01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨਸ਼ਾ ਤਸਕਰ ਖ਼ਿਲਾਫ਼ ਕਾਰਵਾਈ ਕਰਨ ਗਈ ਪੁਲਿਸ ਨੂੰ ਲੋਕਾਂ ਨੇ ਘੇਰਿਆ , 4 ਨਾਮਜ਼ਦ ਤੇ 13-14 ਅਣਪਛਾਤਿਆਂ ’ ਤੇ ਕੇਸ ਦਰਜ

ਜਲੰਧਰ, 31 ਅਗਸਤ (ਜਤਿੰਦਰ ਪੰਮੀ)—ਕਮਿਸ਼ਨਰੇਟ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਉਸ ਵੇਲੇ ਲੋਕਾਂ ਨੇ ਘੇਰ ਲਿਆ ਜਦੋਂ ਉਹ ਨਸ਼ਾ ਤਸਕਰ ਨੂੰ ਕਾਬੂ ਕਰਨ ਗਈ ਸੀ। ਇਸ ਦਾ ਪਤਾ ਲੱਗਦਿਆਂ ਹੀ ਉਚ ਅਧਿਕਾਰੀਆਂ ਨੇ ਪੁਲਿਸ ਦੀ ਕਾਰਵਾਈ ਵਿੱਚ ਵਿਘਨ ਪਾਉਣ ਵਾਲੇ 4 ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਜਦੋਂਕਿ 13-14 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ।

ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਵਲੋਂ ਬਾਬਾ ਕਾਹਨ ਦਾਸ ਨਗਰ ਵਿਖੇ ਕੀਤੀ ਗਈ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਬਰਾਮਦ ਸ਼ਰਾਬ ਦੀਆਂ ਬੋਤਲਾਂ, ਹੁੱਕਾ, ਚਿਲਮਾਂ ਅਤੇ ਹੋਰ ਸਮੱਗਰੀ। ਤਸਵੀਰ-ਮੁਨੀਸ਼। 01-09-2026
ਜਲੰਧਰ, 31 ਅਗਸਤ (ਜਤਿੰਦਰ ਪੰਮੀ)—ਕਮਿਸ਼ਨਰੇਟ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਉਸ ਵੇਲੇ ਲੋਕਾਂ ਨੇ ਘੇਰ ਲਿਆ ਜਦੋਂ ਉਹ ਨਸ਼ਾ ਤਸਕਰ ਨੂੰ ਕਾਬੂ ਕਰਨ ਗਈ ਸੀ। ਇਸ ਦਾ ਪਤਾ ਲੱਗਦਿਆਂ ਹੀ ਉਚ ਅਧਿਕਾਰੀਆਂ ਨੇ ਪੁਲਿਸ ਦੀ ਕਾਰਵਾਈ ਵਿੱਚ ਵਿਘਨ ਪਾਉਣ ਵਾਲੇ 4 ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਜਦੋਂਕਿ 13-14 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 32 ਬੋਤਲਾਂ ਨਾਜਾਇਜ਼ ਸ਼ਰਾਬ, ਹੁੱਕਾ-ਚਿਲਮਾਂ ਅਤੇ 10,71, 990 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਇਹ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਦੇ ਮੁਖਬਰ ਦੀ ਖਾਸ ਇਤਲਾਹ ’ਤੇ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਬਾਬਾ ਕਾਹਨ ਦਾਸ ਨਗਰ ਵਾਸੀ ਤਰਸੇਮ ਸਿੰਘ ਉਰਫ਼ ਸੇਮਾ ਨੂੰ ਕਾਬੂ ਕੀਤਾ। ਉਸ ਕੋਲੋਂ 8 ਬੋਤਲਾਂ ਬਲੈਕ ਲੇਬਲ, 10 ਬੋਤਲਾਂ ਬੈਲਨਟਾਈਨ ਵ੍ਹਿਸਕੀ ਅਤੇ 4 ਬੋਤਲਾਂ ਜੈਮਸਨ ਵਿਸਕੀ ਸਮੇਤ ਹੁੱਕਾ-ਚਿਲਮਾਂ, ਹੁੱਕਾ ਪਾਈਪ ਅਤੇ ਇਕ ਬੈਗ ਬਰਾਮਦ ਹੋਇਆ। ਬੈਗ ਵਿਚੋਂ 10,71,990 ਰੁਪਏ ਦੀ ਭਾਰਤੀ ਕਰੰਸੀ ਮਿਲੀ। ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਵਿਚ ਐਕਸਾਈਜ਼ ਐਕਟ ਦੀਆਂ ਧਾਰਾਵਾਂ 61-1-14, 3 ਅਤੇ ਹੋਰ ਸਬੰਧਤ ਧਾਰਾਵਾਂ ਸਮੇਤ 4-ਏ, 21-ਏ ਸੀ.ਓ.ਟੀ.ਪੀ.ਪੀ.ਏ. ਐਕਟ 2018 ਅਤੇ ਧਾਰਾ 318(4) ਬੀ.ਐੱਨ.ਐੱਸ. ਤਹਿਤ ਦਰਜ ਕਰਕੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਏ. ਸੀ. ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਵਿਚ 10,71,990 ਰੁਪਏ ਨਕਦ ਤੋਂ ਇਲਾਵਾ ਐਪਲ ਆਈਫੋਨ, ਐਪਲ ਟੈਬ, ਸੈਮਸੰਗ ਮੋਬਾਈਲ, ਸੋਨੇ ਦੀਆਂ ਦੋ ਵਾਲੀਆਂ, ਸੋਨੇ ਦੀਆਂ ਚਾਰ ਅੰਗੂਠੀਆਂ, ਬਟਨ ਵਾਲਾ ਸੈਮਸੰਗ ਫੋਨ ਅਤੇ ਵੀਵੋ ਮੋਬਾਈਲ ਵੀ ਸ਼ਾਮਲ ਹੈ। ਏ. ਸੀ. ਪੀ. ਭਾਟੀਆ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਵਿਰੁੱਧ ਪਹਿਲਾਂ ਵੀ ਥਾਣਾ ਬਸਤੀ (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਡਾਇਰੈਕਟਰ ਸੈਂਸਜ਼ ਨੇ ਜਨਗਣਨਾ -2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਆਬਕਾਰੀ ਟੀਮ ਨਾਲ ਕੀਤਾ ਗਿਆ ਦੁਰਵਿਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।