀ ਵੀ ਕਰ ਰਹੇ ਹਨ। ਵੱਖ-ਵੱਖ ਮੰਡਪਾਂ ਵਿਚ ਸਟਾਲਾਂ ਵਾਲਿਆਂ ਦਾ ਕਹਿਣਾ ਹੈ ਕਿ ਉਹ ਆਪਣੇ ਸਾਮਾਨ ਨੂੰ ਵਾਪਸ ਲੈ ਕੇ ਨਹੀਂ ਜਾਣਗੇ ਬਲਕਿ ਇਸ ਨੂੰ ਇੱਥੇ ਹੀ ਵੇਚ ਦੇਣਗੇ। ਇਸ ਮੇਲੇ ਵਿਚ ਆਉਣ ਵਾਲੇ ਲੋਕਾਂ ਨੂੰ ਪਤਾ ਹੈ ਕਿ ਮੇਲੇ ਦੇ ਅਖ਼ੀਰਲੇ ਦਿਨ ਹਰ ਤਰ੍ਹਾਂ ਦਾ ਸਾਮਾਨ ਆਮ ਦਿਨਾਂ ਦੇ ਮੁਕਾਬਲੇ ਸਸਤਾ ਮਿਲੇਗਾ। ਇਸੇ ਕਰਕੇ ਲੋਕ ਸਟਾਲਾਂ ’ਤੇ ਜਾ ਕੇ ਖੂਬ ਖਰੀਦਦਾਰੀ ਕਰ ਰਹੇ ਹਨ। ਅੱਜ ਮੇਲੇ ਵਿਚ ਆਮ ਦਿਨਾਂ ਦੇ ਮੁਕਾਬਲੇ ਖੂਬ ਭੀੜ ਲੱਗੀ ਹੋਈ ਹੈ। ਕਈ ਥਾਵਾਂ ’ਤੇ 25 ਪ੍ਰਤੀਸ਼ਤ ਤੋਂ ਲੈ ਕੇ 50 ਪ੍ਰਤੀਸ਼ਤ ਤੱਕ ਵੀ ਖਰੀਦਦਾਰੀ ’ਤੇ ਛੂਟ ਮਿਲ ਰਹੀ ਹੈ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ’ਚ ਪੁਲਿਸ ਅਤੇ ਸੀ.ਆਰ.ਪੀ.ਐੱਫ ਦੀ ਸਾਂਝੀ ਦਸਤਕ ਚਾਰ ਸਰਹੱਦੀ ਪਿੰਡਾਂ ਵਿਚ ਘਰਾਂ ਅਤੇ ਸ਼ੱ... ਅਗਲੀ ਖ਼ਬਰ 28-11-2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।