30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

‘ ਯੁੱਧ ਨਸ਼ਿਆਂ ਵਿਰੁੱਧ ’ ਨੂੰ ਅਮਲੀ ਜਾਮਾ ਪਹਿਨਾਉਣਾ ਹੈ ਤਾਂ ਪਹਿਲਾਂ ਸਰਕਾਰ ਸ਼ਰਾਬ ਦੇ ਠੇਕੇ ਬੰਦ ਕਰੇ - ਸੰਤ ਸੀਚੇਵਾਲ

ਲੋਹੀਆਂ ਖਾਸ, 19 ਅਗਸਤ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਆਪਣੇ ਜੱਦੀ ਪਿੰਡ ਸੀਚੇਵਾਲ ਤੋਂ ਆਰੰਭ ਕੀਤੀ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਅੱਜ ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਵਿਖੇ ਪੁੱਜੀ, ਜਿਥੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਹਾਲੇ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ‘ਯੁੱਧ ਕੇਵਲ ਚਿੱਟੇ ਵਿਰੁੱਧ’ ਹੈ, ਜੇਕਰ ਉਨਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਉਣੀ ਹੈ ਤਾਂ ਪੰਜਾਬ ਸਰਕਾਰ ਪਹਿਲਾਂ ਆਪ ਸ਼ਰਾਬ ਦੇ ਠੇਕੇ ਬੰਦ ਕਰੇ| ਇਲਾਕੇ ਦੇ ਸਤਲੁਜ ਦਰਿਆ ਦੇ ਬੰਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਉਨ੍ਹਾਂ ਕੋਲੋਂ ਜਾਣਕਾਰੀ ਹਾਸਿਲ ਕੀਤੀ ਅਤੇ ਲੋਕਾਂ ਨੂੰ ‘ਗਿੱਦੜ ਪਿੰਡੀ ਤੋਂ ਸ਼ਾਹਕੋਟ ਤੱਕ’ ਬਣ ਰਹੀ ਬੰਨ ਉਪਰਲੀ ਸੜਕ ਬਾਰੇ ਦੱਸਿਆ| ਇਸ ਮੌਕੇ ਉਨ੍ਹਾਂ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਪ੍ਰਤੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕਰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਅਤੇ ਸ਼ਾਹਕੋਟ ਦੇ ਡੀ. ਐੱਸ.

ਲੋਹੀਆਂ ਦੇ ਪਿੰਡ ਮਹਿਰਾਜਵਾਲਾ ’ਚ ਮੀਟਿੰਗ ’ਚ ਸੰਤ ਸੀਚੇਵਾਲ, ਐੱਸ.ਐੱਸ.ਪੀ. ਵਿਰਕ, ਡੀ.ਐੱਸ.ਪੀ. ਬੱਲ ਸਮੇਤ ਹੋਰ ਅਧਿਕਾਰੀ ਵੀ ਪੁੱਜੇ 20-08-2026
ਲੋਹੀਆਂ ਖਾਸ, 19 ਅਗਸਤ, (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਆਪਣੇ ਜੱਦੀ ਪਿੰਡ ਸੀਚੇਵਾਲ ਤੋਂ ਆਰੰਭ ਕੀਤੀ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਅੱਜ ਲੋਹੀਆਂ ਖਾਸ ਦੇ ਪਿੰਡ ਮਹਿਰਾਜ ਵਾਲਾ ਵਿਖੇ ਪੁੱਜੀ, ਜਿਥੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਹਾਲੇ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ‘ਯੁੱਧ ਕੇਵਲ ਚਿੱਟੇ ਵਿਰੁੱਧ’ ਹੈ, ਜੇਕਰ ਉਨਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਉਣੀ ਹੈ ਤਾਂ ਪੰਜਾਬ ਸਰਕਾਰ ਪਹਿਲਾਂ ਆਪ ਸ਼ਰਾਬ ਦੇ ਠੇਕੇ ਬੰਦ ਕਰੇ| ਇਲਾਕੇ ਦੇ ਸਤਲੁਜ ਦਰਿਆ ਦੇ ਬੰਨ ਦੀ ਗੱਲ ਕਰਦਿਆਂ ਉਨ੍ਹਾਂ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਉਨ੍ਹਾਂ ਕੋਲੋਂ ਜਾਣਕਾਰੀ ਹਾਸਿਲ ਕੀਤੀ ਅਤੇ ਲੋਕਾਂ ਨੂੰ ‘ਗਿੱਦੜ ਪਿੰਡੀ ਤੋਂ ਸ਼ਾਹਕੋਟ ਤੱਕ’ ਬਣ ਰਹੀ ਬੰਨ ਉਪਰਲੀ ਸੜਕ ਬਾਰੇ ਦੱਸਿਆ| ਇਸ ਮੌਕੇ ਉਨ੍ਹਾਂ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਪ੍ਰਤੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕਰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਅਤੇ ਸ਼ਾਹਕੋਟ ਦੇ ਡੀ.ਐੱਸ.ਪੀ. ਸਰਵਣ ਸਿੰਘ ਬੱਲ ਦੀ ਹਾਜ਼ਰੀ ਵਿੱਚ ਕਿਹਾ ਕਿ ਪੰਜਾਬ ਦੇ ਮੌਜੂਦਾ ਮਾਹੌਲ ਤੋਂ ਚਿੰਤਤ ਆ ਜਿਹੜੇ ਲੋਕ ਸਾਹਮਣੇ ਬੈਠੇ ਹਨ, ਇਹ ਪਿੰਡਾਂ ’ਚ ਪਹਿਰੇ ਲਗਾ ਕੇ ਤੁਹਾਡੇ ਸਹਿਯੋਗੀ ਬਣ ਰਹੇ ਹਨ, ਇਨ੍ਹਾਂ ਦਾ ਸਹਿਯੋਗ ਲਵੋ ਅਤੇ ਇਨ੍ਹਾਂ ਨੂੰ ਸਹਿਯੋਗ ਦਿਓ| ਇਕੱਠ ਨੂੰ ਸੰਬੋਧਨ ਕਰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਰ ਨਾਗਰਿਕ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਰਨਬੱਧ ਹੈ| ਇਸ ਇਕੱਠ ਨੂੰ ਸੰਤ ਗੁਰਮੇਜ ਸਿੰਘ ਬਿੱਲੀ ਵੜੈਚ, ਸੰਤ ਅਮਰੀਕ ਸਿੰਘ, ਸੰਤ ਪ੍ਰਗਟ ਨਾਥ ਰਹੀਮਪੁਰ ਵਾਲੇ, ਸੀਨੀਅਰ ਅਕਾਲੀ ਆਗੂ ਤਜਿੰਦਰ ਸਿੰਘ ਰਾਮਪੁਰ, ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਜੱਕੋਪੁਰ ਕਲਾਂ, ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਰਪੰਚ ਮੁਖਤਿਆਰ ਸਿੰਘ ਗਿੱਦੜ ਪਿੰਡੀ, ਹੜ੍ਹ ਰੋਕੂ ਲੋਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਲੀਡਰ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ ਅਤੇ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਦੀ ਸ਼ਲਾਘਾ ਕੀਤੀ| ਇਸ ਮੌਕੇ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ, ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਡਾ. ਸੁਖਮਨਜੋਤ ਕੌਰ ਕਾਕੜ ਕਲਾਂ, ਆਪ ਆਗੂ ਰਜਿੰਦਰ ਸਿੰਘ, ਕਿਸਾਨ ਆਗੂ ਸਲਵਿੰਦਰ ਸਿੰਘ ਜਾਣੀਆਂ, ਸਰਬਜੀਤ ਸਿੰਘ ਜੀਤੀ ਨਿੱਝਰ, ਕੋਆਪ. ਪ੍ਰਧਾਨ ਸੁਖਵਿੰਦਰ ਸਿੰਘ ਗੱਟੀ, ਗੁਰਮੁੱਖ ਸਿੰਘ ਗੱਟੀ, ਬਲਵਿੰਦਰ ਸਿੰਘ ਗੱਟਾ, ਸਰਪੰਚ ਜਗਤਾਰ ਸਿੰਘ ਸਰਦਾਰਵਾਲਾ, ਸਰਪੰਚ ਦੇਸ ਰਾਜ ਮੁਰਾਜਵਾਲਾ, ਜਥੇਦਾਰ ਗੁਰਪਾਲ ਸਿੰਘ ਮੁਰਾਜਵਾਲਾ, ਦਲਵਿੰਦਰ ਸਿੰਘ, ਦਲੀਪ ਸਿੰਘ, ਸਾ. ਸਰਪੰਚ ਬਲਬੀਰ ਸਿੰਘ, ਰਣਜੋਧ ਸਿੰਘ ਗਿੱਦੜ ਪਿੰਡੀ, ਤਰਸੇਮ ਸਿੰਘ, ਗੁਰਨਾਮ ਸਿੰਘ, ਬਲਰਾਜ ਸਿੰਘ ਸੰਘੇੜਾ, ਜਥੇਦਾਰ ਕਾਬਲ ਸਿੰਘ, ਜਗਤਾਰ ਸਿੰਘ ਮਠਾੜੂ, ਸੁਖਚੈਨ ਸਿੰਘ ਸੰਧੂ, ਸਰਪੰਚ ਕੁਲਦੀਪ ਸਿੰਘ ਜਾਣੀਆਂ, ਸਰਪੰਚ ਸਰਵਣ ਸਿੰਘ ਕੋਟਲੀ, ਬਹਾਦਰ ਸਿੰਘ ਧੰਜੂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੇ ਪੰਚ ਸਰਪੰਚ ਹਾਜਰ ਸਨ|
ਪਿਛਲੀ ਖ਼ਬਰ #LIVE : Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ । ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋ ਦਿੱਤੇ 21 ਨੂੰ ਪੰਜਾਬ ਬੰਦ ਦੇ ਸੱਦੇ ਦਾ ਮਹਿਤਪੁਰ ਦੀਆਂ ਵੱਖ ਵੱਖ ਜਥੇਬੰਦੀਆ ਵਲੋਂ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।